PSPCL ਝੋਨੇ ਦੇ ਸੀਜ਼ਨ ਲਈ 8 ਘੰਟੇ ਬਿਜਲੀ ਸਪਲਾਈ ਦੇਣ ਲਈ ਵਚਨਬੱਧ: ਏ. ਵੇਨੂੰ ਪ੍ਰਸਾਦ

Monday, May 31, 2021 - 02:45 AM (IST)

PSPCL ਝੋਨੇ ਦੇ ਸੀਜ਼ਨ ਲਈ 8 ਘੰਟੇ ਬਿਜਲੀ ਸਪਲਾਈ ਦੇਣ ਲਈ ਵਚਨਬੱਧ: ਏ. ਵੇਨੂੰ ਪ੍ਰਸਾਦ

ਪਟਿਆਲਾ(ਮਨਦੀਪ ਜੋਸਨ)- ਪੀ. ਐੱਸ. ਪੀ. ਸੀ. ਐੱਲ. ਦੇ ਸੀ. ਐੱਮ. ਡੀ. ਏ. ਵੇਨੂੰ ਪ੍ਰਸ਼ਾਦ ਨੇ ਕਿਹਾ ਕਿ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਆਉਣ ਵਾਲੇ ਝੋਨੇ ਦੇ ਸੀਜ਼ਨ ਲਈ ਕੁਆਲਿਟੀ 8 ਘੰਟੇ ਬਿਜਲੀ ਸਪਲਾਈ ਦੇਣ ਲਈ ਵਚਨਬੱਧਤਾ ਨੂੰ ਪੂਰਾ ਕਰਨ ਲਈ ਸਾਰੇ ਪ੍ਰਬੰਧ ਕੀਤੇ ਹਨ।

ਇਹ ਵੀ ਪੜ੍ਹੋ- ਜਥੇਦਾਰ ਅਕਾਲ ਤਖ਼ਤ ਸਾਹਿਬ ਦੀ ਢਿੱਲੀ ਕਾਰਜ-ਸ਼ੈਲੀ ’ਤੇ 'ਜਾਗੋ ਪਾਰਟੀ' ਨੇ ਜਤਾਇਆ ਇਤਰਾਜ਼

ਸੀ. ਐੱਮ. ਡੀ. ਨੇ ਕਿਹਾ ਕਿ ਸਮੱਗਰੀ ਦੀ ਘਾਟ ਨਹੀਂ ਹੈ, ਜੋ ਬਿਜਲੀ ਦੀ ਉਪਲੱਬਧਤਾ ਅਤੇ ਵੱਖ-ਵੱਖ ਸ਼੍ਰੇਣੀਆਂ ਦੇ ਉਪਭੋਗਤਾਵਾਂ ’ਚ ਵੰਡਣ ’ਚ ਰੁਕਾਵਟ ਪੈਦਾ ਕਰ ਸਕਦੀ ਹੈ। ਡਿਸਟ੍ਰੀਬਿਸ਼ਨ ਟ੍ਰਾਂਸਫਾਰਮਰ, ਖੰਭੇ ਅਤੇ ਕੰਡਕਟਰ (ਏ. ਸੀ. ਐੱਸ. ਆਰ.) ਆਦਿ ਗਰਮੀ ਅਤੇ ਆਉਣ ਵਾਲੇ ਝੋਨੇ ਦੇ ਮੌਸਮ ’ਚ ਜ਼ਰੂਰਤ ਨੂੰ ਪੂਰਾ ਕਰਨ ਲਈ ਸਟਾਕ ’ਚ ਕਾਫ਼ੀ ਮਾਤਰਾ ’ਚ ਉਪਲੱਬਧ ਹਨ। ਉਨ੍ਹਾਂ ਇਹ ਵੀ ਕਿਹਾ ਕਿ ਪੀ. ਐੱਸ. ਪੀ. ਸੀ. ਐੱਲ. ਦੇ ਪਦਾਰਥ ਪ੍ਰਬੰਧਨ ਵਿੰਗ ਨੇ ਪਹਿਲਾਂ ਹੀ ਇਸ ਸਬੰਧੀ ਯੋਜਨਾ ਬਣਾਈ ਹੈ।

ਇਹ ਵੀ ਪੜ੍ਹੋ-  ਬੇਅਦਬੀ ਤੇ ਗੋਲੀਕਾਂਡ ਦਾ ਇਨਸਾਫ ਨਾ ਮਿਲਣ ’ਤੇ ਬਰਗਾੜੀ ਵਿਖੇ ਭਲਕੇ ਹੋਵੇਗੀ ਪੰਥਕ ਇਕੱਤਰਤਾ : ਦਾਦੂਵਾਲ

ਆਉਣ ਵਾਲੇ ਝੋਨੇ ਦੇ ਸੀਜ਼ਨ ’ਚ ਮਹੱਤਵਪੂਰਨ ਉਪਕਰਣਾਂ ਅਤੇ ਪਦਾਰਥਾਂ ਦੀ ਮੰਗ ’ਚ ਅਚਾਨਕ ਵਾਧੇ ਨੂੰ ਪੂਰਾ ਕਰਨ ਲਈ ਉਹ ਤਿਆਰ ਹਨ। ਝੋਨੇ ਦੇ ਮੌਸਮ ’ਚ ਪਦਾਰਥ ਅਤੇ ਇਸ ਤਰ੍ਹਾਂ ਦੀਆਂ ਵਾਧੂ ਮਾਤਰਾ ’ਚ ਕੇਬਲ, ਪੀ. ਵੀ. ਸੀ. ਅਤੇ ਟ੍ਰਾਂਸਫਾਰਮਰ ਖਰੀਦਣ ਦੇ ਆਦੇਸ਼ ਦਿੱਤੇ ਗਏ ਹਨ ਤਾਂ ਜੋ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਇਨ੍ਹਾਂ ਸਮੱਗਰੀਆਂ ਦਾ ਕਾਫ਼ੀ ਅਤੇ ਸਰਵੋਤਮ ਸਟਾਕ ਸਟੋਰਾਂ ’ਚ ਉਪਲੱਬਧ ਹੈ। ਚੇਅਰਮੈਨ-ਕਮ-ਮੈਨੇਜਿੰਗ ਡਾਇਰੈਕਟਰ ਨੇ ਦੱਸਿਆ ਕਿ ਪੀ. ਐੱਸ. ਪੀ. ਸੀ. ਐੱਲ. 2021 ਦੇ ਝੋਨੇ ਦੇ ਸੀਜ਼ਨ ਦੌਰਾਨ 14000 ਮੈਗਾਵਾਟ ਬਿਜਲੀ ਦੇ ਅਨੁਮਾਨਤ ਮੰਗ ਦੇ ਟੀਚੇ ਨੂੰ ਪੂਰਾ ਕਰਨ ਲਈ ਤਿਆਰ ਹੈ।


author

Bharat Thapa

Content Editor

Related News