ਇਸ ਦਿਨ ਆਵੇਗਾ ਪੰਜਾਬ ਬੋਰਡ 12ਵੀਂ ਦਾ ਨਤੀਜਾ

05/10/2019 8:07:16 PM

ਮੋਹਾਲੀ (ਨਿਆਮੀਆਂ) : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਇਸ ਸਾਲ ਲਈ ਗਈ 12ਵੀਂ ਜਮਾਤ ਦੀ ਸਾਲਾਨਾ ਪ੍ਰੀਖਿਆ ਦਾ ਨਤੀਜਾ ਇਸ ਵਾਰ 11 ਮਈ 2019 ਨੂੰ ਐਲਾਨੇ ਜਾਣ ਦੀ ਸੰਭਾਵਨਾ ਹੈ। ਸਿੱਖਿਆ ਮੰਤਰਾਲੇ ਦੇ ਸੂਤਰਾਂ ਅਨੁਸਾਰ ਇਸ ਵਾਰ 12ਵੀਂ ਜਮਾਤ ਦੇ ਪ੍ਰੀਖਿਆਰਥੀਆਂ ਨੇ ਬਹੁਤ ਹੀ ਬਿਹਤਰ ਪ੍ਰੀਖਿਆ ਦਿੱਤੀ, ਜਿਸ ਕਾਰਨ ਨਤੀਜਾ 80 ਫੀਸਦੀ ਤੋਂ ਵੀ ਵੱਧ ਆਉਣ ਦੀ ਸੰਭਾਵਨਾ ਹੈ। ਬੋਰਡ ਦੇ ਚੇਅਰਮੈਨ ਮਨੋਹਰ ਕਾਂਤ ਕਲੋਹੀਆ ਇਸ ਨਤੀਜੇ ਦਾ ਐਲਾਨ ਕਰਨਗੇ। 

ਦੱਸਣਯੋਗ ਹੈ ਕਿ ਇਸ ਤੋਂ ਪਹਿਲੇ ਸੀ. ਬੀ. ਐੱਸ. ਈ. ਦੀਆਂ 12ਵੀਂ ਜਮਾਤ ਦੀਆਂ ਸਾਲਾਨਾ ਪ੍ਰੀਖਿਆ ਦਾ ਨਤੀਜਾ 2 ਮਈ ਨੂੰ ਆਇਆ ਸੀ, ਜਿਸ 'ਚ 83.4 ਫੀਸਦੀ ਵਿਦਿਆਰਥੀ ਪਾਸ ਹੋਏ ਸਨ। ਪ੍ਰੀਖਿਆ 'ਚ ਕਰੀਬ 13 ਲੱਖ ਵਿਦਿਆਰਥੀ ਬੈਠੇ ਸਨ। ਦੂਜੇ ਪਾਸੇ 8 ਮਈ ਨੂੰ 10ਵੀਂ ਦੇ ਪੰਜਾਬ ਸਕੂਲ ਪਰੀਖਿਆ ਬੋਰਡ (ਪੀ. ਐੱਸ. ਬੀ.) ਦੇ ਨਤੀਜੇ ਐਲਾਨੇ ਗਏ ਹਨ। 10ਵੀਂ ਦੀ ਪਰੀਖਿਆ 'ਚ 3,17,387 ਵਿਦਿਆਰਥੀਆਂ ਨੇ ਹਿੱਸਾ ਲਿਆ ਸੀ, ਜਿਨ੍ਹਾਂ 'ਚ 2,71,554 ਬੱਚੇ ਮਤਲਬ ਕਿ 85.56 ਫੀਸਦੀ ਬੱਚੇ ਪਾਸ ਹੋਏ ਸਨ।  

ਦੱਸ ਦਈਏ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਇਸ ਸਾਲ ਲਈ ਗਈ 12ਵੀਂ ਜਮਾਤ ਦੀ ਸਾਲਾਨਾ ਪ੍ਰੀਖਿਆ ਦਾ ਨਤੀਜਾ ਇਸ ਵਾਰ 8 ਮਈ ਨੂੰ ਐਲਾਨੇ ਜਾਣ ਦੀ ਸੰਭਾਵਨਾ ਸੀ। ਸਿੱਖਿਆ ਬੋਰਡ ਦੇ ਸੂਤਰਾਂ ਅਨੁਸਾਰ ਬੋਰਡ ਦੇ ਚੇਅਰਮੈਨ ਮਨੋਹਰ ਕਾਂਤ ਕਲੋਹੀਆ ਨਤੀਜਾ ਤਿਆਰ ਕਰ ਰਹੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸਖ਼ਤ ਹਦਾਇਤਾਂ ਹਨ ਕਿ ਆਰ. ਐੱਲ. ਕੇਸਾਂ (ਨਤੀਜਾ ਲੇਟ) ਦੀ ਗਿਣਤੀ ਬਿਲਕੁਲ ਨਾਮਾਤਰ ਹੋਣੀ ਚਾਹੀਦੀ ਹੈ। ਪਤਾ ਲੱਗਾ ਹੈ ਕਿ ਪਹਿਲਾਂ ਇਹ ਨਤੀਜਾ 3 ਮਈ ਨੂੰ ਐਲਾਨਿਆਂ ਜਾਣਾ ਸੀ ਪਰ ਬੋਰਡ ਨਤੀਜਾ ਪੱਕੇ ਪੈਰੀਂ ਐਲਾਨਣਾ ਚਾਹੁੰਦਾ ਹੈ ਤਾਂ ਜੋ ਕਿਸੇ ਵੀ ਗਲਤੀ ਦੀ ਕੋਈ ਗੁੰਜਾਇਸ਼ ਨਾਂ ਰਹੇ।


Anuradha

Content Editor

Related News