ਪੰਜਾਬ ਦੇ ਇਸ ਹੋਟਲ 'ਚ ਛਾਪੇਮਾਰੀ! ਗੰਦਾ ਧੰਦਾ ਕਰਦੀਆਂ ਫੜੀਆਂ ਗਈਆਂ ਕੁੜੀਆਂ

Wednesday, Feb 18, 2026 - 05:25 PM (IST)

ਪੰਜਾਬ ਦੇ ਇਸ ਹੋਟਲ 'ਚ ਛਾਪੇਮਾਰੀ! ਗੰਦਾ ਧੰਦਾ ਕਰਦੀਆਂ ਫੜੀਆਂ ਗਈਆਂ ਕੁੜੀਆਂ

ਸ੍ਰੀ ਅਨੰਦਪੁਰ ਸਾਹਿਬ (ਦਲਜੀਤ ਸਿੰਘ)-ਸਥਾਨਕ ਮੰਦਿਰ ਸ੍ਰੀ ਨੈਣਾ ਦੇਵੀ ਸੜਕ ਉੱਪਰ ਸਥਿਤ ਕੁਝ ਹੋਟਲਾਂ 'ਚ ਚੱਲ ਰਹੇ ਦੇਹ ਵਪਾਰ ਦੇ ਧੰਦੇ ਸਬੰਧੀ ''ਜਗ ਬਾਣੀ'' ਅਤੇ ''ਪੰਜਾਬ ਕੇਸਰੀ'' ਅਖ਼ਬਾਰਾਂ ’ਚ ਛਾਪੀਆਂ ਕਈ ਖ਼ਬਰਾਂ ਤੋਂ ਬਾਅਦ ਜਾਗੇ ਸਥਾਨਕ ਪੁਲਸ ਪ੍ਰਸ਼ਾਸਨ ਵੱਲੋਂ ਇਕ ਹੋਟਲ ਵਿੱਚ ਬੀਤੀ ਦੇਰ ਸ਼ਾਮ ਛਾਪੇਮਾਰੀ ਕਰਕੇ ਹੋਟਲ ਮਾਲਕ ਅਤੇ ਦੇਹ ਵਪਾਰ ਧੰਦੇ ਨਾਲ ਜੁੜੀਆਂ ਤਿੰਨ ਔਰਤਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। 

ਇਹ ਵੀ ਪੜ੍ਹੋ: ਪੰਜਾਬ 'ਚ ਮੀਂਹ ਤੇ ਗੜ੍ਹੇਮਾਰੀ ਦਾ Alert! ਮੌਸਮ ਦੀ 22 ਤਾਰੀਖ਼ ਤੱਕ ਵੱਡੀ ਭਵਿੱਖਬਾਣੀ, ਸਾਵਧਾਨ ਰਹਿਣ ਇਹ ਜ਼ਿਲ੍ਹੇ

PunjabKesari

ਇਸ ਸਬੰਧੀ ਕੀਤੀ ਪ੍ਰੈੱਸ ਕਾਨਫ਼ਰੰਸ ਦੌਰਾਨ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਥਾਣਾ ਮੁਖੀ ਇੰਸਪੈਕਟਰ ਦਾਨਿਸ਼ਵੀਰ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪੁਲਸ ਮੁਖੀ ਮਨਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਅਤੇ ਉੱਪ ਕਪਤਾਨ ਪੁਲਸ ਜਸ਼ਨਦੀਪ ਸਿੰਘ ਦੀ ਅਗਵਾਈ ਤਹਿਤ ਬੀਤੀ ਸ਼ਾਮ ਉਨ੍ਹਾਂ ਦੀ ਅਗਵਾਈ ਹੇਠ ਪੁਲਸ ਪਾਰਟੀ ਵੱਲੋਂ ਮੰਦਿਰ ਸ੍ਰੀ ਨੈਣਾ ਦੇਵੀ ਸੜਕ 'ਤੇ ਸਥਿਤ ਸ਼ੇਰ-ਏ-ਪੰਜਾਬ ਢਾਬਾ (ਹੋਟਲ) ਵਿੱਚ ਛਾਪਾ ਮਾਰਿਆ ਗਿਆ। ਉਨ੍ਹਾਂ ਦੱਸਿਆ ਕਿ ਇਸ ਛਾਪੇਮਾਰੀ ਦੌਰਾਨ ਹੋਟਲ ਦੇ ਮੈਨੇਜਰ ਕਮ ਮਾਲਕ ਗੁਰਮੁਖ ਸਿੰਘ ਪੁੱਤਰ ਦਿਆਲ ਸਿੰਘ ਵਾਸੀ ਪਿੰਡ ਚੈਹੜਮਜਾਰਾ ਥਾਣਾ ਨੂਰਪੁਰ ਬੇਦੀ ਸਮੇਤ ਕਮਰਿਆਂ ਵਿਚੋਂ ਤਿੰਨ ਲੜਕੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। 

ਇਹ ਵੀ ਪੜ੍ਹੋ: ਡੇਰਾ ਬਿਆਸ ਮੁਖੀ ਗੁਰਿੰਦਰ ਸਿੰਘ ਢਿੱਲੋਂ ਨੇ ਖਿੱਚੀ ਨਵੀਂ ਮਰਿਆਦਾ ਰੇਖਾ! ਫੋਟੋਆਂ 'ਤੇ ਰੋਕ, ਸਿਆਸਤਦਾਨਾਂ ਨੂੰ ਸੰਦੇਸ਼

ਉਨ੍ਹਾਂ ਦੱਸਿਆ ਕਿ ਫੜੇ ਗਏ ਕਥਿਤ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕਰਨ ਉਪਰੰਤ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਦੱਸਣਯੋਗ ਹੈ ਕਿ ਇਸ ਸੜਕ 'ਤੇ ਬਹੁਤ ਵੱਡੀ ਗਿਣਤੀ ਵਿੱਚ ਹੋਟਲ ਬਣੇ ਹੋਏ ਹਨ, ਜਿਨਾਂ ਵਿੱਚੋਂ ਕੁਝ ਹੋਟਲਾਂ ਵਿੱਚ ਸ਼ਰੇਆਮ ਪਿਛਲੇ ਕਈ ਸਾਲਾਂ ਤੋਂ ਦੇਹ ਵਪਾਰ ਦਾ ਧੰਦਾ ਚਲਾਇਆ ਜਾ ਰਿਹਾ ਹੈ, ਜਿਨ੍ਹਾਂ ਵਿਚੋਂ ਇਕ ਇਹ 'ਸ਼ੇਰ-ਏ-ਪੰਜਾਬ' ਹੋਟਲ ਵੀ ਸੀ, ਜਿਸ ਦੇ ਖ਼ਿਲਾਫ਼ ਪਿਛਲੇ ਸਮੇਂ ਦੌਰਾਨ ਕਈ ਵਾਰ ''ਜਗ ਬਾਣੀ'' ਅਤੇ ''ਪੰਜਾਬ ਕੇਸਰੀ'' ਅਖ਼ਬਾਰ ਵਿੱਚ ਪ੍ਰਮੁੱਖਤਾ ਨਾਲ ਛਾਪ ਕੇ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਂਦਾ ਗਿਆ ਸੀ। ਅਖ਼ਬਾਰਾਂ ਵਿੱਚ ਇੰਨੀਆਂ ਖ਼ਬਰਾਂ ਛਪਣ ਦੇ ਬਾਵਜੂਦ ਇਸ ਹੋਟਲ ਵਾਲੇ ਖ਼ਿਲਾਫ਼ ਬਹੁਤ ਲੰਬਾ ਸਮਾਂ ਕਾਰਵਾਈ ਨਾ ਹੋਣਾ ਇਸ ਹੋਟਲ ਵਾਲੇ ਦੇ ਉੱਪਰ ਕਿਸੇ ਦੀ ਸਿਆਸੀ ਛੱਤਰੀ ਦਾ ਹੋਣਾ ਦੱਸਿਆ ਜਾ ਰਿਹਾ ਸੀ ਅਤੇ ਮਿਲੀ ਪੁਖ਼ਤਾ ਜਾਣਕਾਰੀ ਮੁਤਾਬਕ ਇਸ ਹੋਟਲ ਦੇ ਵਿੱਚ ਇਕ ਹੋਰ ਵਿਅਕਤੀ ਦੀ ਵੀ ਭਾਈਵਾਲੀ ਹੈ ਜੋਕਿ ਬਹੁਤ ਉੱਚੀ ਸਿਆਸੀ ਪਹੁੰਚ ਰੱਖਦਾ ਹੈ।

ਇਹ ਵੀ ਪੜ੍ਹੋ: ਜਲੰਧਰ: ਦਾਜ ਦੇ ਲਾਲਚੀ ਸਹੁਰਿਆਂ ਨੇ ਮਾਰ 'ਤੀ ਮਾਪਿਆਂ ਦੀ ਸੋਹਣੀ-ਸੁਨੱਖੀ ਧੀ! ਸਾਲ ਪਹਿਲਾਂ ਹੋਇਆ ਸੀ ਵਿਆਹ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News