NRI''s ਲਈ ਪਰਾਕਸੀ ਵੋਟਿੰਗ ਦਾ ਰਾਹ ਪੱਧਰਾ, ਜਾਣੋ ਕਿਸ ਤਰ੍ਹਾਂ ਪਰਵਾਸੀ ਭਾਰਤੀ ਬਦਲ ਸਕਦੇ ਨੇ ਭਾਰਤ ਦੀ ਸਿਆਸਤ ਦਾ ਨਕਸ਼ਾ

Thursday, Aug 03, 2017 - 07:08 PM (IST)

NRI''s ਲਈ ਪਰਾਕਸੀ ਵੋਟਿੰਗ ਦਾ ਰਾਹ ਪੱਧਰਾ, ਜਾਣੋ ਕਿਸ ਤਰ੍ਹਾਂ ਪਰਵਾਸੀ ਭਾਰਤੀ ਬਦਲ ਸਕਦੇ ਨੇ ਭਾਰਤ ਦੀ ਸਿਆਸਤ ਦਾ ਨਕਸ਼ਾ

ਜਲੰਧਰ- ਯੂਨੀਅਨ ਕੈਬਨਿਟ ਵੱਲੋਂ ਬੁੱਧਵਾਰ ਨੂੰ ਵਿਦੇਸ਼ਾਂ ਵਿਚ ਰਹਿੰਦੇ ਪਰਵਾਸੀ ਭਾਰਤੀਆਂ ਲਈ ਪਰਾਕਸੀ ਵੋਟਿੰਗ ਦੇ ਪ੍ਰਸਤਾਵ ਨੂੰ ਪਾਸ ਕਰਕੇ ਉਨ੍ਹਾਂ ਲਈ ਵਿਦੇਸ਼ਾਂ ਵਿਚ ਰਹਿੰਦੇ ਹੋਏ ਭਾਰਤ ਵਿਚ ਵੋਟ ਪਾਉਣ ਦਾ ਰਾਹ ਪੱਧਰਾ ਕਰ ਦਿੱਤਾ ਗਿਆ। ਆਉਣ ਵਾਲੇ ਦਿਨਾਂ ਵਿਚ ਸਰਕਾਰ ਵੱਲੋਂ ਇਸ ਸੰਬੰਧੀ ਬਿੱਲ ਪੇਸ਼ ਕਰਕੇ ‘ਰੀਪ੍ਰੀਜੈਂਟੇਸ਼ਨ ਆਫ ਦਿ ਪਬਲਿਕ ਐਕਟ’ ਵਿਚ ਸੋਧ ਕੀਤੀ ਜਾਵੇਗੀ। ਇਸ ਫੈਸਲੇ ਦਾ ਸਿੱਧਾ ਅਸਰ ਭਾਰਤ ਵਿਚ 2019 ਵਿਚ ਹੋਣ ਵਾਲੀਆਂ ਚੋਣਾਂ ਵਿਚ ਦੇਖਣ ਨੂੰ ਮਿਲੇਗਾ। ਇਸ ਫੈਸਲੇ ਨਾਲ ਵਿਦੇਸ਼ਾਂ ਵਿਚ ਰਹਿੰਦੇ 1,30,08,012 ਐ¤ਨ. ਆਰ. ਆਈ. ਭਾਰਤ ਵਿਚ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਵਿਚ ਆਪਣੇ ਵੋਟਿੰਗ ਦੇ ਅਧਿਕਾਰ ਦਾ ਇਸਤੇਮਾਲ ਕਰ ਸਕਣਗੇ। ਇਨ੍ਹਾਂ ’ਚੋਂ ਜ਼ਿਆਦਾਤਰ ਪਹਿਲਾਂ ਸਫਰ ਜਾਂ ਫਿਰ ਹੋਰ ਕਈ ਕਾਰਨਾਂ ਕਰਕੇ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਨ ਤੋਂ ਵਾਂਝੇ ਰਹਿ ਜਾਂਦੇ ਸਨ। 
ਇੱਥੇ ਦੱਸ ਦੇਈਏ ਕਿ ਵਿਦੇਸ਼ਾਂ ਵਿਚ 1,30,08,012 ਐ¤ਨ. ਆਰ. ਆਈ. ਰਹਿੰਦੇ ਹਨ। ਪੰਜਾਬ ਤੋਂ ਵੱਡੀ ਗਿਣਤੀ ਵਿਚ ਲੋਕ ਵਿਦੇਸ਼ਾਂ ਵਿਚ ਜਾ ਕੇ ਵੱਸ ਚੁੱਕੇ ਹਨ ਪਰ ਪੰਜਾਬ ਦੀ ਸਿਆਸਤ ਵਿਚ ਉਨ੍ਹਾਂ ਦੀ ਪੂਰੀ ਰੁੱਚੀ ਹੈ। ਕੁੱਲ ਮਿਲਾ ਕੇ ਕਹਿ ਲਈਏ ਕਿ ਪਰਾਕਸੀ ਵੋਟਿੰਗ ਦੇ ਅਧਿਕਾਰ ਨਾਲ ਐ¤ਨ. ਆਰ. ਆਈਜ਼ ਭਾਰਤ ਅਤੇ ਪੰਜਾਬ ਸਮੇਤ ਕਈ ਸੂਬਿਆਂ ਦੀ ਸਿਆਸਤ ਦਾ ਨਕਸ਼ਾ ਬਦਲ ਸਕਦੇ ਹਨ। ਇੱਥੇ ਇਹ ਜਾਣਨਾ ਜ਼ਰੂਰੀ ਹੈ ਕਿ ਕਿਨ੍ਹਾਂ ਦੇਸ਼ਾਂ ਵਿਚ ਐ¤ਨ. ਆਰ. ਆਈਜ਼. ਵੱਡੀ ਗਿਣਤੀ ਵਿਚ ਰਹਿੰਦੇ ਹਨ। ਮਾਰਦੇ ਹਾਂ ਇਸ ਸੰਬੰਧੀ ਅੰਕੜਿਆਂ ’ਤੇ ਇਕ ਝਾਤ-

ਸਾਊਦੀ ਅਰਬ-30,50,000
ਸੰਯੁਕਤ ਅਰਬ ਅਮੀਰਾਤ- 28,00,000
ਅਮਰੀਕਾ- 12,80,000
ਕੁਵੈਤ- 9,21,666 
ਓਮਾਨ- 7,95,082
ਕਤਰ- 6,00,000
ਯੂ. ਕੇ.- 3,25,000
ਬਹਿਰੀਨ-3,12,918
ਮਲੇਸ਼ੀਆ- 2,44,274
ਆਸਟ੍ਰੇਲੀਆ-2,41,000
ਕੈਨੇਡਾ- 1,84,320
ਇਟਲੀ- 1,72,301
ਜਰਮਨੀ-76,093
ਨਿਊਜ਼ੀਲੈਂਡ- 75000

ਪੰਜਾਬੀਆਂ ਦੇ ਲਿਹਾਜ਼ ਨਾਲ ਅਮਰੀਕਾ, ਮਲੇਸ਼ੀਆ, ਆਸਟ੍ਰੇਲੀਆ, ਕੈਨੇਡਾ, ਇਟਲੀ, ਜਰਮਨੀ ਅਤੇ ਨਿਊਜ਼ੀਲੈਂਡ ਕਾਫੀ ਮਹੱਤਵਪੂਰਨ ਹਨ, ਕਿਉਂਕਿ ਇਨ੍ਹਾਂ ਦੇਸ਼ਾਂ ਵਿਚ ਵੱਡੀ ਗਿਣਤੀ ਵਿਚ ਪਰਵਾਸੀ ਪੰਜਾਬੀ ਰਹਿੰਦੇ ਹਨ। 


Related News