ਠੱਗੀ ਦੇ ਸ਼ਿਕਾਰ ਨੌਜਵਾਨਾਂ ਵੱਲੋਂ ਟਰੈਵਲ ਏਜੰਟ ਖਿਲਾਫ਼ ਰੋਸ ਪ੍ਰਦਰਸ਼ਨ
Monday, Dec 04, 2017 - 01:48 AM (IST)
ਹੁਸ਼ਿਆਰਪੁਰ, (ਜ.ਬ.)- ਦੁਬਈ ਭੇਜਣ ਦੇ ਨਾਂ 'ਤੇ ਠੱਗੀ ਦਾ ਸ਼ਿਕਾਰ ਹੋਏ ਪੰਜਾਬ ਦੇ 12 ਨੌਜਵਾਨਾਂ 'ਚੋਂ ਫਗਵਾੜਾ ਦੇ ਰਹਿਣ ਵਾਲੇ 5 ਪੀੜਤ ਨੌਜਵਾਨਾਂ ਨੇ ਅੱਜ ਹੁਸ਼ਿਆਰਪੁਰ 'ਚ ਟਰੈਵਲ ਏਜੰਟ ਦੇ ਦਫ਼ਤਰ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ। ਹੁਸ਼ਿਆਰਪੁਰ ਦੇ ਮਾਹਿਲਪੁਰ ਅੱਡਾ ਚੌਕ ਸਥਿਤ ਦੋਸ਼ੀ ਟਰੈਵਲ ਏਜੰਟ ਦੇ ਦਫ਼ਤਰ ਦੇ ਬਾਹਰ ਪੰਜ ਨੌਜਵਾਨਾਂ ਰਜਤ ਖੰਨਾ ਪੁੱਤਰ ਰਮੇਸ਼ ਕੁਮਾਰ, ਨਰੇਸ਼ ਕਪੂਰ ਪੁੱਤਰ ਹਰਬੰਸ ਲਾਲ, ਅਮਨਦੀਪ ਪੁੱਤਰ ਚਰਨਜੀਤ, ਗੁਰਮੀਤ ਲਾਲ ਪੁੱਤਰ ਤਰਸੇਮ ਲਾਲ ਅਤੇ ਰਵੀ ਕੁਮਾਰ ਪੁੱਤਰ ਅਮਰ ਨਾਥ ਨੇ ਦੋਸ਼ ਲਾਇਆ ਕਿ ਦੋਸ਼ੀ ਟਰੈਵਲ ਏਜੰਟ ਨੇ ਉਨ੍ਹਾਂ ਨੂੰ 2 ਸਾਲ ਦੇ ਵੀਜ਼ੇ 'ਤੇ 1200 ਦਰਾਮ ਮਹੀਨਾ ਤਨਖਾਹ ਦਿਵਾਉਣ ਦਾ ਭਰੋਸਾ ਦੇ ਕੇ ਭੇਜਿਆ ਸੀ। 22 ਦਿਨਾਂ ਬਾਅਦ ਹੀ ਸਾਨੂੰ ਨੌਕਰੀਓਂ ਕੱਢ ਦਿੱਤਾ ਗਿਆ, ਜਿਸ ਉਪਰੰਤ ਸਾਨੂੰ ਪਤਾ ਲੱਗਿਆ ਕਿ ਸਾਡਾ 1 ਮਹੀਨੇ ਦਾ ਟੂਰਿਸਟ ਵੀਜ਼ਾ ਸੀ।
