ਪੰਜਾਬ ਬੋਰਡ ਨੇ ਐਲਾਨੇ 12ਵੀਂ ਜਮਾਤ ਦੇ ਨਤੀਜੇ, ਲੁਧਿਆਣਾ ਦੀ ਅਮੀਸ਼ਾ ਨੇ ਮਾਰੀ ਬਾਜ਼ੀ (ਵੀਡੀਓ)

Sunday, May 14, 2017 - 01:58 AM (IST)

ਚੰਡੀਗੜ੍ਹ/ਲੁਧਿਆਣਾ— ਮੋਹਾਲੀ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਲਈ ਗਈ 12ਵੀਂ ਜਮਾਤ ਦੀ ਪ੍ਰੀਖਿਆ ਦਾ ਨਤੀਜਾ ਅੱਜ ਐਲਾਨ ਕਰ ਦਿੱਤਾ ਗਿਆ ਹੈ, ਜਿਸ ''ਚ ਲੁਧਿਆਣਾ ਦੀਆਂ ਦੋ ਕੁੜੀਆਂ ਨੇ ਪਹਿਲੇ ਅਤੇ ਦੂਜੇ ਸਥਾਨ ''ਤੇ ਬਾਜ਼ੀ ਮਾਰੀ ਹੈ। ਪਹਿਲੇ ਸਥਾਨ ''ਤੇ ਲੁਧਿਆਣਾ ਦੀ ਅਮੀਸ਼ਾ ਅਰੋੜਾ, ਦੂਜੇ ਸਥਾਨ ''ਤੇ ਪ੍ਰਭਜੋਤ ਅਰੋੜਾ ਅਤੇ ਤੀਜੇ ਸਥਾਨ ''ਤੇ ਗੁਰਦਾਸਪੁਰ ਦੀ ਰੀਆ ਨੇ ਬਾਜ਼ੀ ਮਾਰੀ ਹੈ। ਮਿਲੀ ਜਾਣਕਾਰੀ ਮੁਤਾਬਕ ਲੁਧਿਆਣਾ ਦੇ ਆਰ. ਐੱਸ. ਮਾਡਲ ਸਕੂਲ ਸ਼ਾਸਤਰੀ ਨਗਰ ਲੁਧਿਆਣਾ ਦੀ ਅਮੀਸ਼ਾ ਅਰੋੜਾ ਨੇ 98.44 ਫੀਸਦੀ ਨੰਬਰ ਹਾਸਲ ਕਰਕੇ ਪਹਿਲਾ ਸਥਾਨ ਹਾਸਲ ਕੀਤਾ ਹੈ। ਇਸੇ ਤਰ੍ਹਾਂ ਲੁਧਿਆਣਾ ਦੀ ਪ੍ਰਭਜੋਤ ਜੋਸ਼ੀ, ਜੋਕਿ ਬੀ. ਸੀ. ਐੱਮ. ਸੀਨੀਅਰ ਸੈਕੰਡਰੀ ਸਕੂਲ ''ਚ ਪੜ੍ਹਦੀ ਹੈ, ਉਸ ਨੇ 98.22 ਫੀਸਦੀ ਨੰਬਰ ਲੈ ਕੇ ਦੂਜੇ ਸਥਾਨ ''ਤੇ ਬਾਜ਼ੀ ਮਾਰੀ। ਗੁਰਦਾਸਪੁਰ ਦੇ ਬਹਿਰਾਮਪੁਰ ਦੇ ਸਕੂਲ ਟੈਗੋਰ ਸੈਟਨਰੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੀ ਰੀਆ ਨੇ 98.00 ਫੀਸਦੀ ਨੰਬਰ ਨੇ ਤੀਜਾ ਸਥਾਨ ਹਾਸਲ ਕੀਤਾ ਹੈ। ਸਪੋਰਟਸ ਕੋਟੇ ''ਚ 12ਵੀਂ ਦੀ ਪ੍ਰੀਖਿਆ ''ਚ ਸੰਗਰੂਰ ਦੀ ਹੁਸਨਦੀਪ ਕੌਰ ਪਹਿਲਾ ਸਥਾਨ ''ਤੇ ਰਹੀ। ਦੂਜੇ ਨੰਬਰ ''ਤੇ ਲੁਧਿਆਣਾ ਦੀ ਨੈਨਸੀ ਗੋਇਲ ਅਤੇ ਤੀਜੇ ਨੰਬਰ ''ਤੇ ਲੁਧਿਆਣਾ ਦੇ ਸ਼ਿਵਮ ਕੁਮਾਰ ਨੇ ਬਾਜ਼ੀ ਮਾਰੀ। ਜ਼ਿਕਰਯੋਗ ਹੈ ਕਿ ਬੋਰਡ ਵੱਲੋਂ ਇਹ ਨਤੀਜੇ 10 ਮਈ ਨੂੰ ਐਲਾਨ ਕੀਤੇ ਜਾਣ ਦੀ ਚਰਚਾ ਸੀ, ਜਿਸ ਨੂੰ ਲੈ ਕੇ ਵਿਦਿਆਰਥੀ ਨਤੀਜਿਆਂ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ। ਕੁੱਲ ਰੈਗੂਲਰ 2,85,1138 ਵਿਦਿਆਰਥੀਆਂ ਵੱਲੋਂ 12ਵੀਂ ਦੇ ਪੇਪਰ ਦਿੱਤੇ ਗਏ ਸਨ ਅਤੇ ਓਪਨ ਸਕੂਲ ਦੇ 29,667 ਵਿਦਿਆਰਥੀਆਂ ਨੇ ਪੇਪਰ ਦਿੱਤੇ ਸਨ। ਰੈਗੂਲਰ ਵਿਦਿਆਰਥੀਆਂ ''ਚੋਂ 1,86,278 ਵਿਦਿਆਰਥੀ ਪਾਸ ਹੋਏ ਅਤੇ ਓਪਨ ''ਚੋਂ 10043 ਪਾਸ ਹੋਏ। ਰੈਗੂਲਰ ਵਿਦਿਆਰਥੀਆਂ ਦਾ ਨਤੀਜਾ 65.33 ਫੀਸਦੀ ਓਪਨ ''ਚ 33.84 ਫੀਸਦੀ ਰਿਹਾ।


Related News