ਪ੍ਰਿਯੰਕਾ ਗਾਂਧੀ ਦਾ ਪੀ. ਏ. ਬਣ ਕੇ ਲੋਕਾਂ ਨਾਲ ਠੱਗਣ ਵਾਲਾ ਪੁਲਸ ਨੇ ਹੱਥੇ ਚੜ੍ਹਿਆ

Sunday, May 17, 2020 - 04:53 PM (IST)

ਲੁਧਿਆਣਾ (ਤਰੁਣ) : ਕਾਂਗਰਸ ਦੀ ਸੀਨੀਅਰ ਨੇਤਾ ਪ੍ਰਿਯੰਕਾ ਗਾਂਧੀ ਦਾ ਨਕਲੀ ਪੀ. ਏ. ਬਣ ਕੇ ਲੋਕਾਂ ਨਾਲ ਠੱਗੀ ਕਰਨ ਵਾਲੇ ਇਕ ਮੁਲਜ਼ਮ ਖਿਲਾਫ ਜ਼ਿਲਾ ਪੁਲਸ ਨੇ ਸਖਤ ਕਾਰਵਾਈ ਕੀਤੀ ਹੈ। ਪੁਲਸ ਕਮਿਸ਼ਨਰ ਰਾਕੇਸ਼ ਅਗਰਵਾਲ ਦੇ ਹੁਕਮਾਂ 'ਤੇ ਏ. ਸੀ. ਪੀ. ਵਰਿਯਾਮ ਸਿੰਘ ਨੇ ਟਿੱਬਾ ਰੋਡ ਵਾਸੀ ਵਿਜੇ ਤਿਵਾਰੀ ਖਿਲਾਫ ਥਾਣਾ ਡਵੀਜ਼ਨ ਨੰਬਰ 3 'ਚ ਧੋਖਾਦੇਹੀ, ਜ਼ਬਰਨ ਵਸੂਲੀ, ਸਾਜ਼ਿਸ਼ ਸਮੇਤ ਹੋਰ ਸੰਗੀਨ ਧਰਾਵਾਂ ਤਹਿਤ ਪਰਚਾ ਦਰਜ ਕੀਤਾ ਹੈ। ਪੁਲਸ ਨੇ ਸ਼ੁੱਕਰਵਾਰ ਰਾਤ ਮੁਲਜ਼ਮ ਨੂੰ ਟਿੱਬਾ ਰੋਡ ਸਥਿਤ ਉਸ ਦੇ ਟਿਕਾਣੇ ਤੋਂ ਕਾਬੂ ਕਰ ਲਿਆ ਹੈ, ਜਦਕਿ ਮੁਲਜ਼ਮ ਮੂਲ ਰੂਪ 'ਚ ਨਕੋਦਰ ਦਾ ਰਹਿਣ ਵਾਲਾ ਹੈ।

ਮਿਲੀ ਜਾਣਕਾਰੀ ਮੁਤਾਬਕ ਨੈਸ਼ਨਲ ਸਟੂਡੈਂਟ ਯੂਨੀਅਨ ਆਫ ਇੰਡੀਆ ਦੇ ਪੰਜਾਬ ਪ੍ਰਧਾਨ ਅਕਸ਼ੇ ਸ਼ਰਮਾ ਨੇ ਨੈਸ਼ਨਲ ਸਟੂਡੈਂਟ ਯੂਨੀਅਨ ਆਫ ਇੰਡੀਆ ਲੁਧਿਆਣਾ ਦੇ ਪ੍ਰਧਾਨ ਅਵੀ ਵਰਮਾ ਨੂੰ ਮੋਬਾਇਲ 'ਤੇ ਜਾਣਕਾਰੀ ਦਿੱਤੀ ਕਿ ਵਿਜੇ ਕੁਮਾਰ ਨਾਮੀ ਇਕ ਵਿਅਕਤੀ ਪ੍ਰਿਯੰਕਾ ਗਾਂਧੀ ਦਾ ਨਕਲੀ ਪੀ. ਏ. ਬਣ ਕੇ ਲੋਕਾਂ ਨੂੰ ਠੱਗ ਰਿਹਾ ਹੈ। ਰਾਸ਼ਨ ਵੰਡਣ ਦੇ ਨਾਂ 'ਤੇ ਉਹ ਫੈਕਟਰੀ ਮਾਲਕਾਂ, ਰਸੂਖਦਾਰ ਲੋਕਾਂ ਅਤੇ ਹੋਰ ਪ੍ਰਵਾਸੀ ਲੋਕਾਂ ਨੂੰ ਪ੍ਰਿਯੰਕਾ ਗਾਂਧੀ ਦਾ ਪੀ. ਏ. ਦੱਸ ਕੇ ਕਈ ਦਿਨਾਂ ਤੋਂ ਪੈਸੇ ਠੱਗ ਰਿਹਾ ਹੈ। ਇਸ ਤੋਂ ਬਾਅਦ ਐੱਨ. ਐੱਸ. ਯੂ., ਯੂ. ਆਈ. ਦੇ ਜ਼ਿਲਾ ਪ੍ਰਧਾਨ ਅਵੀ ਵਰਮਾ ਨੇ ਪੁਲਸ ਕਮਿਸ਼ਨਰ ਰਾਕੇਸ਼ ਅਗਰਵਾਲ ਨਾਲ ਮੁਲਾਕਾਤ ਕੀਤੀ ਅਤੇ ਸਾਰਾ ਮਾਮਲਾ ਨੋਟਿਸ 'ਚ ਲਿਆਂਦਾ। ਪੁਲਸ ਕਮਿਸ਼ਨਰ ਨੇ ਏ. ਸੀ. ਪੀ. ਵਰਿਯਾਮ ਸਿੰਘ ਨੂੰ ਜ਼ਿੰਮੇਵਾਰੀ ਸੌਂਪੀ। ਥਾਣਾ ਡਵੀਜ਼ਨ ਨੰ. 3 'ਚ ਅਵੀ ਵਰਮਾ ਦੇ ਬਿਆਨ 'ਤੇ ਟਿੱਬਾ ਰੋਡ ਵਾਸੀ ਵਿਜੇ ਕੁਮਾਰ ਖਿਲਾਫ ਪਰਚਾ ਦਰਜ ਕੀਤਾ ਗਿਆ ਹੈ। ਇੰਨਾ ਹੀ ਨਹੀਂ, ਮੁਲਜ਼ਮ ਨੇ ਫੇਸਬੁੱਕ 'ਤੇ ਪ੍ਰਿਯੰਕਾ ਗਾਂਧੀ ਅਤੇ ਸੋਨੀਆ ਗਾਂਧੀ ਨਾਲ ਵੀ ਖੁਦ ਦੀ ਫੋਟੋ ਅਪਲੋਡ ਕੀਤੀ ਹੈ।

ਮੁਲਜ਼ਮ ਖੁਦ ਦੇ ਬਚਾਅ 'ਚ ਫੇਸਬੁਕ 'ਤੇ ਲਿਖ ਰਿਹੈ ਕਮੈਂਟ
ਵਿਜੇ ਕੁਮਾਰ ਖਿਲਾਫ ਥਾਣਾ ਡਵੀਜ਼ਨ ਨੰ.3 ਵਿਚ ਪਰਚਾ ਦਰਜ ਹੋਇਆ ਹੈ। ਦੋ ਦਿਨ ਪਹਿਲਾਂ ਉਸ ਨੇ ਪ੍ਰਿਯੰਕਾ ਗਾਂਧੀ ਦੇ ਅਸਲੀ ਪੀ. ਏ. ਸੰਦੀਪ ਕੁਮਾਰ ਨੂੰ ਇਸ ਦਾ ਕਸੂਰਵਾਰ ਦੱਸਿਆ ਹੈ। ਮੁਲਜ਼ਮ ਨੇ ਫੇਸਬੁਕ 'ਤੇ ਇਕ ਮੈਸੇਜ ਅਪਲੋਡ ਕੀਤਾ ਹੈ ਕਿ ਮੈਨੂੰ ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾ ਤੋਂ ਧਮਕੀ ਮਿਲ ਰਹੀ ਹੈ ਕਿ ਜੇਕਰ ਉਸ ਨੂੰ ਕੁਝ ਹੁੰਦਾ ਹੈ ਤਾਂ ਕਾਂਗਰਸੀ ਨੇਤਾ ਸੰਦੀਪ ਕੁਮਾਰ ਜ਼ਿੰਮੇਲਾਰ ਹੋਵੇਗਾ।

ਹਾਈਕਮਾਨ ਨੇ ਕਾਰਵਾਈ ਲਈ ਕਿਹਾ : ਅਵੀ ਵਰਮਾ
ਐੱਨ. ਐੱਸ. ਯੂ. ਆਈ. ਦੇ ਜ਼ਿਲਾ ਪ੍ਰਧਾਨ ਅਵੀ ਵਰਮਾ ਨੇ ਕਿਹਾ ਕਿ ਉਨ੍ਹਾਂ ਨਾਲ ਰਾਜ ਪ੍ਰਧਾਨ ਨੇ ਸੰਪਰਕ ਕਰ ਕੇ ਦੱਸਿਆ ਕਿ ਉਕਤ ਪ੍ਰਿਯੰਕਾ ਗਾਂਧੀ ਦਾ ਨਕਲੀ ਪੀ. ਏ. ਬਣ ਕੇ ਲੋਕਾਂ ਨੂੰ ਠੱਗ ਰਿਹਾ ਹੈ। ਇਸ ਤੋਂ ਬਾਅਦ ਹਾਈਕਮਾਨ ਨੇ ਤੁਰੰਤ ਮੁਲਜ਼ਮ ਖਿਲਾਫ ਕਾਰਵਾਈ ਕਰਵਾਉਣ ਦੇ ਹੁਕਮ ਦਿੱਤੇ। ਇਸ ਸਬੰਧੀ ਨੈਸ਼ਨਲ ਸਟੂਡੈਂਟ ਯੂਥ ਆਫ ਇੰਡੀਆ ਦੇ ਅਹੁਦੇਦਾਰ ਪੁਲਸ ਕਮਿਸ਼ਨਰ ਨੂੰ ਮਿਲੇ ਜਿਸ ਤੋਂ ਬਾਅਦ ਪੁਲਸ ਨੇ ਤੁਰੰਤ ਕਾਰਵਾਈ ਦੇ ਹੁਕਮ ਜਾਰੀ ਕੀਤੇ।


Gurminder Singh

Content Editor

Related News