ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੰਦੌਰ ਦੌਰੇ ''ਤੇ (ਪੜੋ 21 ਨਵੰਬਰ ਦੀਆਂ ਖਾਸ ਖਬਰਾਂ)

Wednesday, Nov 21, 2018 - 02:22 AM (IST)

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੰਦੌਰ ਦੌਰੇ ''ਤੇ (ਪੜੋ 21 ਨਵੰਬਰ ਦੀਆਂ ਖਾਸ ਖਬਰਾਂ)

ਜਲੰਧਰ (ਵੈਬ ਡੈਸਕ)—ਮੱਧ ਪ੍ਰਦੇਸ਼ ਦੇ ਚੋਣਾਂ ਦੇ ਦੌਰੇ 'ਚ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੰਦੌਰ ਦੌਰੇ 'ਤੇ ਰਹਿਣਗੇ | ਉਹ ਇੱਥੇ ਇਕ ਚੋਣਾਵੀ ਜਨਸਭਾ ਨੂੰ ਸੰਬੋਧਿਤ ਕਰਨਗੇ | ਪ੍ਰਧਾਨ ਮੰਤਰੀ ਕੁਝ ਦਿਨਾਂ ਤੋਂ ਲਗਾਤਾਰ ਮੱਧ ਪ੍ਰਦੇਸ਼ ਦੇ ਚੋਣਾਵੀ ਦੌਰੇ 'ਤੇ ਹਨ |

ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਇੰਦੌਰ ਦੌਰੇ 'ਤੇ


ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅੱਜ ਮੱਧ ਪ੍ਰਦੇਸ਼ ਦੇ ਇੰਦੌਰ 'ਚ ਚੋਣਾਵੀ ਜਨਸਭਾ ਨੂੰ ਸੰਬੋਧਿਤ ਕਰਨਗੇ | ਇਸ ਤੋਂ ਪਹਿਲਾਂ ਉਹ ਇੱਥੇ ਪਹੁੰਚ ਕੇ ਮੀਡੀਆ ਨਾਲ ਰੂ-ਬ-ਰੂ ਹੋਣਗੇ |

ਅਮਿਤ ਸ਼ਾਹ ਜੈਪੁਰ 'ਚ ਕਰਨਗੇ ਨੌਜਵਾਨਾਂ ਨਾਲ ਗੱਲਬਾਤ


ਭਾਜਪਾ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਅੱਜ ਰਾਜਸਥਾਨ 'ਚ ਕਈ ਪ੍ਰਗਰਾਮਾਂ 'ਚ ਹਿੱਸਾ ਲੈਣਗੇ | ਸਭ ਤੋ ਪਹਿਲਾਂ ਉਹ ਜੈਪੁਰ 'ਚ ਨੌਜਵਾਨਾਂ ਵਾਲ 'ਯੁਵਾ ਰੀ ਬਾਤ,ਅਮਿਤ ਸ਼ਾਹ ਕੇ ਸਾਥ' ਪ੍ਰੋਗਰਾਮ 'ਚ ਨੌਜਵਾਨਾਂ ਨੂੰ ਸੰਬੋਧਿਤ ਕਰਨਗੇ |

ਅਟਾਰੀ ਰੇਲਵੇ ਸਟੇਸ਼ਨ ਦੇ ਜਰੀਏ 3000 ਸ਼ਰਧਾਲੂ ਜਾਣਗੇ ਪਾਕਿਸਤਾਨ


ਪਾਕਿਸਤਾਨ 'ਚ ਸ਼੍ਰੀ ਨਨਕਾਨਾ ਸਾਹਿਬ ਦੇ ਦਰਸ਼ਨਾਂ ਲਈ ਦੇਸ਼ ਭਰ ਤੋਂ ਤਿੰਨ ਹਜਾਰ ਤੋਂ ਜ਼ਿਆਦਾ ਸ਼ਰਧਾਲੂ ਬੁੱਧਵਾਰ ਨੂੰ ਅੰਤਰਰਾਸ਼ਟਰੀ ਅਟਾਰੀ ਰੇਲਵੇ ਸਟੇਸ਼ਨ ਦੇ ਜਰੀਏ ਪਾਕਿਸਤਾਨ ਰਵਾਨਾ ਹੋਣ ਜਾ ਰਹੇ ਹਨ | ਜਾਣਕਾਰੀ ਅਨੁਸਾਰ ਪਾਕਿਸਤਾਨ ਸਰਕਾਰ ਵਲੋਂ ਸ਼ਰਧਾਲੂਆਂ ਦੀ ਸਹੂਲਤ ਲਈ ਚਾਰ ਵਿਸ਼ੇਸ਼ ਟਰੇਨਾਂ ਦਾ ਇੰਤਜਾਮ ਕੀਤਾ ਗਿਆ ਹੈ ਜੋ ਸ਼ਰਧਾਲੂੂਆ ਨੂੰ ਅਟਾਰੀ ਰੇਲਵੇ ਸਟੇਸ਼ਨ ਤੋਂ ਬਿਠਾ ਕੇ ਪਾਕਿਸਤਾਨ ਲੈ ਜਾਣਗੇ | ਇਸ ਸਰਧਾਲੂਆਂ 'ਚ ਸ਼੍ਰੋਮਣੀ ਕਮੇਟੀ, ਡੀ.ਐਸ.ਜੀ.ਪੀ.ਸੀ ਅਤੇ ਜੰਮੂ-ਕਸ਼ਮੀਰ ਦੇ ਇਲਾਵਾ ਦੇਸ਼ ਭਰ ਤੋਂ ਸ਼ਰਧਾਲੂ ਆ ਰਹੇ ਹਨ ਜੋ ਪਾਕਿਸਤਾਨ ਸਥਿਤ ਸ਼੍ਰੀ ਨਨਕਾਨਾ ਸਾਹਿਬ ਵਿਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਸਬੰਧੀ ਤਿਉਹਾਰ ਵਿਚ ਸ਼ਾਮਿਲ ਹੋ ਰਹੇ ਹਨ |

ਆਸਟ੍ਰੇਲੀਆ ਦੌਰੇ 'ਤੇ ਰਾਸ਼ਟਰਪਤੀ 


ਰਾਸ਼ਟਰਪਤੀ ਰਾਮਨਾਥ ਕੋਵਿੰਦ 21 ਨਵੰਬਰ ਤੋਂ 4 ਦਿਨੀਂ ਆਸਟ੍ਰੇਲੀਆ ਦੌਰੇ ''ਤੇ ਜਾਣਗੇ | ਇਹ ਕਿਸੇ ਵੀ ਭਾਰਤੀ ਰਾਸ਼ਟਰਪਤੀ ਦੀ ਪਹਿਲੀ ਰਾਜ ਯਾਤਰਾ ਹੋਵੇਗੀ | ਇਸ ਦੌਰਾਨ ਉਹ ਆਸਟ੍ਰੇਲੀਆ ਦੇ ਸੀਨੀਅਰ ਨੇਤਾਵਾਂ ਨਾਲ ਦੋ-ਪੱਖੀ ਸੰਬੰਧਾਂ ਨੂੰ ਮਜ਼ਬੂਤ ਬਣਾਉਣ ਦੇ ਉਪਾਵਾਂ 'ਤੇ ਚਰਚਾ ਕਰਨਗੇ |

ਕੈਪਟਨ ਲੁਧਿਆਣੇ ਨੋਟਾਂ ਦਾ ਅਟੈਚੀ ਲਿਆਉਣਗੇ


ਦੇਸ਼ ਦੇ ਆਜ਼ਾਦੀ ਦਿਹਾੜੇ 15 ਅਗਸਤ ਨੂੰ ਲੁਧਿਆਣੇ ਕੌਮੀ ਝੰਡਾ ਲਹਿਰਾਉਣ ਆਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਉਸ ਵੇਲੇ ਵੱਡੇ-ਵੱਡੇ ਐਲਾਨ ਕੀਤੇ ਸਨ, ਜਿਸ ਕਾਰਨ ਖਾਸ ਕਰ ਕੇ ਕਾਂਗਰਸੀਆਂ ਦੇ ਮੂੰਹ 'ਤੇ ਲਾਲੀ ਆ ਗਈ ਹੋਵੇ, ਇੰਝ ਲੱਗਣ ਲੱਗ ਪਿਆ ਸੀ¢ ਹੁਣ ਆਉਾਦੇ ਦਿਨਾਂ 'ਚ ਲੁਧਿਆਣਾ ਦੇ ਵਿਕਾਸ ਕਾਰਜ ਤੇਜ਼ ਹੋ ਜਾਣਗੇ | ਲੁਧਿਆਣਾ ਪੰਜਾਬ 'ਚੋਂ ਸਭ ਤੋਂ ਸੋਹਣਾ ਮਹਾਨਗਰ ਬਣ ਜਾਵੇਗਾ | ਕੁਝ ਮਹੀਨੇ ਬੀਤ ਜਾਣ 'ਤੇ ਨਗਰ ਨਿਗਮ ਆਪਣੇ ਖਾਲੀ ਖੀਸੇ ਦੀ ਕਹਾਣੀ ਉਸੇ ਤਰ੍ਹਾਂ ਪਾਉਾਦਾ ਆ ਰਿਹਾ ਹੈ |

ਸਿੱਖਿਆ ਮੰਤਰੀ ਓਮ ਪ੍ਰਕਾਸ਼ ਸੋਨੀ ਕਰਨਗੇ ਜ਼ਿਲਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਦਾ ਉਦਘਾਟਨ

ਸਿੱਖਿਆ ਮੰਤਰੀ ਪੰਜਾਬ ਓਮ ਪ੍ਰਕਾਸ਼ ਸੋਨੀ 21 ਨਵੰਬਰ ਨੂੰ ਦੁਪਹਿਰ 1.45 ਵਜੇ ਜ਼ਿਲਾ ਪ੍ਰਬੰਧਕੀ ਕੰਪਲੈਕਸ (ਨਵੀਆਂ ਕਚਹਿਰੀਆਂ), ਪਿੰਡ ਕਾਦੂਪੁਰ, ਕਪੂਰਥਲਾ ਵਿਖੇ ਜ਼ਿਲਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਦਾ ਉਦਘਾਟਨ ਕਰਨਗੇ | ਇਹ ਜਾਣਕਾਰੀ ਪ੍ਰੈੱਸ ਨੂੰ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਵਤਾਰ ਸਿੰਘ ਭੁੱਲਰ ਨੇ ਦੱਸਿਆ ਕਿ ਇਸ ਦੌਰਾਨ ਦੁਪਹਿਰ 2.30 ਵਜੇ ਕੈਬਨਿਟ ਮੰਤਰੀ ਵਿਰਸਾ ਵਿਹਾਰ ਵਿਖੇ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਤਹਿਤ ਲਾਏ ਜਾ ਰਹੇ ਜ਼ਿਲਾ ਪੱਧਰੀ ਕੈਂਪ ਵਿਚ ਵੀ ਮੁਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ |

ਬਹਿਬਲ ਕਲਾਂ ਗੋਲੀਕਾਂਡ 'ਚ ਫਸੇ ਪੁਲਸ ਅਫ਼ਸਰਾਂ ਦੇ ਮਾਮਲੇ ਵਿਚ ਸੁਣਵਾਈ


ਪੰਜਾਬ ਅਤੇ ਹਰਿਆਣਾ ਹਾਈਕੋਰਟ 'ਚ ਬਹਿਬਲ ਕਲਾਂ ਗੋਲੀ ਕਾਂਡ ਵਿਚ ਫਸੇ ਐਸ.ਐਸ.ਪੀ ਚਰਨਜੀਤ ਸ਼ਰਮਾ ਸਮੇਤ ਤਿੰਨ ਹੋਰਨਾਂ ਦੀ ਪਟੀਸ਼ਨ 'ਤੇ ਬੁੱਧਵਾਰ ਨੂੰ ਸੁਣਵਾਈ ਕਰੇਗੀ | ਇਸ ਤੋਂ ਪਹਿਲਾਂ ਅਦਾਲਤ ਨੇ ਇਸ ਮਾਮਲੇ ਵਿਚ ਸੁਣਵਾਈ ਕਰਦਿਆਂ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਮੁਤਾਬਿਕ ਤਿੰਨਾਂ ਅਫਸਰਾਂ ਵਿਰੁੱਧ ਅਗਲੀ ਕਾਰਵਾਈ 'ਤੇ ਰੋਕ ਲਗਾ ਦਿੱਤੀ ਸੀ ਤੇ ਜਿਸ ਵਿਰੁੱਧ ਪੰਜਾਬ ਸਰਕਾਰ ਨੇ ਰੋਕ ਹਟਾਉਣ ਲਈ ਅਰਜ਼ੀ ਲਗਾਈ ਸੀ |ਪਰ ਅੱਜ ਸੁਣਵਾਈ ਦੌਰਾਨ ਦੋਵੇਂ ਧਿਰਾਂ ਦੇ ਪੱਖ ਜਾਣਨ ਤੋਂ ਬਾਅਦ ਬੈਂਚ ਨੇ ਫਿਲਹਾਲ ਰੋਕ ਜਾਰੀ ਰੱਖਦਿਆਂ ਸੁਣਵਾਈ 21 ਨਵੰਬਰ 'ਤੇ ਪਾ ਦਿੱਤੀ ਸੀ |

ਐੱਸ.ਆਈ.ਟੀ. ਅੱਗੇ ਪੇਸ਼ ਹੋਣਗੇ ਅਕਸ਼ੈ ਕੁਮਾਰ


ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਕਸ਼ੈ ਕੁਮਾਰ 21 ਨਵੰਬਰ ਨੂੰ ਐੱਸ.ਆਈ.ਟੀ. ਦੇ ਸਾਹਮਣੇ ਪੇਸ਼ ਹੋਣ ਜਾ ਰਹੇ ਹਨ |ਐੱਸ.ਆਈ.ਟੀ. ਦੇ ਸੂਤਰਾਂ ਮੁਤਾਬਕ ਅਕਸ਼ੈ ਕੁਮਾਰ ਨੇ ਐੱਸ.ਆਈ.ਟੀ. ਦੇ ਸਾਹਮਣੇ ਪੇਸ਼ ਹੋਣ ਦੀ ਪੁਸ਼ਟੀ ਕੀਤੀ ਹੈ |ਪੰਜਾਬ ਸਰਕਾਰ ਵੱਲੋਂ ਬੇਅਦਬੀ ਮਾਮਲਿਆਂ ਅਤੇ ਬਹਿਬਲਕਲਾਂ ਗੋਲੀਕਾਂਡ ਲਈ ਬਣਾਈ ਗਈ ਸਪੈਸ਼ਲ ਇਨਵੇਸਟੀਗੇਸ਼ਨ ਟੀਮ (ਐੱਸ.ਆਈ.ਟੀ.) ਅਕਸ਼ੈ ਕੁਮਾਰ ਤੋਂ ਪੁੱਛਗਿੱਛ ਕਰੇਗੀ |

ਦੀਪਵੀਰ ਦੇਣਗੇ ਰਿਸੈਪਸ਼ਨ ਪਾਰਟੀ


ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਤੇ ਰਣਵੀਰ ਸਿੰਘ 14-15 ਨਵੰਬਰ ਨੂੰ ਵਿਆਹ ਦੇ ਬੰਧਨ 'ਚ ਬੱਝ ਚੁੱਕੇ ਹਨ | ਦੋਵਾਂ ਨੇ ਪਹਿਲਾਂ ਕੋਂਕਣੀ ਤੇ ਫਿਰ ਸਿੰਧੀ ਰੀਤੀ-ਰਿਵਾਜ਼ਾਂ ਨਾਲ ਵਿਆਹ ਕਰਵਾਇਆ | ਇਨ੍ਹਾਂ ਦੇ ਵਿਆਹ ਦੀ ਰਿਸੈਪਸ਼ਨ ਪਾਰਟੀ 21 ਨਵੰਬਰ ਨੂੰ ਬੰਗਲੁਰੂ 'ਚ ਹੋਵੇਗੀ | ਜਿਸ 'ਚ ਬਾਲੀਵੁੱਡ ਦੀਆਂ ਵੱਡੀਆਂ ਨਾਮੀ ਹਸਤੀਆਂ ਸ਼ਿਰਕਤ ਕਰਨਗੀਆਂ |

ਫਰੀਦਕੋਟ ਰਿਆਸਤ ਦੇ ਵਾਰਸ ਮਾਮਲੇ ਵਿਚ ਹੋਵੇਗੀ ਸੁਣਵਾਈ ਸ਼ੁਰੂ


ਫ਼ਰੀਦਕੋਟ ਰਿਆਸਤ ਦੇ ਆਖ਼ਰੀ ਮਹਾਰਾਜਾ ਹਰਿੰਦਰ ਸਿੰਘ ਬਰਾੜ ਦੀ ਵਸੀਅਤ ਦੇ ਆਧਾਰ 'ਤੇ ਬਣਾਏ ਮਹਾਰਾਵਲ ਖੇਵਾ ਜੀ ਟਰੱਸਟ ਨੂੰ ਮਹਾਰਾਣੀ ਦੀਪਇੰਦਰ ਕੌਰ ਦੀ ਮੌਤ ਤੋਂ ਬਾਅਦ ਨਵੇਂ ਚੇਅਰਮੈਨ ਦੀ ਉਡੀਕ ਹੈ |ਮਹਾਰਾਜਾ ਹਰਿੰਦਰ ਸਿੰਘ ਨੇ ਆਪਣੀ ਵਸੀਅਤ ਵਿਚ ਆਪਣੀ ਧੀ ਮਹਾਰਾਣੀ ਦੀਪਇੰਦਰ ਕੌਰ ਅਤੇ ਮਹੀਪਇੰਦਰ ਕੌਰ ਨੂੰ ਟਰੱਸਟ ਦੇ ਅਹੁਦੇਦਾਰ ਨਿਯੁਕਤ ਕੀਤਾ ਸੀ, ਪਰ ਹੁਣ ਸ਼ਾਹੀ ਪਰਿਵਾਰ ਦੀਆਂ ਇਨ੍ਹਾਂ ਦੋਵਾਂ ਲੜਕੀਆਂ ਦੀ ਮੌਤ ਹੋ ਚੁੱਕੀ ਹੈ | ਸ਼ਾਹੀ ਪਰਿਵਾਰ ਦਰਮਿਆਨ ਜਾਇਦਾਦ ਦੀ ਕਾਨੂੰਨੀ ਲੜਾਈ ਪਿਛਲੇ 20 ਸਾਲਾਂ ਤੋਂ ਚੱਲ ਰਹੀ ਹੈ ਤੇ ਹੁਣ ਇਹ ਮਾਮਲਾ ਹਾਈ ਕੋਰਟ ਦੇ ਵਿਚਾਰਅਧੀਨ ਹੈ ਅਤੇ 21 ਨਵੰਬਰ ਤੋਂ ਪੰਜਾਬ ਦੇ ਹਰਿਆਣਾ ਹਾਈ ਕੋਰਟ ਵੱਲੋਂ ਮਾਮਲੇ ਦੀ ਮੁੜ ਸੁਣਵਾਈ ਸ਼ੁਰੂ ਕਰ ਕੀਤੀ ਜਾ ਰਹੀ ਹੈ |

Maruti Etiga 2018 ਹੋਵੇਗੀ ਲਾਾਚ


ਕਾਫ਼ੀ ਸਮੇਂ ਤੋਂ ਚਰਚਾ ਦਾ ਵਿਸ਼ਾ ਬਣੀ ਹੋਈ Maruti Ertiga 2018 ਨੂੰ 21 ਨਵੰਬਰ ਨੂੰ ਲਾਂਚ ਕੀਤਾ ਜਾਵੇਗਾ | ਮੰਨਿਆ ਜਾ ਰਿਹਾ ਹੈ ਕਿ ਇਸ ਨਵੀਂ ਕਾਰ ਦੀ ਕੀਮਤ 7 ਲੱਖ ਤੋਂ ਸ਼ੁਰੂ ਹੋ ਕੇ 11 ਲੱਖ ਦੇ ਵਿਚਕਾਰ ਰਹਿ ਸਕਦੀ ਹੈ |

ਅੱਜ ਹੋਣ ਵਾਲੇ ਮੁਕਾਬਲੇ


ਕ੍ਰਿਕਟ : ਰਣਜੀ ਟਰਾਫੀ ਕ੍ਰਿਕਟ ਟੂਰਨਾਮੈਂਟ-2018
ਕ੍ਰਿਕਟ : ਭਾਰਤ ਬਨਾਮ ਆਸਟਰੇਲੀਆ (ਪਹਿਲਾ ਟੀ-20)
ਫੁੱਟਬਾਲ : ਪੁਣੇ ਬਨਾਮ ਜਮਸ਼ੇਦਪੁਰ (ਆਈ. ਐੱਸ. ਐੱਲ.-2018)


Related News