ਨਵਜੋਤ ਸਿੱਧੂ ਦੇ ਘਰ ਪਹੁੰਚੇ ਪ੍ਰਿਯੰਕਾ ਗਾਂਧੀ, ਹੋਈ ਅਹਿਮ ਵਿਚਾਰ ਚਰਚਾ

Tuesday, Feb 15, 2022 - 11:09 PM (IST)

ਨਵਜੋਤ ਸਿੱਧੂ ਦੇ ਘਰ ਪਹੁੰਚੇ ਪ੍ਰਿਯੰਕਾ ਗਾਂਧੀ, ਹੋਈ ਅਹਿਮ ਵਿਚਾਰ ਚਰਚਾ

ਪਟਿਆਲਾ (ਬਿਊਰੋ)-ਕਾਂਗਰਸ ਦੇ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਘਰ ਪਹੁੰਚੇ ਤੇ ਰਾਤ ਦਾ ਖਾਣਾ ਖਾਧਾ। ਇਸ ਦੌਰਾਨ ਪ੍ਰਿਯੰਕਾ ਗਾਂਧੀ ਨੇ ਨਵਜੋਤ ਸਿੱਧੂ ਨਾਲ ਪੰਜਾਬ ਦੀ ਸਿਆਸਤ ਨੂੰ ਲੈ ਕੇ ਅਹਿਮ ਵਿਚਾਰ ਚਰਚਾ ਵੀ ਕੀਤੀ। ਇਹ ਮੁਲਾਕਾਤ ਬਹੁਤ ਮਹੱਤਵ ਰੱਖਦੀ ਹੈ ਕਿਉਂਕਿ ਇਹ ਅਜਿਹੇ ਸਮੇਂ ਹੋਈ ਹੈ, ਜਦੋਂ ਸਿੱਧੂ ਦੇ ਹਾਈਕਮਾਨ ਨਾਲ ਨਾਰਾਜ਼ ਹੋਣ ਦੀਆਂ ਖ਼ਬਰਾਂ ਆ ਰਹੀਆਂ ਸਨ। ਇਸ ਤਰ੍ਹਾਂ ਪ੍ਰਿਯੰਕਾ ਗਾਂਧੀ ਦਾ ਸਿੱਧੂ ਦੇ ਘਰ ਜਾਣਾ ਬਹੁਤ ਮਹੱਤਵ ਰੱਖਦਾ ਹੈ।

PunjabKesari

ਇਹ ਵੀ ਪੜ੍ਹੋ : ਭਰ ਜਵਾਨੀ ’ਚ ਦੀਪ ਸਿੱਧੂ ਦਾ ਵਿਛੋੜਾ ਅਸਹਿ ਤੇ ਅਕਹਿ : ਭਗਵੰਤ ਮਾਨ

ਇਸ ਤੋਂ ਸਾਫ਼ ਹੁੰਦਾ ਹੈ ਕਿ ਸਿੱਧੂ ਅੱਜ ਵੀ ਹਾਈਕਮਾਨ ਲਈ ਮਹੱਤਵ ਰੱਖਦੇ ਹਨ ਤੇ ਪਾਰਟੀ ਉਨ੍ਹਾਂ ਨੂੰ ਅਹਿਮੀਅਤ ਦੇ ਰਹੀ ਹੈ। ਜ਼ਿਕਰਯੋਗ ਹੈ ਕਿ ਪ੍ਰਿਯੰਕਾ ਗਾਂਧੀ ਦੀ ਮੌਜੂਦਗੀ ’ਚ ਧੂਰੀ ਵਿਖੇ ਹੋਈ ਰੈਲੀ ਦੌਰਾਨ ਨਵਜੋਤ ਸਿੱਧੂ ਨੇ ਸਟੇਜ ’ਤੇ ਬੋਲਣ ਤੋਂ ਇਨਕਾਰ ਕਰ ਦਿੱਤਾ ਸੀ। ਉਦੋਂ ਤੋਂ ਹੀ ਸਿੱਧੂ ਦੇ ਹਾਈਕਮਾਨ ਨਾਲ ਨਾਰਾਜ਼ ਹੋਣ ਦੀਆਂ ਖ਼ਬਰਾਂ ਸਾਹਮਣੇ ਆਉਣ ਲੱਗੀਆਂ ਸਨ। ਹੁਣ ਪ੍ਰਿਯੰਕਾ ਦੇ ਸਿੱਧੂ ਦੇ ਘਰ ਜਾਣ ਨਾਲ ਵਿਰੋਧੀ ਆਪਣੇ ਆਪ ਨੂੰ ਚਿੱਤ ਹੋਇਆ ਮਹਿਸੂਸ ਕਰ ਰਹੇ ਹੋਣਗੇ। ਇਸ ਨਾਲ ਜਿਥੇ ਸਿੱਧੂ ਦਾ ਸਿਆਸੀ ਕੱਦ ਵਧੇਗਾ, ਉੱਥੇ ਹੀ ਉਨ੍ਹਾਂ ਬਾਰੇ ਹਾਸ਼ੀਏ ’ਤੇ ਚਲੇ ਜਾਣ ਦੀਆਂ ਅਫ਼ਵਾਹਾਂ ਨੂੰ ਵੀ ਠੱਲ੍ਹ ਪਵੇਗੀ।


author

Manoj

Content Editor

Related News