ਪਾਕਿਸਤਾਨ ਤੋਂ ਰਿਹਾਅ ਹੋ ਕੇ ਆਏ ਕੈਦੀ ਨੂੰ ਰਾਜਸਥਾਨ ਪੁਲਸ ਨੇ ਕੀਤਾ ਗ੍ਰਿਫ਼ਤਾਰ

Thursday, Feb 16, 2023 - 07:51 PM (IST)

ਪਾਕਿਸਤਾਨ ਤੋਂ ਰਿਹਾਅ ਹੋ ਕੇ ਆਏ ਕੈਦੀ ਨੂੰ ਰਾਜਸਥਾਨ ਪੁਲਸ ਨੇ ਕੀਤਾ ਗ੍ਰਿਫ਼ਤਾਰ

ਅੰਮ੍ਰਿਤਸਰ (ਨੀਰਜ)-ਜੁਆਇੰਟ ਚੈੱਕ ਪੋਸਟ ਅਟਾਰੀ ਬਾਰਡਰ ’ਤੇ 13 ਫਰਵਰੀ ਦੇ ਦਿਨ ਪਾਕਿਸਤਾਨ ਤੋਂ ਰਿਹਾਅ ਹੋ ਕੇ ਆਏ ਇਕ ਭਾਰਤੀ ਕੈਦੀ ਨੂੰ ਰਾਜਸਥਾਨ ਦੀ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਜਾਣਕਾਰੀ ਅਨੁਸਾਰ ਕਰਾਚੀ ਦੀ ਜੇਲ੍ਹ ਤੋਂ ਰਿਹਾਅ ਹੋ ਕੇ ਆਏ ਕੈਦੀ ’ਤੇ ਰਾਜਸਥਾਨ ਦੇ ਬਾੜਮੇਰ ਇਲਾਕੇ ’ਚ ਬਲਾਤਕਾਰ ਦੀ ਐੱਫ. ਆਈ. ਆਰ. ਦਰਜ ਸੀ ਅਤੇ ਜਿਵੇਂ ਹੀ ਰਾਜਸਥਾਨ ਦੀ ਪੁਲਸ ਨੂੰ ਸਬੰਧਤ ਕੈਦੀ ਦੀ ਸੂਚਨਾ ਮਿਲੀ ਤਾਂ ਡੀ. ਆਈ. ਜੀ. ਰਾਜਸਥਾਨ ਪੁਲਸ ਨੇ ਇਕ ਪਾਰਟੀ ਨੂੰ ਅੰਮ੍ਰਿਤਸਰ ਰਵਾਨਾ ਕਰ ਦਿੱਤਾ, ਜੋ ਵੀਰਵਾਰ ਦੇ ਦਿਨ ਪੁੱਜੀ ਅਤੇ ਕੈਦੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

ਜ਼ਿਕਰਯੋਗ ਹੈ ਕਿ ਕੈਦੀਆਂ ਦੀ ਅਦਲਾ-ਬਦਲੀ ਨੂੰ ਲੈ ਕੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਏ ਸਮਝੌਤੇ ਤਹਿਤ ਪਾਕਿਸਤਾਨ ਸਰਕਾਰ ਨੇ ਭਾਰਤ ਦੇ ਦੋ ਕੈਦੀਆਂ ਨੂੰ ਰਿਹਾਅ ਕੀਤਾ ਸੀ।


author

Manoj

Content Editor

Related News