ਕੈਦੀ ਤੇ ਹਵਾਲਾਤੀ ਤੋਂ ਮੋਬਾਇਲ, ਸਿਮ ਕਾਰਡ ਬਰਾਮਦ

12/10/2018 3:25:16 PM

ਫਿਰੋਜ਼ਪੁਰ (ਮਲਹੋਤਰਾ) : ਜੇਲ ਪ੍ਰਸ਼ਾਸਨ ਨੇ ਰੂਟੀਨ ਚੈਕਿੰਗ ਦੌਰਾਨ ਕੈਦੀ ਅਤੇ ਹਵਾਲਾਤੀ ਤੋਂ ਦੋ ਮੋਬਾਇਲ ਫੋਨ ਤੇ ਤਿੰਨ ਸਿਮ ਕਾਰਡ ਬਰਾਮਦ ਕੀਤੇ ਹਨ। ਥਾਣਾ ਸਿਟੀ ਪੁਲਸ ਨੂੰ ਭੇਜੀ ਸ਼ਿਕਾਇਤ ਵਿਚ ਜੇਲ ਸੁਪਰੀਡੈਂਟ ਨੇ ਦੱਸਿਆ ਕਿ ਐਤਵਾਰ ਬੈਰਕਾਂ ਦੀ ਰੂਟੀਨ ਚੈਕਿੰਗ ਦੌਰਾਨ ਹਵਾਲਾਤੀ ਰਾਜ ਸਿੰਘ ਵਾਸੀ ਰਾਮ ਸਿੰਘ ਭੈਣੀ ਜ਼ਿਲਾ ਫਾਜ਼ਿਲਕਾ ਤੋਂ ਸੈਮਸੰਗ ਕੰਪਨੀ ਦਾ ਮੋਬਾਇਲ ਤੇ ਇਕ ਸਿਮ ਕਾਰਡ ਬਰਾਮਦ ਕੀਤਾ ਗਿਆ। 
ਇਸ ਦੌਰਾਨ ਕੈਦੀ ਜਰਮਨ ਸਿੰਘ ਵਾਸੀ ਮੱਖੂ ਰੋਡ, ਜ਼ੀਰਾ ਤੋਂ ਸੈਮਸੰਗ ਕੰਪਨੀ ਦਾ ਮੋਬਾਇਲ ਤੇ ਦੋ ਸਿਮ ਕਾਰਡ ਬਰਾਮਦ ਕੀਤੇ ਗਏ। ਥਾਣਾ ਸਿਟੀ ਦੇ ਏ.ਐਸ.ਆਈ ਦਲੀਪ ਕੁਮਾਰ ਨੇ ਦੱਸਿਆ ਕਿ ਦੋਹਾਂ ਖਿਲਾਫ ਜੇਲ ਐਕਟ ਦੇ ਅਧੀਨ ਪਰਚਾ ਦਰਜ ਕਰ ਲਿਆ ਗਿਆ ਹੈ।


Related News