ਕੱਪੜਾ ਵਪਾਰੀਆਂ ਨੇ ਜੀ. ਐੱਸ. ਟੀ. ਦੇ ਵਿਰੋਧ ''ਚ ਕੀਤੀ ਨਾਅਰੇਬਾਜ਼ੀ

Friday, Jul 07, 2017 - 07:52 AM (IST)

ਕੱਪੜਾ ਵਪਾਰੀਆਂ ਨੇ ਜੀ. ਐੱਸ. ਟੀ. ਦੇ ਵਿਰੋਧ ''ਚ ਕੀਤੀ ਨਾਅਰੇਬਾਜ਼ੀ

ਫਰੀਦਕੋਟ (ਹਾਲੀ) - ਕੱਪੜਾ ਵਪਾਰੀ ਪੰਜਾਬ ਐਸੋਸੀਏਸ਼ਨ ਦੇ ਸੱਦੇ 'ਤੇ ਰਿਟੇਲ ਕਲਾਥ ਮਰਚੈਂਟਸ ਐਸੋਸੀਏਸ਼ਨ ਫਰੀਦਕੋਟ ਦੇ ਰਿਟੇਲ ਅਤੇ ਹੋਲਸੇਲ ਕੱਪੜਾ ਵਪਾਰੀਆਂ ਵੱਲੋਂ ਜੀ. ਐੱਸ. ਟੀ. ਦੇ ਵਿਰੁੱਧ ਵਿਚ ਸਵੇਰੇ ਰੋਸ ਪ੍ਰਦਰਸ਼ਨ ਕਰਦੇ ਹੋਏ ਕੇਂਦਰ ਸਰਕਾਰ ਖਿਲਾਫ਼  ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਸੰਬੋਧਨ ਕਰਦਿਆਂ ਪ੍ਰਧਾਨ ਕੁਲਭੂਸ਼ਨ ਰਾਏ ਜੈਨ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਹੋਇਆ ਹੈ ਕਿ ਕੱਪੜੇ 'ਤੇ ਜੀ. ਐੱਸ. ਟੀ. ਲਗਾ ਦਿੱਤਾ ਗਿਆ ਹੈ, ਜਿਸ ਕਾਰਨ ਵਪਾਰੀ ਵਰਗ ਪ੍ਰੇਸ਼ਾਨ ਹੈ। ਉਨ੍ਹਾਂ ਕਿਹਾ ਕਿ ਇਸ ਟੈਕਸ ਨਾਲ ਛੋਟਾ ਕਾਰੋਬਾਰ ਖ਼ਤਮ ਹੋ ਜਾਵੇਗਾ, ਜੇਕਰ ਸਰਕਾਰ ਨੇ ਕੱਪੜੇ 'ਤੇ ਲੱਗਾ ਜੀ. ਐੱਸ. ਟੀ. ਵਾਪਸ ਨਾ ਲਿਆ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।
ਇਸ ਮੌਕੇ ਪ੍ਰਦਮਨ ਸਿੰਘ, ਨਾਨਕ ਸਿੰਘ, ਕੁਲਵੰਤ ਰਾਏ, ਖੁਸ਼ਵਿੰਦਰ ਬਿੱਟੂ, ਰਾਜੇਸ਼ ਮੋਂਗਾ, ਨਰਿੰਦਰ ਜੈਨ, ਸੁਖਦੇਵ ਸਿੰਘ ਸ਼ਰਮਾ, ਤਿਲਕ ਰਾਜ, ਹਰਬੰਸ ਲਾਲ, ਰਵਿੰਦਰ ਮਿੱਤਲ, ਬਿਪਨ ਬਾਂਸਲ, ਅਮਿਤ ਲਾਲ, ਰਤਨ ਲਾਲ, ਅਸ਼ਵਨੀ ਮੋਂਗਾ, ਪੁਸ਼ਮਦੀਪ ਸਿੰਘ, ਨਰੇਸ਼ ਤਾਇਲ, ਅਕੁਲ ਨੀਟਾ, ਹਰਜਿੰਦਰ ਸਿੰਘ, ਰਵਿੰਦਰਪਾਲ ਮੋਂਗਾ, ਜਤਿੰਦਰ ਸੇਠੀ, ਭੂਸ਼ਨ ਕੁਮਾਰ ਤੋਂ ਇਲਾਵਾ ਹੋਰ ਵੀ ਵੱਡੀ ਗਿਣਤੀ ਵਿਚ ਦੁਕਾਨਦਾਰ ਹਾਜ਼ਰ ਸਨ।


Related News