ਸਿੱਖ ਸਿਆਸੀ ਕੈਦੀ ਭਾਈ ਮਲਕੀਤ ਸਿੰਘ ਦੀ ਜ਼ੇਲ੍ਹ ‘ਚ ਹੋਈ ਮੌਤ ਲਈ ਜ਼ੇਲ੍ਹ ਪ੍ਰਸ਼ਾਸਨ ਜ਼ਿੰਮੇਵਾਰ : ਭਾਈ ਰਣਜੀਤ ਸਿੰਘ
Wednesday, Oct 06, 2021 - 01:23 PM (IST)
ਅੰਮ੍ਰਿਤਸਰ (ਅਨਜਾਣ) - ਬੀਤੇ ਦਿਨੀਂ ਨੌਜਵਾਨ ਸਿੱਖ ਸਿਆਸੀ ਕੈਦੀ ਭਾਈ ਮਲਕੀਤ ਸਿੰਘ ਉਰਫ਼ ਭਾਈ ਸ਼ੇਰ ਸਿੰਘ ਦੀ ਅੰਮ੍ਰਿਤਸਰ ਦੀ ਜ਼ੇਲ੍ਹ ‘ਚ ਮੌਤ ਹੋ ਗਈ ਹੈ। ਯੂ.ਏ.ਪੀ.ਏ. ਤਹਿਤ ਜ਼ੇਲ੍ਹ ਵਿੱਚ ਡੱਕੇ ਮਲਕੀਤ ਸਿੰਘ ‘ਤੇ ਕਈ ਸੰਗੀਨ ਧਰਾਵਾਂ ਲਾਈਆਂ ਗਈਆਂ ਸਨ ਤੇ ਉਸ ਨੂੰ ਸੁਪਰੀਮ ਕੋਰਟ ਤੱਕ ਵੀ ਜ਼ਮਾਨਤ ਨਹੀਂ ਮਿਲੀ ਸੀ। ਪਿਛਲੇ ਲੰਮੇ ਸਮੇਂ ਤੋਂ ਟੀਬੀ ਤੇ ਕਰੋਨਾ ਨਾਲ ਜੂਝੂ ਰਹੇ ਇਸ ਸਿੰਘ ਉੱਪਰ ਪੁੱਛਗਿੱਛ ਦੀ ਆੜ ਹੇਠ ਭਾਰੀ ਤਸੱਦਦ ਵੀ ਕੀਤਾ ਗਿਆ ਤੇ ਕੋਈ ਇਲਾਜ ਨਹੀਂ ਕਰਵਾਇਆ ਗਿਆ, ਜਿਸ ਕਾਰਨ ਉਹ ਅਕਾਲ ਚਲਾਣਾ ਕਰ ਗਏ ਸਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਨੇ ਉਦੋਂ ਕੀਤਾ ਜਦੋਂ ਉਨ੍ਹਾਂ ਪੋਸਟ ਮਾਰਟਮ ਉਪਰੰਤ ਉਨ੍ਹਾਂ ਦੀ ਮ੍ਰਿਤਕ ਦੇਹ ਲੈਣ ਲਈ ਉਨ੍ਹਾਂ ਦੇ ਪ੍ਰੀਵਾਰਕ ਮੈਂਬਰਾਂ ਨਾਲ ਸਿੱਖ ਸੰਗਤਾਂ ਗੁਰੁ ਨਾਨਕ ਦੇਵ ਹਸਪਤਾਲ ਵਿਖੇ ਪਹੁੰਚੀਆਂ।
ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ਤੋਂ ਵੱਡੀ ਖ਼ਬਰ: 2 ਪੁੱਤਰਾਂ ਸਣੇ ਗੁਰਸਿੱਖ ਵਿਅਕਤੀ ਨੇ ਨਹਿਰ ’ਚ ਮਾਰੀ ਛਾਲ, ਲਾਸ਼ਾਂ ਬਰਾਮਦ (ਵੀਡੀਓ)
ਭਾਈ ਰਣਜੀਤ ਸਿੰਘ ਨੇ ਕਿਹਾ ਕਿ ਲਾਸ਼ ਲੈਣ ਲਈ ਪੁਲਸ ਪ੍ਰਸ਼ਾਸਨ ਵੱਲੋਂ ਭਾਈ ਸਾਹਿਬ ਦੇ ਪ੍ਰੀਵਾਰ ਨੂੰ 18 ਘੰਟੇ ਖੱਜਲ ਖੁਆਰ ਤੇ ਜ਼ਲੀਲ ਕੀਤਾ ਗਿਆ। ਉਨ੍ਹਾਂ ਦੋਸ਼ ਲਾਉਂਦਿਆਂ ਕਿਹਾ ਕਿ ਭਾਈ ਮਲਕੀਤ ਸਿੰਘ ਦੀ ਜ਼ੇਲ੍ਹ ‘ਚ ਮੌਤ, ਸਿੱਖਾਂ ਨਾਲ ਅਣਿਆਂ, ਵੈਰ ਭਾਵਨਾ ਦੀ ਮਿਸਾਲ, ਸੰਸਥਾਗੱਤ ਕਤਲ ਤੇ ਸਿੱਖ ਕੌਮ ਨੂੰ ਵੱਡੀ ਚੁਣੌਤੀ ਹੈ, ਇਸ ਲਈ ਜ਼ੇਲ੍ਹ ਪ੍ਰਸ਼ਾਸਨ ਜ਼ਿੰਮੇਵਾਰ ਹੈ। ਇਸ ਤੋਂ ਪਹਿਲਾਂ ਭਾਈ ਸੋਹਣ ਸਿੰਘ, ਭਾਈ ਕੁਲਵੰਤ ਸਿੰਘ ਵਰਪਾਲ ਤੇ ਭਾਈ ਹਰਮਿੰਦਰ ਸਿੰਘ ਮਿੰਟੂ ਵਾਂਗ ਹਕੂਮਤ ਨੇ ਮਲਕੀਤ ਸਿੰਘ ਦਾ ਇਲਾਜ ਵੀ ਨਹੀਂ ਹੋਣ ਦਿੱਤਾ ਤੇ ਇਹ ਹੀਰਾ ਸਾਡੀ ਕੌਮ ਤੋਂ ਖੋਹ ਲਿਆ। ਇਸ ਮੌਕੇ ਕੌਮ ਦੇ ਰਾਖੇ ਜਥੇਬੰਦੀ ਦੇ ਮੁੱਖ ਸੇਵਾਦਾਰ ਭਾਈ ਅੰਮ੍ਰਿਤਪਾਲ ਸਿੰਘ ਮਹਿਰੋਂ, ਯੂਨਾਈਟਿਡ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਭਾਈ ਜੁਗਰਾਜ ਸਿੰਘ, ਦਮਦਮੀ ਟਕਸਾਲ ਅਜਨਾਲਾ ਦੇ ਭਾਈ ਤੇਜਬੀਰ ਸਿੰਘ ਤੇ ਭਾਈ ਗਗਨਦੀਪ ਸਿੰਘ ਸੁਲਤਾਨਵਿੰਡ ਆਦਿ ਹਾਜ਼ਰ ਸਨ।
ਪੜ੍ਹੋ ਇਹ ਵੀ ਖ਼ਬਰ - ਮਾਤਾ ਵੈਸ਼ਨੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਲਈ ਖ਼ੁਸ਼ਖ਼ਬਰੀ,ਅੰਮ੍ਰਿਤਸਰ ਤੋਂ ਜੰਮੂ ਲਈ 10 ਅਕਤੂਬਰ ਤੋਂ ਸ਼ੁਰੂ ਹੋਵੇਗੀ ਫਲਾਈਟ