ਆਂਗਣਵਾੜੀ ਵਰਕਰਾਂ ਕੀਤਾ ਰੋਸ ਪ੍ਰਦਰਸ਼ਨ

02/22/2018 2:21:29 AM

ਮੁਕੇਰੀਆਂ, (ਝਾਵਰ)- ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਭਾਰਤੀਆ ਮਜ਼ਦੂਰ ਸੰਘ ਮਹਿਲਾ ਵਿੰਗ ਦੀ ਜਨਰਲ ਸਕੱਤਰ ਬਚਨੋ ਦੇਵੀ ਦੀ ਅਗਵਾਈ 'ਚ ਦਾਣਾ ਮੰਡੀ ਭੰਗਾਲਾ ਵਿਖੇ ਪੰਜਾਬ ਤੇ ਕੇਂਦਰ ਸਰਕਾਰ ਖਿਲਾਫ਼ ਆਪਣੀਆਂ ਮੰਗਾਂ ਲੈ ਕੇ ਅਤੇ ਕੇਂਦਰੀ ਬਜਟ ਦੇ ਵਿਰੋਧ ਵਿਚ ਰੋਸ ਪ੍ਰਦਰਸ਼ਨ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਚਨੋ ਦੇਵੀ ਨੇ ਦੱਸਿਆ ਕਿ ਆਂਗਣਵਾੜੀ ਵਰਕਰਾਂ ਤੇ ਭਾਰਤੀਆ ਮਜ਼ਦੂਰ ਸੰਘ ਵੱਲੋਂ ਦਿੱਲੀ ਵਿਖੇ ਹੋ ਰਹੀ ਕਾਨਫਰੰਸ, ਜਿਸ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਸੰਬੋਧਨ ਕਰਨਗੇ, ਦਾ ਬਾਈਕਾਟ ਕੀਤਾ ਜਾਵੇਗਾ। 
ਇਸ ਮੌਕੇ ਸੁਨੀਤਾ ਦੇਵੀ, ਜੋਤੀ ਬਾਲਾ, ਕੌਸ਼ੱਲਿਆ, ਨੀਲਮ, ਉਰਮਿਲਾ, ਕਿਰਨ ਬਾਲਾ, ਰਜਿੰਦਰ ਕੌਰ ਤੇ ਹੋਰ ਕਈ ਹਾਜ਼ਰ ਸਨ।


Related News