ਮੰਡੀ ਗੋਬਿੰਦਗੜ੍ਹ ’ਚ ਪੁਲਸ ਨੇ ਦੇਹ ਵਪਾਰ ਦੇ ਅੱਡੇ ’ਤੇ ਮਾਰਿਆ ਛਾਪਾ, ਹੋਏ ਹੈਰਾਨ ਕਰਨ ਵਾਲੇ ਖ਼ੁਲਾਸੇ

Monday, May 24, 2021 - 05:43 PM (IST)

ਮੰਡੀ ਗੋਬਿੰਦਗੜ੍ਹ ’ਚ ਪੁਲਸ ਨੇ ਦੇਹ ਵਪਾਰ ਦੇ ਅੱਡੇ ’ਤੇ ਮਾਰਿਆ ਛਾਪਾ, ਹੋਏ ਹੈਰਾਨ ਕਰਨ ਵਾਲੇ ਖ਼ੁਲਾਸੇ

ਮੰਡੀ ਗੋਬਿੰਦਗੜ੍ਹ (ਜਗਦੇਵ) : ਮੰਡੀ ਗੋਬਿੰਦਗੜ੍ਹ ਦੀ ਪੁਲਸ ਨੇ ਦੇਹ ਵਪਾਰ ਦਾ ਧੰਦਾ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਪੁਲਸ ਨੇ ਖ਼ੁਲਾਸਾ ਕੀਤਾ ਹੈ ਕਿ ਇਹ ਗਿਰੋਹ ਪੰਜਾਬ, ਦਿੱਲੀ, ਹਿਮਾਚਲ ਪ੍ਰਦੇਸ਼ ਤੋਂ ਔਰਤਾਂ ਨੂੰ ਲਾਲਚ ਦੇ ਕੇ ਆਪਣੇ ਅੱਡੇ ਉੱਪਰ ਬੁਲਾਉਂਦਾ ਸੀ ਅਤੇ ਫਿਰ ਦੇਹ ਵਪਾਰ ਕਰਵਾਇਆ ਜਾਂਦਾ ਸੀ।ਪੁਲਸ ਨੇ ਗਿਰੋਹ ਦੇ ਸਰਗਨਾ ਸਮੇਤ ਸੱਤ ਔਰਤਾਂ ਅਤੇ 3 ਹੋਰ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਇਹ ਵੀ ਪੜ੍ਹੋ : ਖਾਲਿਸਤਾਨ ਟਾਈਗਰ ਫੋਰਸ ਦੇ ਕਾਰਕੁਨਾਂ ਵੱਲੋਂ ਵੱਡੇ ਖ਼ੁਲਾਸੇ, ਸੁੱਖਾ ਲੰਮੇ ਦੇ ਕਤਲ ਦਾ ਬਿਆਨ ਕੀਤਾ ਪੂਰਾ ਸੱਚ

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀ. ਐੱਸ. ਪੀ. ਸੁਖਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਅਜਨਾਲੀ ਵਿਖੇ ਇਕ ਮਕਾਨ ਅੰਦਰ ਜਸਪ੍ਰੀਤ ਸਿੰਘ ਜੱਸ ਵਾਸੀ ਰਾਜਪੁਰਾ ਜੋ ਕਿ ਹੁਣ ਅਜਨਾਲੀ ਮਕਾਨ ਲੈ ਕੇ ਰਹਿੰਦਾ ਹੈ ਅਤੇ ਜਿਸਮਫਰੋਸੀ ਦਾ ਧੰਦਾ ਕਰਦਾ ਹੈ, ਇਸ ਸਮੇਂ ਉਸਦੇ ਅੱਡੇ ਉੱਪਰ ਔਰਤਾਂ ਅਤੇ ਨੌਜਵਾਨ ਹਨ। ਪੁਲਸ ਨੇ ਛਾਪਾ ਮਾਰ ਕੇ ਇਸ ਅੱਡੇ ਤੋਂ ਅੱਡਾ ਚਲਾ ਰਹੇ ਜਸਪ੍ਰੀਤ ਸਿੰਘ ਸਮੇਤ ਸੱਤ ਔਰਤਾਂ ਜੋ ਕਿ ਪੰਜਾਬ, ਦਿੱਲੀ, ਹਿਮਾਚਲ ਪ੍ਰਦੇਸ਼ ਦੀਆਂ ਰਹਿਣ ਵਾਲੀਆਂ ਹਨ ਦੇ ਨਾਲ-ਨਾਲ ਦੋ ਹੋਰ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਸਪ੍ਰੀਤ ਕੋਲੋਂ 39 ਹਜ਼ਾਰ 950 ਰੁਪਏ ਵੀ ਬਰਾਮਦ ਕੀਤੇ ਗਏ। ਸਾਰੇ ਕਥਿਤ ਮੁਲਜ਼ਮਾਂ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਇਕ ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਸਾਥੀਆਂ ਨੇ ਬੇਰਹਿਮੀ ਨਾਲ ਕਤਲ ਕੀਤਾ ਗੈਂਗਸਟਰ ਸੁੱਖਾ ਲੰਮੇ, ਮੂੰਹ ਸਾੜਿਆ, ਧੌਣ ਵੱਢ ਕੇ ਧੜ ਨਹਿਰ ’ਚ ਰੋੜ੍ਹਿਆ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News