ਮੀਟਰ ਪੁੱਟਣ ਦੇ ਵਿਰੋਧ ''ਚ ਮੁਜ਼ਾਹਰਾ
Tuesday, Jan 30, 2018 - 03:05 AM (IST)
ਸ੍ਰੀ ਮੁਕਤਸਰ ਸਾਹਿਬ, (ਦਰਦੀ)- ਪਿੰਡ ਆਸ਼ਾ ਬੁੱਟਰ ਦੇ ਵਸਨੀਕਾਂ ਵੱਲੋਂ ਘਰਾਂ 'ਚੋਂ ਬਿਜਲੀ ਦੇ ਮੀਟਰ ਪੁੱਟਣ ਆਏ ਪਾਵਰਕਾਮ ਦੇ ਅਧਿਕਾਰੀਆਂ ਵਿਰੁੱਧ ਰੋਸ ਮੁਜ਼ਾਹਰਾ ਕਰਦਿਆਂ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਇਸ ਸਬੰਧੀ ਆਗੂਆਂ ਨੇ ਮੰਗ ਕੀਤੀ ਕਿ ਬੰਦ ਕੀਤਾ ਗਿਆ ਥਰਮਲ ਪਲਾਂਟ ਚਾਲੂ ਕੀਤਾ ਜਾਵੇ, ਗਰੀਬ ਮਜ਼ਦੂਰਾਂ ਲਈ 400 ਯੂਨਿਟ ਬਿਜਲੀ ਮੁਫ਼ਤ ਦਿੱਤੀ ਜਾਵੇ ਅਤੇ ਉਨ੍ਹਾਂ ਦੇ ਘਰਾਂ 'ਚੋਂ ਮੀਟਰ ਪੁੱਟਣੇ ਬੰਦ ਕੀਤੇ ਜਾਣ।
ਇਸ ਦੌਰਾਨ ਬਾਜ ਸਿੰਘ ਭੁੱਟੀਵਾਲਾ, ਮੰਦਰ ਸਿੰਘ, ਗੁਰਦਾਸ ਸਿੰਘ, ਜਸਪ੍ਰੀਤ ਸਿੰਘ, ਗੁਰਲਾਲ ਸਿੰਘ, ਮੇਹਰ ਸਿੰਘ, ਰਾਜਵੀਰ ਸਿੰਘ, ਸੁੱਖਾ ਸਿੰਘ, ਗੁਰਾਂਦਿੱਤਾ ਸਿੰਘ, ਪ੍ਰਕਾਸ਼ ਸਿੰਘ, ਹਰਜਿੰਦਰ ਸਿੰਘ, ਗਿਆਨ ਕੌਰ, ਮਨਪ੍ਰੀਤ ਕੌਰ, ਪਰਵਿੰਦਰ ਕੌਰ ਆਦਿ ਹਾਜ਼ਰ ਸਨ।
