ਪਾਕਿ ਵਲੋਂ ਵਪਾਰ ਬੰਦ ਕੀਤੇ ਜਾਣ ''ਤੇ ਪੰਜਾਬ ਨੂੰ ਵੀ ਪਵੇਗਾ ਘਾਟਾ
Friday, Aug 09, 2019 - 03:56 PM (IST)
ਲੁਧਿਆਣਾ : ਪਾਕਿਸਤਾਨ ਨਾਲ ਕਾਰੋਬਾਰ ਬੰਦ ਹੋਣ ਨਾਲ ਜਿੱਥੇ ਭਾਰਤ ਦੇ ਕਈ ਉਦਯੋਗਾਂ ਨੂੰ ਨੁਕਸਾਨ ਹੋਵੇਗਾ, ਉੱਥੇ ਹੀ ਪੰਜਾਬ ਦੀ ਸਾਈਕਲ, ਕੱਪੜਾ, ਟਾਇਰ ਟਿਊਬ, ਸਿਲਾਈ ਮਸ਼ੀਨ, ਖੇਡਾਂ ਦਾ ਸਮਾਨ ਬਣਾਉਣ ਵਾਲੀਆਂ ਸਨਅਤਾਂ ਨੂੰ ਵੀ ਢਾਹ ਲੱਗੇਗੀ। ਪਾਕਿਸਤਾਨ ਨੂੰ ਭਾਰਤ 'ਚੋਂ ਮੀਟ, ਮੱਛੀ, ਡੇਅਰੀ ਉਤਪਾਦ, ਪੰਛੀਆਂ ਦੇ ਆਂਡੇ, ਕੁਦਰਤੀ ਸ਼ਹਿਦ, ਪੌਦੇ, ਬੱਲਬ, ਸਬਜ਼ੀਆਂ, ਕੌਫੀ, ਚਾਹ, ਮਸਾਲੇ, ਤੇਲ, ਬੀਜ, ਚੀਨ ਅਤੇ ਹੋਰ ਬਹੁਤ ਸਾਰਾ ਸਮਾਨ ਭੇਜਿਆ ਜਾਂਦਾ ਹੈ। ਇਹ ਸਮਾਨ ਸਿੱਧਾ ਜਾਂ ਅਸਿੱਧਾ ਪਾਕਿਸਤਾਨ ਨੂੰ ਭੇਜਿਆ ਜਾ ਰਿਹਾ ਹੈ ਪਰ ਵਪਾਰ ਬੰਦ ਹੋਣ 'ਤੇ ਇਨ੍ਹਾਂ ਉਦਯੋਗਾਂ ਨੂੰ ਭਾਰੀ ਨੁਕਸਾਨ ਹੋਵੇਗਾ।