ਮੋਹਾਲੀ : ਬਲਾਤਕਾਰ ਦਾ ਦੋਸ਼ੀ ਪ੍ਰੋਡਕਸ਼ਨ ਵਾਰੰਟ ''ਤੇ
Tuesday, May 07, 2019 - 01:58 PM (IST)
ਮੋਹਾਲੀ (ਕੁਲਦੀਪ) : ਸ਼ਹਿਰ 'ਚ ਲੜਕੀਆਂ ਨੂੰ ਆਪਣੀ ਟੈਕਸੀ 'ਚ ਲਿਫਟ ਦੇਣ ਦੇ ਬਹਾਨੇ ਲਿਜਾ ਕੇ ਰੇਪ ਕਰਨ ਵਾਲੇ ਮੁਲਜ਼ਮ ਲੱਕੀ ਸਿੰਘ ਨੂੰ ਹੁਣ ਫੇਜ਼-9 ਪੁਲਸ ਸਟੇਸ਼ਨ ਦੀ ਪੁਲਸ ਨੇ ਪ੍ਰੋਡਕਸ਼ਨ ਵਾਰੰਟ 'ਤੇ ਲਿਆ ਹੈ। ਹੁਣ ਉਸ ਕੋਲੋਂ ਫੇਜ਼-9 ਪੁਲਸ ਵਲੋਂ ਪੁੱਛਗਿੱਛ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਉਸ ਨੂੰ ਫੇਜ਼-1 ਪੁਲਸ ਸਟੇਸ਼ ਦੀ ਪੁਲਸ ਵਲੋਂ ਰਿਮਾਂਡ 'ਤੇ ਲੈ ਕੇ ਪੁੱਛਗਿੱਛ ਕੀਤੀ ਗਈ ਸੀ। ਉਸ ਦੇ ਖਿਲਾਫ ਪਿੰਡ ਸ਼ਾਹੀਮਾਜਰਾ 'ਚ ਕੁਝ ਸਮਾਂ ਪਹਿਲਾਂ ਇਕ ਨਾਬਾਲਗ ਲੜਕੀ ਨੂੰ ਅਗਵਾ ਕੀਤੇ ਜਾਣ ਦਾ ਕੇਸ ਦਰਜ ਕੀਤਾ ਹੋਇਆ ਸੀ। ਉਸ ਕੇਸ 'ਚ ਅਦਾਲਤ ਨੇ ਉਸ ਨੂੰ ਕਾਨੂੰਨੀ ਹਿਰਾਸਤ 'ਚ ਭੇਜ ਦਿੱਤਾ ਸੀ, ਜਿਸ ਤੋਂ ਬਾਅਦ ਹੁਣ ਫੇਜ਼-8 ਪੁਲਸ ਨੇ ਉਸ ਨੂੰ ਰਿਮਾਂਡ 'ਤੇ ਲਿਆ ਹੈ।