ਪੱਟੀ ਜੇਲ ਦੇ ਕੈਦੀਆਂ ਤੇ ਸਟਾਫ ਨੇ ਹੜ੍ਹ ਪੀੜਤਾਂ ਦੀ ਮਦਦ ਲਈ ''ਖਾਲਸਾ ਏਡ'' ਨੂੰ ਸੌਂਪੀ ਰਾਸ਼ੀ

09/04/2018 7:25:27 PM

ਤਰਨਤਾਰਨ : ਇਨਸਾਨੀਅਤ ਲਈ ਇਹ ਪਿਆਰ ਦੀ ਮਿਸਾਲ ਸ਼ਾਇਦ ਹੀ ਕਦੇ ਕਿਸੇ ਨੇ ਵੇਖੀ ਹੋਵੇ ਜਦੋਂ ਜੇਲ ਵਿਚ ਬੰਦ ਕੈਦੀ ਵਲੋਂ ਹੜ੍ਹਾਂ ਦੀ ਮਾਰ ਝੱਲ ਰਹੇ ਲੋਕਾਂ ਦੀ ਮਦਦ ਲਈ ਹੱਥ ਅੱਗੇ ਵਧਾਏ ਗਏ ਹੋਣ। ਸਬ -ਜੇਲ ਤਹਿਸੀਲ ਪੱਟੀ ਦੇ ਕੈਦੀਆਂ ਅਤੇ ਜੇਲ ਦੇ ਸਟਾਫ਼ ਵੱਲੋਂ 'ਖਾਲਸਾ ਏਡ' ਲਈ ਮਾਇਆ ਇਕੱਤਰ ਕਰਕੇ ਕੇਰਲਾ ਵਿਚ ਹੜ੍ਹ ਪੀੜਤ ਲੋਕਾਂ ਦੀ ਟੀਮ ਨੂੰ ਸੌਂਪੀ ਗਈ। ਖਾਲਸਾ ਏਡ ਵਲੋਂ ਕੇਰਲਾ ਵਿਚ ਲੋਕਾਂ ਦੀ ਮਦਦ ਲਈ ਸਾਰਿਆਂ ਨੂੰ ਯੋਗਦਾਨ ਪਾਉਣ ਦੀ ਅਪੀਲ ਕੀਤੀ ਗਈ ਸੀ, ਜਿਸ ਦੇ ਤਹਿਤ ਜੇਲ ਵਿਚ ਕੈਦੀਆਂ ਅਤੇ ਪ੍ਰਸ਼ਾਸਨ ਵਲੋਂ ਆਪਣੇ ਵਲੋਂ ਇਕੱਠੀ ਕੀਤੀ ਗਈ ਰਾਸ਼ੀ ਖਾਲਸਾ ਏਡ ਦੇ ਵਾਲੰਟੀਅਰਾਂ ਨੂੰ ਸੌਂਪੀ ਗਈ। 

ਦੱਸਣਯੋਗ ਹੈ ਕਿ 100 ਸਾਲ 'ਚ ਪਹਿਲੀ ਵਾਰ ਕੇਰਲ 'ਚ ਲਗਾਤਾਰ ਅਜਿਹੀ ਬਾਰਿਸ਼ ਹੋਈ ਜਿਸ ਨੇ 300 ਤੋਂ ਵੱਧ ਲੋਕਾਂ ਦੀ ਜਾਨ ਲੈ ਲਈ ਅਤੇ ਹਜ਼ਾਰਾਂ ਲੋਕਾਂ ਨੂੰ ਬੇਘਰ ਕਰ ਦਿੱਤਾ। ਦੇਸ਼ ਭਰ ਦੀਆਂ ਸਮਾਜ ਸੇਵੀ ਸੰਸਥਾਵਾਂ ਵਲੋਂ ਕੇਰਲਾ ਵਾਸੀਆਂ ਦੇ ਮੁੜ ਵਸੇਵੇਂ ਲਈ ਰਾਹਤ ਕਾਰਜ ਆਰੰਭੇ ਗਏ ਹਨ।


Related News