ਪਨਬੱਸ ਤੇ PRTC ਦੀ ਹੜਤਾਲ ਖਤਮ, ਅੱਜ ਤੋਂ ਦੌੜਨਗੀਆਂ ਸੜਕਾਂ ’ਤੇ ਸਰਕਾਰੀ ਬੱਸਾਂ

Thursday, Dec 16, 2021 - 12:14 AM (IST)

ਪਨਬੱਸ ਤੇ PRTC ਦੀ ਹੜਤਾਲ ਖਤਮ, ਅੱਜ ਤੋਂ ਦੌੜਨਗੀਆਂ ਸੜਕਾਂ ’ਤੇ ਸਰਕਾਰੀ ਬੱਸਾਂ

ਲਧਿਆਣਾ(ਜ.ਬ.)- ਪੰਜਾਬ ਰੋਡਵੇਜ਼ ਪਨਬੱਸ ਅਤੇ ਪੀ. ਆਰ. ਟੀ. ਸੀ. ਕੰਟ੍ਰੈਕਟ ਵਰਕਰਾਂ ਦੀ ਚੱਲ ਰਹੀ 10 ਦਿਨਾਂ ਤੋਂ ਅਣਮਿੱਥੇ ਸਮੇਂ ਲਈ ਹੜਤਾਲ ਨੂੰ ਉਸ ਸਮੇਂ ਵਿਰਾਮ ਮਿਲਿਆ, ਜਦੋਂ ਉਨ੍ਹਾਂ ਦੀਆਂ ਮੰਗਾਂ ਮੰਨਣ ਲਈ ਸਰਕਾਰ ਨੇ ਮੋਹਰ ਲਗਾ ਦਿੱਤੀ ਹੈ ਜਿਸ ਕਾਰਨ ਅੱਜ 16 ਦਸੰਬਰ ਤੋਂ ਪਨਬਸ ਅਤੇ ਪੀ. ਆਰ. ਟੀ. ਸੀ. ਦੀਆਂ ਬੱਸਾਂ ਸੜਕਾਂ ’ਤੇ ਦੌੜਦੀਆਂ ਨਜ਼ਰ ਆਉਣਗੀਆਂ।

ਇਹ ਵੀ ਪੜ੍ਹੋ: ਅਰਵਿੰਦ ਕੇਜਰੀਵਾਲ ਦੀ 'ਤਿਰੰਗਾ ਯਾਤਰਾ' ਨੂੰ ਲੈ ਕੇ ਜਲੰਧਰ ਪੁਲਸ ਚੌਕਸ, ਤਸਵੀਰਾਂ 'ਚ ਵੇਖੋ ਤਿਆਰੀਆਂ

ਦੱਸ ਦੇਈਏ ਕਿ ਕੰਟ੍ਰੈਕਟ ਵਰਕਰ ਯੂਨੀਅਨ ਪਿਛਲੇ ਕਾਫੀ ਸਮੇਂ ਤੋਂ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਮੰਗ ’ਤੇ ਡਟੇ ਹੋਏ ਸਨ, ਜਿਸ ਕਾਰਨ ਉਨ੍ਹਾਂ ਨੂੰ ਹੜਤਾਲ ਅਤੇ ਧਰਨੇ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਾ ਪੈਂਦਾ ਸੀ ਪਰ ਉਨ੍ਹਾਂ ਦੀ ਆਵਾਜ਼ ਨੂੰ ਦਬਾ ਦਿੱਤਾ ਜਾਂਦਾ ਸੀ। ਹੁਣ ਪੰਜਾਬ ਸਰਕਾਰ ਨੇਉਨ੍ਹਾਂ ਦੀਆਂ ਮੰਗਾਂ ਮੰਨਣ ਲਈ ਯੂਨੀਅਨ ਅਹੁਦੇਦਾਰਾਂ ਨੂੰ ਹਾਂ ਕਰ ਦਿੱਤੀ ਹੈ।

ਇਹ ਵੀ ਪੜ੍ਹੋ:  ਅਰਵਿੰਦ ਕੇਜਰੀਵਾਲ ਦਾ ਵੱਡਾ ਐਲਾਨ, ਸਰਕਾਰ ਬਣਨ 'ਤੇ ਜਲੰਧਰ 'ਚ ਬਣੇਗਾ ਇੰਟਰਨੈਸ਼ਨਲ ਏਅਰਪੋਰਟ

ਯੂਨੀਅਨ ਪੰਜਾਬ ਦੇ ਪ੍ਰਧਾਨ ਰੇਸ਼ਮ ਸਿੰਘ ਗਿੱਲ, ਉਪ ਪ੍ਰਧਾਨ ਸਤਨਾਮ ਸਿੰਘ, ਪੀ. ਆਰ. ਟੀ. ਸੀ. ਦੇ ਪ੍ਰਧਾਨ ਜਗਤਾਰ ਸਿੰਘ ਨੇ ਦੱਸਿਆ ਕਿ ਟ੍ਰਾਂਸਪੋਰਟ ਮੰਤਰੀ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀ ਮੰਗ ਜਲਦ ਪੂਰੀ ਕਰ ਦਿੱਤਾ ਜਾਵੇਗਾ, ਜਿਸ ਵਿਚ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਮੰਗ ਨੂੰ ਪਹਿਲ ਦਿੱਤੀ ਜਾਵੇਗੀ। ਜਿਸ ਕਾਰਨ ਯੂਨੀਅਨ ਨੇ ਆਪਣੀ ਹੜਤਾਲ ਨੂੰ ਖਤਮ ਕਰ ਦਿੱਤਾ ਹੈ। 16 ਦਸੰਬਰ ਨੂੰ ਸਵੇਰੇ ਬੱਸ ਅੱਡੇ ਤੋਂ ਪਨਬੱਸ ਅਤੇ ਪੀ. ਆਰ. ਟੀ. ਸੀ. ਦੀਆਂ ਬੱਸਾਂ ਕਾਊਂਟਰਾਂ ’ਤੇ ਖੜ੍ਹੀਆਂ ਨਜ਼ਰ ਆਉਣਗੀਆਂ, ਜਿਸ ਨਾਲ ਯਾਤਰੀਆਂ ਨੂੰ ਪਹਿਲਾਂ ਵਰਗੀ ਸਹੂਲਤ ਮੁਹੱਈਆ ਕਰਵਾਈ ਜਾਵੇਗੀ।

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Bharat Thapa

Content Editor

Related News