ਭਾਜਪਾ ਵੱਲੋਂ ਕਾਂਗਰਸ ਖਿਲਾਫ਼ ਅਰਥੀ ਫੂਕ ਮੁਜ਼ਾਹਰਾ

Tuesday, Jul 03, 2018 - 01:15 AM (IST)

ਭਾਜਪਾ ਵੱਲੋਂ ਕਾਂਗਰਸ ਖਿਲਾਫ਼ ਅਰਥੀ ਫੂਕ ਮੁਜ਼ਾਹਰਾ

ਹੁਸ਼ਿਆਰਪੁਰ, (ਘੁੰਮਣ)- ਪੰਜਾਬ ’ਚ ਵਧ ਰਹੀ ਨਸ਼ਾਖੋਰੀ ਤੇ ਸੂਬੇ ਅੰਦਰ ਨਸ਼ਿਆਂ ਨਾਲ ਨੌਜਵਾਨਾਂ ਦੀਅਾਂ ਪ੍ਰਤੀਦਿਨ ਹੋ ਰਹੀਆਂ ਮੌਤਾਂ ਦੇ ਖਿਲਾਫ਼ ਭਾਜਪਾ ਪ੍ਰਦੇਸ਼ ਪ੍ਰਧਾਨ ਸ਼ਵੇਤ ਮਲਿਕ ਦੇ ਸੱਦੇ ’ਤੇ ਜ਼ਿਲਾ ਭਾਜਪਾ ਵੱਲੋਂ ਜ਼ਿਲਾ ਪ੍ਰਧਾਨ ਡਾ. ਰਮਨ ਘਈ ਦੀ ਅਗਵਾਈ ’ਚ ਕਾਂਗਰਸ ਸਰਕਾਰ ਦੇ ਖਿਲਾਫ਼ ਅਰਥੀ ਫੂਕ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਭਾਜਪਾ ਦੇ ਰਾਸ਼ਟਰੀ ਮੀਤ ਪ੍ਰਧਾਨ ਅਵਿਨਾਸ਼ ਰਾਏ ਖੰਨਾ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਰੋਸ ਪ੍ਰਦਰਸ਼ਨ ਦੌਰਾਨ ‘ਨਸ਼ਿਆਂ ’ਚ ਡੁੱਬਿਆ ਪੰਜਾਬ, ਕੈਪਟਨ ਸਰਕਾਰ ਗੱਦੀ ਛੱਡੇ’ ਦੇ ਜ਼ਬਰਦਸਤ ਨਾਅਰੇ ਲਾਏ ਗਏ। 
ਇਸ ਮੌਕੇ ਸ੍ਰੀ ਖੰਨਾ ਨੇ ਕਿਹਾ ਕਿ ਸੂਬੇ ਵਿਚ ਕਾਂਗਰਸ ਸਰਕਾਰ ਨੇ ਜਨਤਾ ਨਾਲ ਨਸ਼ਾਖੋਰੀ ਨੂੰ ਇਕ ਮਹੀਨੇ ਵਿਚ ਖਤਮ ਕਰਨ ਸਬੰਧੀ ਕਸਮ ਖਾਧੀ ਸੀ। ਦੁੱਖ ਦੀ ਗੱਲ ਹੈ ਕਿ ਅੱਜ ਸੂਬੇ ਦੇ ਨੌਜਵਾਨ ਨਸ਼ਿਆਂ ਦੀ ਗ੍ਰਿਫ਼ਤ ’ਚ ਆ ਕੇ ਮੌਤ ਦੇ ਮੂੰਹ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕੈਪ. ਅਮਰਿੰਦਰ ਸਿੰਘ ਨੂੰ ਨੈਤਿਕਤਾ ਦੇ ਅਧਾਰ ’ਤੇ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਪੰਜਾਬ ਵਿਚ ਕਾਂਗਰਸ ਸਰਕਾਰ ਬਣਨ ਤੋਂ ਬਾਅਦ ਜਿੰਨਾ ਵਾਧਾ ਨਸ਼ਾਖੋਰੀ ਵਿਚ ਹੋਇਆ ਹੈ, ਇਸਦੀ ਜਿੰਨੀ ਨਿੰਦਾ ਕੀਤੀ ਜਾਵੇ ਥੋਡ਼੍ਹੀ ਹੈ। ਇਸ ਮੌਕੇ ਡਾ. ਰਮਨ ਘੲੀ ਨੇ ਕਿਹਾ ਕਿ ਅੱਜ ਸੂਬੇ ਦਾ ਨੌਜਵਾਨ ਨਸ਼ਿਆਂ ਦੀ ਦਲਦਲ ’ਚ ਧਸ ਕੇ ਆਪਣਾ ਜੀਵਨ ਸਮਾਪਤ ਕਰ ਰਿਹਾ ਹੈ। ਸੂਬੇ ਦੇ ਹਰ ਪਿੰਡ, ਸ਼ਹਿਰ ਤੇ ਕਸਬੇ ’ਚ ਨਸ਼ਾ ਜਿਸ ਤਰ੍ਹਾਂ ਵਿਕ ਰਿਹਾ ਹੈ, ਇਸ ਮਾਮਲੇ ’ਚ ਸਰਕਾਰ ਵੱਲੋਂ ਕੋਈ ਠੋਸ ਕਦਮ ਨਾ ਚੁੱਕੇ ਜਾਣਾ ਉਸਦੀ ਨਾਕਾਮੀ ਦਾ ਸਬੂਤ ਦਿੰਦਾ ਹੈ। 
ਇਸ ਮੌਕੇ ਐੱਸ. ਸੀ. ਮੋਰਚਾ ਪ੍ਰਧਾਨ ਡਾ. ਦਿਲਬਾਗ ਰਾਏ, ਯੋਗੇਸ਼ ਕੁਮਰਾ, ਨਿਤੀ ਤਲਵਾਡ਼, ਸਰਬਜੀਤ ਕੌਰ, ਐਡਵੋਕੇਟ ਡੀ. ਐੱਸ. ਬਾਗੀ, ਗੋਪੀ ਚੰਦ ਕਪੂਰ, ਕੁਲਭੂਸ਼ਣ ਸੇਠੀ, ਸੰਜੀਵ ਪਚਨੰਗਲ, ਦੀਪਕ ਪ੍ਰਭਾਕਰ, ਲਵਲੀ ਖੰਨਾ, ਐੱਸ. ਐੱਮ. ਸਿੱਧੂ, ਡਾ. ਰਾਜ ਕੁਮਾਰ ਸੈਣੀ, ਮਨੋਜ ਸ਼ਰਮਾ, ਅਸ਼ਵਨੀ ਓਹਰੀ, ਐਡਵੋਕੇਟ ਨਵਜਿੰਦਰ ਸਿੰਘ ਬੇਦੀ, ਅਜੇ ਚੋਪਡ਼ਾ, ਹਰਜਿੰਦਰ ਡਾਂਡੀਆਂ, ਨਰਿੰਦਰ ਕੁਮਾਰ, ਹੁਸ਼ਿਆਰ ਸਿੰਘ, ਚਮਨ ਲਾਲ ਜੋਸ਼ੀ, ਮਹਿੰਦਰਪਾਲ ਧੀਮਾਨ, ਦੀਪਕ ਸ਼ਾਰਦਾ, ਰੋਹਿਤ ਸੂਦ ਹਨੀ, ਅਸ਼ਵਨੀ ਕੁਮਾਰ ਰਾਜੂ, ਡਾ. ਵਸ਼ਿਸ਼ਟ ਕੁਮਾਰ, ਗੌਰਵ ਸ਼ਰਮਾ, ਮੁਖੀ ਰਾਮ, ਗੁਰਮਿੰਦਰ ਕੌਰ, ਸੰਦੀਪ ਕੌਰ, ਅਸ਼ਵਨੀ ਛੋਟਾ, ਕਮਲਜੀਤ ਕੌਰ, ਡਾ. ਪੰਕਜ ਸ਼ਰਮਾ, ਚੇਤਨ ਸੂਦ, ਰਵਿੰਦਰ, ਸ਼ਾਮ ਸੈਣੀ, ਜੋਤੀ ਜੌਲੀ ਆਦਿ ਵੀ ਮੌਜੂਦ ਸਨ। 

 


Related News