ਪਠਾਨਕੋਟ ਸਬ ਜੇਲ ''ਚ ਭਿੜੇ ਕੈਦੀ

Sunday, Aug 25, 2019 - 05:15 PM (IST)

ਪਠਾਨਕੋਟ ਸਬ ਜੇਲ ''ਚ ਭਿੜੇ ਕੈਦੀ

ਪਠਾਨਕੋਟ (ਆਦਿਤਿਆ) : ਪਠਾਨਕੋਟ ਸਬ ਜੇਲ 'ਚ 2 ਕੈਦੀ ਆਪਸ ਵਿਚ ਭਿੜ ਗਏ। ਪੁਲਸ ਪਾਰਟੀ ਨੇ ਜਦੋਂ ਉਨ੍ਹਾਂ ਦੀ ਲੜਾਈ ਛੁਡਾਉਣ ਤੋਂ ਬਾਅਦ ਤਾਲਾਸ਼ੀ ਲਈ ਤਾਂ ਇਕ ਦੀ ਬੈਰਕ 'ਚੋਂ ਮੋਬਾਇਲ ਅਤੇ ਦੂਜੇ 'ਚੋਂ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਇਨ੍ਹਾਂ ਵਿਚੋਂ ਪਹਿਲਾ ਦੋਸ਼ੀ ਢਾਕੀ ਨਿਵਾਸੀ ਵਿਨੋਦ ਕੁਮਾਰ ਨਸ਼ਾ ਤਸਕਰੀ ਦੇ ਮਾਮਲੇ ਵਿਚ 12 ਸਾਲ ਦੀ ਸਜ਼ਾ ਕੱਟ ਰਿਹਾ ਹੈ ਅਤੇ ਦੂਜਾ ਦੋਸ਼ੀ ਅਬਰੋਲ ਨਗਰ ਨਿਵਾਸੀ ਭਾਨੂੰ ਪ੍ਰਤਾਪ ਸੁਜਾਨਪੁਰ ਵਿਚ ਧੋਖਾਧੜੀ ਸਮੇਤ 8 ਮਾਮਲਿਆ ਵਿਚ ਸਜ਼ਾ ਭੁਗਤ ਰਿਹਾ ਹੈ। 

ਪੁਲਸ ਮੁਤਾਬਕ ਦੋਵਾਂ ਦੀ ਆਪਸੀ ਪੁਰਾਣੀ ਰੰਜਿਸ਼ ਦੇ ਚਲਦੇ ਹੱਥੋਪਾਈ ਹੋਈ। ਥਾਣਾ-2 'ਚ ਦਿੱਤੀ ਸ਼ਿਕਾਇਤ 'ਚ ਉਤਮ ਸਿੰਘ ਰਾਣਾ ਨੇ ਦੱਸਿਆ ਕਿ 24 ਅਗਸਤ ਦੀ ਦੁਪਹਿਰ ਦੋਸ਼ੀ ਵਿਨੋਦ ਅਤੇ ਭਾਨੂੰ ਆਪਸ ਵਿਚ ਝਗੜਨ ਲੱਗੇ। ਹੱਥੋਪਾਈ ਹੋਈ ਤਾਂ ਪੈਟਰੋਲਿੰਗ ਹੌਲਦਾਰ ਨੇ ਦੋਵਾਂ ਨੂੰ ਛੁਡਵਾਇਆ ਅਤੇ ਸੁਪਰੀਡੈਂਟ ਜੇਲ ਦੇ ਸਾਹਮਣੇ ਪੇਸ਼ ਕੀਤਾ। 

ਦੋਵਾਂ ਨੂੰ ਉਥੇ ਬਿਠਾ ਕੇ ਵਿਨੋਦ ਕੁਮਾਰ ਦੀ ਲੰਗਰ ਬੈਰਕ ਵਿਚ ਤਾਲਾਸ਼ੀ ਲਈ ਗਈ ਤਾਂ ਉਸ ਦੀ ਜੁੱਤੀ ਤੋਂ ਮੋਬਾਇਲ ਮਿਲਿਆ। ਜਦਕਿ ਭਾਨੂੰ ਪ੍ਰਤਾਪ ਦੀ ਚੱਕੀ-5 ਵਿਚ ਤਾਲਾਸੀ ਦੌਰਾਨ ਸਿਰਾਹਣੇ ਦੇ ਹੇਠੋਂ 28 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਥਾਣਾ-2 ਪੁਲਸ ਨੇ ਵਿਨੋਦ ਕੁਮਾਰ ਅਤੇ ਭਾਨੂੰ ਪ੍ਰਤਾਪ ਖਿਲਾਫ ਮਾਮਲਾ ਦਰਜ ਕੀਤਾ ਹੈ।


author

Gurminder Singh

Content Editor

Related News