‘ਨੇਤਾ ਜੀ ਸਤਿ ਸ੍ਰੀ ਅਕਾਲ’ ਪ੍ਰੋਗਰਾਮ ’ਚ ਸੁਣੋ ਵਿਧਾਇਕ ਫਤਿਹਜੰਗ ਬਾਜਵਾ ਦੀ ਜ਼ਿੰਦਗੀ ਦੇ ਅਣਸੁਣੇ ਕਿੱਸੇ (ਵੀਡੀਓ)
Wednesday, Jun 30, 2021 - 10:13 AM (IST)
ਜਲੰਧਰ (ਵੈੱਬ ਡੈਸਕ): ‘ਜਗ ਬਾਣੀ’ ਦੇ ਬਹੁਚਰਚਿਤ ਪ੍ਰੋਗਰਾਮ ਨੇਤਾ ਜੀ ਸਤਿ ਸ੍ਰੀ ਅਕਾਲ ਵਿਚ ਕਾਂਗਰਸ ਦੇ ਵਿਧਾਇਕ ਫਤਿਹਜੰਗ ਸਿੰਘ ਬਾਜਵਾ ਨਾਲ ਗੱਲਬਾਤ ਕੀਤੀ ਗਈ। ਜਗ ਬਾਣੀ ਦੇ ਸੀਨੀਅਰ ਪੱਤਰਕਾਰ ਰਮਨਦੀਪ ਸਿੰਘ ਸੋਢੀ ਵਲੋਂ ਜਿੱਥੇ ਬਾਜਵਾ ਕੋਲੋਂ ਤਿੱਖੇ ਸਵਾਲ ਪੁੱਛੇ ਗਏ, ਉਥੇ ਹੀ ਬਾਜਵਾ ਨੇ ਉਨ੍ਹਾਂ ਦੀ ਜ਼ਿੰਦਗੀ ਦੇ ਨਾਲ ਜੁੜੇ ਪਰਿਵਾਰ ਦੇ ਅਣਸੁਣੇ ਕਿੱਸੇ ਵੀ ਦਰਸ਼ਕਾਂ ਨਾਲ ਸਾਂਝੇ ਕੀਤੇ। ਬਾਜਵਾ ਨੇ ਆਪਣੇ ਬਚਪਨ ਦੀ ਯਾਦ ਨੂੰ ਸਾਂਝਾ ਕਰਦਿਆਂ ਦੱਸਿਆ ਕਿ ਉਹ ਆਪਣੇ ਅੰਮੀ ਤੋਂ ਪੁੱਛਦੇ ਸਨ ਕਿ ਉਨ੍ਹਾਂ ਦਾ ਜਨਮ ਕਿਸ ਸਮੇਂ ਹੋਇਆ, ਤਾਂ ਉਹ ਕਹਿੰਦੇ ਸਨ ਕਿ ਬਟਾਲੇ ਤੋਂ ਰੇਲ ਗੱਡੀ ਜਾਂਦੀ ਸੀ ਅਤੇ ਜਦੋਂ ਉਹ ਸੀਟੀਆਂ ਮਾਰਦੀ ਵਾਪਸ ਜਾਂਦੀ ਸੀ, ਉਸ ਸਮੇਂ ਉਹ ਪੈਦਾ ਹੋਏ ਸਨ।ਸੁਣੋ ਫਤਿਹਜੰਗ ਬਾਜਵਾ ਅਤੇ ਪ੍ਰਤਾਪ ਬਾਜਵਾ ਦੀ ਜ਼ਿੰਦਗੀ ਨਾਲ ਜੁੜੇ ਅਣਸੁਣੇ ਕਿੱਸੇ।