ਜੇਲ ਪ੍ਰਸ਼ਾਸਨ ਵੱਡੀ ਕਾਰਵਾਈ, ਜੇਲ 'ਚੋਂ ਫੜੇ ਗਏ 15 ਮੋਬਾਈਲ
Saturday, Jan 18, 2020 - 10:13 PM (IST)
ਅੰਮ੍ਰਿਤਸਰ (ਸੁਮਿਤ ਖੰਨਾ)- ਅੰਮ੍ਰਿਤਸਰ ਜੇਲ ਪ੍ਰਸ਼ਾਸਨ ਵੱਲੋਂ ਅੱਜ ਵੱਡੀ ਕਾਰਵਾਈ ਕਰਦਿਆਂ ਜੇਲ ਵਿਚੋਂ 15 ਮੋਬਾਈਲ ਫੋਨ ਫੜਨ ਵਿਚ ਸਫਲਤਾ ਹਾਸਲ ਕੀਤੀ ਗਈ। ਇਸ ਮਾਮਲੇ 'ਚ ਜੇਲ ਵਿਭਾਗ ਵਲੋਂ ਪੁਲਸ ਫੋਰਸ ਨਾਲ ਮਿਲ ਕੇ ਜੇਲ ਦੀ ਚੈਕਿੰਗ ਕੀਤੀ ਗਈ। ਇਸ ਦੌਰਾਨ 11 ਲਾਵਾਰਿਸ ਫੋਨ ਬਰਾਮਦ ਕੀਤੇ ਗਏ, ਜਿਨ੍ਹਾਂ ਵਿਚੋਂ ਚਾਰ ਫੋਨ ਕੈਦੀਆਂ ਦੀ ਬੈਰਕ ਵਿਚੋਂ ਮਿਲੇ। ਇਨ੍ਹਾਂ ਚਾਰ ਮੁਲਜ਼ਮਾਂ ਦੀ ਪਛਾਣ ਵੀ ਹੋ ਚੁਕੀ ਹੈ, ਜਦੋਂ ਕਿ ਵੱਡੇ ਜੁਰਮ ਹੇਠ ਜੇਲ 'ਚ ਬੰਦ ਹਨ। ਜੇਲ 'ਚੋਂ ਬਰਾਮਦ ਹੋਏ 11 ਲਾਵਾਰਿਸ ਫੋਨਾਂ ਤੋਂ ਕੀਤੀਆਂ ਗਈਆਂ ਕਾਲਾਂ ਦੀ ਡਿਟੇਲ ਕਢਵਾਈ ਜਾ ਰਹੀ ਹੈ। ਪੁਲਸ ਵਲੋਂ 15 ਫੋਨਾਂ ਦੀ ਬਰਾਮਦਗੀ ਦਾ ਮਾਮਲਾ ਦਰਜ ਕਰਕੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਜੇਲ 'ਚ ਕੀਤੀ ਗਈ ਇਹ ਕਾਰਵਾਈ ਪਿਛਲੇ ਕੁਝ ਸਾਲਾਂ 'ਚੋਂ ਕੀਤੀ ਗਈ ਸਭ ਤੋਂ ਵੱਡੀ ਕਾਰਵਾਈ ਮੰਨੀ ਜਾ ਰਹੀ ਹੈ, ਜਿਸ ਦੀ ਪੜਤਾਲ ਵਡੇ ਪੱਧਰ 'ਤੇ ਕੀਤੀ ਜਾ ਰਹੀ ਹੈ।