ਪਰਚੇ ਦਾ ਨਹੀਂ ਡਰ, ਸੱਚ ਬੋਲਣੋਂ ਨਹੀਂ ਹਟਾਂਗਾ : ਅੰਮ੍ਰਿਤਪਾਲ ਸਿੰਘ (ਵੀਡੀਓ)
Tuesday, Oct 18, 2022 - 01:07 AM (IST)
ਜਲੰਧਰ (ਬਿਊਰੋ) : ਅੰਮ੍ਰਿਤਪਾਲ ਸਿੰਘ ਵੱਲੋਂ ਪ੍ਰਭੂ ਯਿਸੂ ਮਸੀਹ ਬਾਰੇ ਕੀਤੀ ਵਿਵਾਦਿਤ ਟਿੱਪਣੀ ਨੂੰ ਲੈ ਕੇ ਵਿਵਾਦ ਭਖ਼ਦਾ ਜਾ ਰਿਹਾ ਹੈ। ਇਕ ਪਾਸੇ ਜਿਥੇ ਈਸਾਈ ਭਾਈਚਾਰੇ ਵੱਲੋਂ ਰੋਸ ਵਜੋਂ ਜਲੰਧਰ ਵਿਖੇ ਹਾਈਵੇ ਜਾਮ ਕੀਤਾ ਗਿਆ। ਅੰਮ੍ਰਿਤਪਾਲ ਸਿੰਘ ਦਾ ਬਿਆਨ ਸਾਹਮਣੇ ਆਇਆ ਹੈ। ਅੰਮ੍ਰਿਤਪਾਲ ਸਿੰਘ ਦਾ ਕਹਿਣਾ ਹੈ ਕਿ ਉਸ ਨੂੰ ਪਰਚਿਆਂ-ਗ੍ਰਿਫ਼ਤਾਰੀਆਂ ਦਾ ਕੋਈ ਡਰ ਨਹੀਂ ਹੈ। ਇਸ ਲਈ ਸੜਕਾਂ ਜਾਮ ਕਰਨ ਦੀ ਕੋਈ ਲੋੜ ਨਹੀ, ਪ੍ਰਸ਼ਾਸਨ ਚਾਹੇ ਤਾਂ ਉਸ ’ਤੇ ਪਰਚਾ ਕਰ ਲਵੇ। ਜਦੋਂ ਗ੍ਰਿਫ਼ਤਾਰੀ ਦਾ ਸਮਾਂ ਆਵੇਗਾ, ਉਦੋਂ ਦੇਖ ਲੈਣਗੇ, ਕੀ ਕਰਨਾ ਹੈ।
ਇਹ ਖਬਰ ਵੀ ਪੜ੍ਹੋ : ਹਰਜਿੰਦਰ ਸਿੰਘ ਕੁਕਰੇਜਾ ਨੇ ਚਮਕਾਇਆ ਪੰਜਾਬ ਦਾ ਨਾਂ, ਦਸਤਾਰ ਸਜਾ ਕੇ ਸਨੌਰਕਲ ਕਰਨ ਵਾਲੇ ਪਹਿਲੇ ਸਿੱਖ ਬਣੇ
ਅੰਮ੍ਰਿਤਪਾਲ ਨੇ ਕਿਹਾ ਕਿ ਉਹ ਆਪਣੇ ਬਿਆਨ ’ਤੇ ਕਾਇਮ ਹੈ ਅਤੇ ਇਸ ਨੂੰ ਗ਼ਲਤ ਨਹੀਂ ਮੰਨਦੇ। ਉਨ੍ਹਾਂ ਨੇ ਸਿਰਫ਼ ਸੱਚ ਬੋਲਿਆ ਹੈ। ਉਨ੍ਹਾਂ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਈਸਾਈ ਭਾਈਚਾਰੇ ਵੱਲੋਂ ਸਿੱਖ ਧਰਮ ਬਾਰੇ ਕੂੜ-ਪ੍ਰਚਾਰ ਕੀਤਾ ਜਾ ਰਿਹਾ ਹੈ, ਹੁਣ ਉਹ ਇਸ ਤੋਂ ਅੱਕ ਚੁੱਕੇ ਹਨ। ਉਨ੍ਹਾਂ ਸਾਫ਼ ਕੀਤਾ ਕਿ ਜਦੋਂ ਤਕ ਈਸਾਈ ਭਾਈਚਾਰੇ ਵੱਲੋਂ ਸਿੱਖ ਧਰਮ ਬਾਰੇ ਗ਼ਲਤ ਪ੍ਰਚਾਰ ਬੰਦ ਨਹੀਂ ਕੀਤਾ ਜਾਂਦਾ, ਉਹ ਅਜਿਹੇ ਸੱਚ ਬੋਲਦੇ ਰਹਿਣਗੇ।
ਇਹ ਖ਼ਬਰ ਵੀ ਪੜ੍ਹੋ : ਅੰਮ੍ਰਿਤਪਾਲ ਖ਼ਿਲਾਫ਼ ਈਸਾਈ ਭਾਈਚਾਰੇ ਦਾ ਪ੍ਰਦਰਸ਼ਨ, ਆਟਾ-ਦਾਲ ਸਕੀਮ ’ਤੇ ਸਰਕਾਰ ਦਾ ਵੱਡਾ ਫ਼ੈਸਲਾ, ਪੜ੍ਹੋ Top 10