ਪੁਨੀਤ ਸਹਿਗਲ ਬਣੇ ਦੂਰਦਰਸ਼ਨ ਜਲੰਧਰ ਦੇ ਨਵੇਂ ਪ੍ਰੋਗਰਾਮ ਡਾਇਰੈਕਟਰ

Thursday, Apr 30, 2020 - 11:14 PM (IST)

ਪੁਨੀਤ ਸਹਿਗਲ ਬਣੇ ਦੂਰਦਰਸ਼ਨ ਜਲੰਧਰ ਦੇ ਨਵੇਂ ਪ੍ਰੋਗਰਾਮ ਡਾਇਰੈਕਟਰ

ਜਲੰਧਰ- ਦੂਰਦਰਸ਼ਨ ਤੇ ਆਕਾਸ਼ਵਾਣੀ ਲਈ ਬੇਹਦ ਹਰਮਨ ਪਿਆਰੇ ਲੜੀਵਾਰ ਨਾਟਕ ਤੇ ਹੋਰ ਪ੍ਰੋਗਰਾਮ ਬਣਾਉਣ ਵਾਲੇ ਪੁਨੀਤ ਸਹਿਗਲ ਨੂੰ ਪ੍ਰਸਾਰ ਭਾਰਤੀ ਵਲੋਂ ਦੂਰਦਰਸ਼ਨ ਕੇਂਦਰ ਜਲੰਧਰ ਦਾ ਪ੍ਰੋਗਰਾਮ ਮੁੱਖੀ ਬਣਾਇਆ ਗਿਆ ਹੈ। ਸ਼੍ਰੀ ਪੁਨੀਤ ਸਹਿਗਲ ਇੰਡੀਅਨ ਬਰੌਡਕਾਸਟਿੰਗ ਸਰਵਿਸ 1988 ਬੈਚ ਦੇ ਅਧਿਕਾਰੀ ਹਨ, ਜਿਨ੍ਹਾਂ ਨੇ ਆਪਣੇ ਸਫਰ ਦੀ ਸ਼ੁਰੂਆਤ  'ਰੇਡੀਓ ਕਸ਼ਮੀਰ' ਜੰਮੂ ਤੋਂ 1991 'ਚ ਕੀਤੀ ਤੇ ਫੇਰ ਆਕਾਸ਼ਵਾਣੀ ਜਲੰਧਰ ਹੁੰਦਿਆਂ ਉਨ੍ਹਾਂ ਨੇ ਪ੍ਰੋਗਰਾਮ ਨਿਰਦੇਸ਼ਕ ਵਜੋਂ ਤੇਰਾਂ ਕੌਮੀ ਪੁਰਸਕਾਰ ਪ੍ਰਾਪਤ ਕੀਤੇ। ਦੂਰਦਰਸ਼ਨ ਜਲੰਧਰ ਦੇ ਇਕ ਸੀਰੀਅਲ 'ਭਾਗਾਂ ਵਾਲੀਆਂ' ਲਈ ਵੀ ਉਨ੍ਹਾਂ ਨੂੰ ਕੌਮੀ ਪੁਰਸਕਾਰ ਨਾਲ ਨਵਾਜਿਆ ਗਿਆ। ਸ਼੍ਰੀਮਤੀ ਇੰਦੂ ਵਰਮਾ ਦੇ ਸੇਵਾ ਮੁਕਤ ਹੋਣ ਤੋਂ ਬਾਅਦ ਹੁਣ ਉਹ ਹੀ ਦੂਰਦਰਸ਼ਨ ਕੇਂਦਰ ਜਲੰਧਰ ਦੇ ਨਵੇਂ ਪ੍ਰੋਗਰਾਮ ਮੁੱਖੀ ਦਾ ਅਹੁਦਾ ਸੰਭਾਲ ਰਹੇ ਹਨ ।


author

Bharat Thapa

Content Editor

Related News