''ਨਵਾਂ ਨਨਕਾਣਾ'' ਤੋਂ ਸੇਧ ਲੈਣ ਨਿਜੀ ਸਕੂਲ (ਵੀਡੀਓ)

04/20/2017 7:59:13 PM

ਕਪੂਰਥਲਾ : ਨਿੱਜੀ ਸਕੂਲਾਂ ਦੀ ਲੁੱਟ ਖਸੁੱਟ ਅੱਜਕਲ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਨ੍ਹਾਂ ਹੀ ਨਹੀਂ ਸਗੋਂ ਕੈਪਟਨ ਸਰਕਾਰ ਨੂੰ ਵੀ ਕਮੀਸ਼ਨ ਬਿਠਾ ਕੇ ਇਸ ''ਤੇ ਲਗਾਮ ਲਗਾਉਣੀ ਪਈ ਪਰ ਕਪੂਰਥਲਾ ਦੇ ਸੁਲਤਾਨਪੁਰ ਲੋਧੀ ''ਚ ਇਕ ਸਕੂਲ ਅਜਿਹਾ ਵੀ ਹੈ ਜੋ ਸਿੱਖਿਆ ਦੇ ਨਾਂ ''ਤੇ ਪੈਸਾ ਛਾਪਣ ਵਾਲੇ ਸਕੂਲਾਂ ਲਈ ਇਕ ਮਿਸਾਲ ਹੈ। ''ਨਵਾਂ ਨਨਕਾਣਾ'' ਚੈਰੀਟੇਬਲ ਨਾਂ ਦਾ ਇਹ ਸਕੂਲ ਸੁਲਤਾਨਪੁਰ ਲੋਧੀ ''ਚ ਸੰਤ ਬਾਬਾ ਸੀਚੇਵਾਲ ਦੀ ਅਗਵਾਈ ਹੇਠ ਚੱਲ ਰਿਹਾ ਹੈ, ਜਿੱਥੇ ਪ੍ਰਵਾਸੀ ਮਜ਼ਦੂਰਾਂ ਦੇ ਬੱਚੇ ਪੜ੍ਹਨ ਆਉਂਦੇ ਹਨ। ਇੱਥੇ ਪੜ੍ਹਾਈ ਦੇ ਨਾਲ ਧਾਰਮਿਕ ਗਿਆਨ ਅਤੇ ਹੱਥੀਂ ਕੰਮ ਵੀ ਸਿਖਾਏ ਜਾਂਦੇ ਹਨ। ਕੰਪਿਊਟਰ-ਇੰਟਰਨੈਟ ਮਾਡਰਨ ਸਿੱਖਿਆ ਦੀ ਲਗਭਗ ਹਰੇਕ ਚੀਜ਼ ਇੱਥੇ ਮੌਜੂਦ ਹੈ। 2005 ''ਚ ਦੇਸ਼ ਦੇ ਰਾਸ਼ਟਰਪਤੀ ਅਬਦੁਲ ਕਲਾਮ ਆਜ਼ਾਦ ਵਲੋਂ ਇਸਦਾ ਉਦਘਾਟਨ ਕੀਤਾ ਗਿਆ ਸੀ।
ਸਕੂਲ ਦੇ ਪਿਛੋਕੜ ਬਾਰੇ ਤਾਂ ਤੁਸੀਂ ਜਾਣ ਹੀ ਗਏ ਹੋ। ਹੁਣ ਤੁਹਾਨੂੰ ਮਿਲਾਉਂਦੇ ਹਾਂ ਸਕੂਲ ਦੀ ਫੈਕਿਲਟੀ ਨਾਲ। ਸਕੂਲ ਦੇ ਅਧਿਆਪਕਾਂ ਲਈ ਅੰਗਰੇਜ਼ੀ ਦਾ ਇਹ ਸ਼ਬਦ ਇਨ੍ਹਾਂ ਦਾ ਹੌਂਸਲਾ ਵਧਾਉਣ ਲਈ ਵਰਤਿਆ ਗਿਆ ਹੈ ਕਿਉਂਕਿ ਇਹ ਕਿਸੇ ਤੋਂ ਘੱਟ ਨਹੀਂ ਹਨ। ਭੂਸ਼ਣ ਪਾਸਵਾਨ ਨਾਂ ਦਾ ਇਹ ਅਧਿਆਪਕ ਗ੍ਰੈਜੂਏਟ ਹੈ ਅਤੇ ਈ.ਟੀ.ਟੀ ਦੇ ਪੇਪਰ ਦੇਣ ਜਾ ਰਹੇ ਰਿਹਾ ਹੈ। ਵਾਤਾਵਰਨ ਨੂੰ ਸਾਫ ਕਰਨ ਦੇ ਨਾਲ-ਨਾਲ ਸੰਤ ਸੀਚੇਵਾਲ ਵਲੋਂ ਸਿੱਖਿਆ ਨੂੰ ਲੈ ਚਲਾਏ ਜਾ ਰਹੇ ਇਸ ਅਭਿਆਨ ਦੀ ਜਿਨੀ ਸ਼ਲਾਘਾ ਕੀਤੀ ਜਾਵੇ ਘੱਟ ਹੈ।


Gurminder Singh

Content Editor

Related News