ਜਾਣੋ ਅੱਜ ਤੋਂ ਪੰਜਾਬ 'ਚ ਕੀ-ਕੀ ਖੁੱਲ੍ਹੇਗਾ, ਸਰਕਾਰ ਵਲੋਂ ਖਾਸ ਹਦਾਇਤਾਂ ਜਾਰੀ

Monday, Jun 08, 2020 - 09:24 AM (IST)

ਜਾਣੋ ਅੱਜ ਤੋਂ ਪੰਜਾਬ 'ਚ ਕੀ-ਕੀ ਖੁੱਲ੍ਹੇਗਾ, ਸਰਕਾਰ ਵਲੋਂ ਖਾਸ ਹਦਾਇਤਾਂ ਜਾਰੀ

ਚੰਡੀਗੜ੍ਹ :ਪੰਜਾਬ ਸਰਕਾਰ ਨੇ 8 ਜੂਨ ਤੋਂ ਸੂਬੇ 'ਚ ਧਾਰਮਿਕ ਸਥਾਨਾਂ ਨੂੰ ਖੋਲ੍ਹਣ ਦੀ ਮਨਜ਼ੂਰੀ ਦੇ ਦਿੱਤੀ ਹੈ। ਇਸ ਦੇ ਨਾਲ ਹੀ ਸੂਬੇ 'ਚ ਮਾਲਜ਼, ਹੋਟਲ, ਰੇਸਤਰਾਂ ਅਤੇ ਪ੍ਰਾਹੁਣਚਾਰੀ ਕਾਰੋਬਾਰ ਨੂੰ ਸ਼ਰਤਾਂ ਦੇ ਆਧਾਰ 'ਤੇ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ ਹੈ। ਸਰਕਾਰ ਵਲੋਂ ਬਕਾਇਦਾ ਖਾਸ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਹਨ। 15 ਜੂਨ ਨੂੰ ਦੁਬਾਰਾ ਇਨ੍ਹਾਂ ਰਿਆਇਤਾਂ 'ਤੇ ਵਿਚਾਰ ਹੋਵੇਗਾ। ਇਸ ਦੌਰਾਨ ਸਰੀਰਕ ਦੂਰੀ ਦੇ ਨਿਯਮ ਦਾ ਪਾਲਣ ਕਰਨਾ ਲਾਜ਼ਮੀ ਕੀਤਾ ਗਿਆ ਹੈ। ਸਰਕਾਰ ਵਲੋਂ ਜਾਰੀ ਹਦਾਇਤਾਂ ਮੁਤਾਬਕ ਮਾਲਜ਼ 'ਚ ਚੱਲ ਰਹੀਆਂ ਕੱਪੜੇ ਦੀਆਂ ਦੁਕਾਨਾਂ 'ਚ ਟਰਾਇਲ ਨਹੀਂ ਲਿਆ ਜਾ ਸਕੇਗਾ।

ਇਹ ਵੀ ਪੜ੍ਹੋ : ਲੁਧਿਆਣਾ : ਕੋਰੋਨਾ ਨੇ ਲਈ ਇਕ ਹੋਰ ਜਾਨ, 7 ਨਵੇਂ ਮਰੀਜ਼ ਵੀ ਆਏ ਸਾਹਮਣੇ

PunjabKesari
ਇਸ ਦੇ ਨਾਲ ਹੀ ਹਦਾਇਤ ਕੀਤੀ ਗਈ ਹੈ ਕਿ ਉਕਤ ਪੂਜਾ/ਧਾਰਮਿਕ ਸਥਾਨਾਂ ਦੇ ਪ੍ਰਬੰਧਕ ਇਸ ਗੱਲ ਦਾ ਖਾਸ ਧਿਆਨ ਰੱਖਣ ਕਿ ਨਿਯਮਾਂ 'ਚ ਕਿਸੇ ਤਰ੍ਹਾਂ ਦੀ ਉਲੰਘਣਾ ਨਾ ਹੋਵੇ। ਹੱਥ ਦੇ ਸੈਨੇਟਾਈਜ਼, ਮਾਸਕ ਪਹਿਨਣ ਅਤੇ ਸਮਾਜਿਕ ਦੂਰੀ ਦਾ ਖਾਸ ਤੌਰ 'ਤੇ ਧਿਆਨ ਰੱਖਿਆ ਜਾਵੇ। ਮਾਲਜ਼ 'ਚ ਬਣੇ ਰੇਸਤਰਾਂ ਅਤੇ ਫੂਡ ਜੁਆਇੰਟ 'ਚ ਬੈਠ ਕੇ ਲੋਕ ਖਾਣਾ ਨਹੀਂ ਖਾ ਸਕਣਗੇ।

ਇਹ ਵੀ ਪੜ੍ਹੋ : ਜਲੰਧਰ 'ਚ ਕਹਿਰ ਵਰ੍ਹਾਅ ਰਿਹੈ 'ਕੋਰੋਨਾ', 10 ਹੋਰ ਨਵੇਂ ਪਾਜ਼ੇਟਿਵ ਕੇਸਾਂ ਦੀ ਹੋਈ ਪੁਸ਼ਟੀ

PunjabKesari

ਇਨ੍ਹਾਂ 'ਚ ਸਿਰਫ ਹੋਮ ਡਿਲੀਵਰੀ ਜਾਂ ਟੇਕ ਅਵੇ (ਲੈ ਕੇ ਜਾਣ) ਦੀ ਸਹੂਲਤ ਮਿਲੇਗੀ। ਮਾਲਜ਼ 'ਚ ਲਿਫਟ ਦੀ ਵਰਤੋਂ ਸਿਰਫ ਮੈਡੀਕਲ ਅਮਰਜੈਂਸੀ ਜਾਂ ਸਰੀਰਕ ਤੌਰ 'ਤੇ ਅਸਮਰੱਥ ਲੋਕ ਹੀ ਕਰ ਸਕਣਗੇ। ਐਸਕੇਲੇਟਰਸ 'ਤੇ ਸਰੀਰਕ ਦੂਰੀ ਦਾ ਧਿਆਨ ਰੱਖਣਾ ਲਾਜ਼ਮੀ ਹੋਵੇਗਾ। 
ਇਹ ਵੀ ਪੜ੍ਹੋ : ਇਕ ਦੇਸ਼ ਇਕ ਮੰਡੀ ਦਾ ਫੈਸਲਾ ਗਲਤ, ਪ੍ਰਧਾਨ ਮੰਤਰੀ ਨਾਲ ਕਰਾਂਗਾ ਗੱਲ : ਕੈਪਟਨ

 ਸ਼ਾਪਿੰਗ ਮਾਲਜ਼ 'ਚ ਟੋਕਨ ਲੈ ਕੇ ਲੋਕਾਂ ਦੀ ਐਂਟਰੀ ਹੋਵੇਗੀ। ਮਾਲ ਪ੍ਰਬੰਧਕਾਂ ਨੂੰ 2 ਗਜ ਦੀ ਦੂਰੀ ਦੇ ਨਿਯਮ ਤਹਿਤ ਵੱਧ ਤੋਂ ਵੱਧ ਲੋਕਾਂ ਦੀ ਹੱਦ ਨਿਰਧਾਰਿਤ ਕਰਨੀ ਹੋਵੇਗੀ।


author

Babita

Content Editor

Related News