ਪੰਜਾਬ ਦੇ ਇਸ ਜ਼ਿਲ੍ਹੇ 'ਚ ਲਿਖੇ ਮਿਲੇ ਖਾਲਿਸਤਾਨੀ ਪੱਖੀ ਤੇ ਦੇਸ਼ ਵਿਰੋਧੀ ਨਾਅਰੇ, ਗੁਰਪਤਵੰਤ ਪੰਨੂੰ ਨੇ ਲਈ ਜ਼ਿੰਮੇਵਾਰੀ

01/03/2023 11:44:39 AM

ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਸਿੰਘ ਰਿਣੀ) : ਸ੍ਰੀ ਮੁਕਤਸਰ ਸਾਹਿਬ ਵਿਖੇ ਐੱਸ. ਐੱਸ. ਪੀ. ਦਫ਼ਤਰ ਦੀ ਪਿਛਲੀ ਕੰਧ 'ਤੇ ਖਾਲਿਸਤਾਨ ਜਿੰਦਾਬਾਦ ਅਤੇ ਦੇਸ਼ ਵਿਰੋਧੀ ਨਾਅਰੇ ਲਿਖੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਵਰਨਣਯੋਗ ਹੈ ਕਿ ਐੱਸ. ਐੱਸ. ਪੀ.  ਦਫ਼ਤਰ ਦੀ ਇਹ ਕੰਧ ਪਿੱਛੇ ਖੇਤਾਂ 'ਚ ਲੱਗਦੀ ਹੈ ਅਤੇ ਆਮ ਲੋਕਾਂ ਦੀ ਨਜ਼ਰ ਤੋਂ ਕਾਫ਼ੀ ਦੂਰ ਹੈ। ਇਸੇ ਤਰ੍ਹਾਂ ਜੋ ਪਹਿਲਾਂ ਸਰਕਾਰੀ ਕਾਲਜ ਦੀ ਕੰਧ 'ਤੇ ਨਾਅਰੇ ਲਿਖੇ ਗਏ ਸਨ, ਉਹ ਕੰਧ ਵੀ ਆਮ ਲੋਕਾਂ ਦੀ ਨਜ਼ਰ 'ਚ ਨਹੀਂ ਪੈਂਦੀ ਸੀ । 

ਇਹ ਵੀ ਪੜ੍ਹੋ- ਸੰਗਰੂਰ ਮੈਡੀਕਲ ਕਾਲਜ ਨੂੰ ਲੈ ਕੇ ਬਾਦਲ ਤੇ ਢੀਂਡਸਾ ਪਰਿਵਾਰ 'ਤੇ ਵਰ੍ਹੇ CM ਮਾਨ, ਲਾਏ ਵੱਡੇ ਇਲਜ਼ਾਮ

ਇਨ੍ਹਾਂ ਕੰਧਾਂ 'ਤੇ ਅਜਿਹੇ ਨਾਅਰੇ ਲਿਖਣ ਉਪਰੰਤ ਇਸ ਦੀ ਵੀਡੀਓ ਪਾ ਕੇ ਸਿੱਖਸ ਫਾਰ ਜਸਟਿਸ ਦੇ ਗੁਰਪਤਵੰਤ ਪੰਨੂ ਵੱਲੋਂ ਜ਼ਿੰਮੇਵਾਰੀ ਲਈ ਗਈ। ਇਹ ਇਸ ਤਰ੍ਹਾਂ ਦੀ ਜ਼ਿਲ੍ਹੇ 'ਚ ਤੀਜੀ ਘਟਨਾ ਹੈ। ਇਸ ਤੋਂ ਪਹਿਲਾ ਮਲੋਟ ਦੇ ਬੀ. ਡੀ. ਪੀ. ਓ. ਦਫ਼ਤਰ ਅਤੇ ਸਰਕਾਰੀ ਕਾਲਜ ਸ੍ਰੀ ਮੁਕਤਸਰ ਸਾਹਿਬ ਵਿਖੇ ਅਜਿਹੇ ਨਾਅਰੇ ਲਿਖੇ ਜਾ ਚੁੱਕੇ ਹਨ। ਇਸ ਮਾਮਲੇ ਵਿਚ ਮੌਕੇ 'ਤੇ ਪੁਲਸ ਨੇ ਪਹੁੰਚੇ ਕੇ ਨਾਅਰੇ ਮਿਟਾਉਣ ਉਪਰੰਤ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ- ਤਿਹਾੜ ਜੇਲ੍ਹ ਤੋਂ ਲੁਧਿਆਣਾ ਲਿਆਂਦਾ ਜਾਵੇਗਾ ਗੈਂਗਸਟਰ SK ਖਰੋੜ, ਲਾਰੈਂਸ ਦਾ ਹੈ ਕਰੀਬੀ ਦੋਸਤ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 
 


Simran Bhutto

Content Editor

Related News