ਪ੍ਰਧਾਨ ਮੰਤਰੀ ਦੀ ਪੰਜਾਬ ਫੇਰੀ ਤੋਂ ਪਹਿਲਾਂ ਪ੍ਰਤਾਪ ਬਾਜਵਾ ਦਾ ਵੱਡਾ ਬਿਆਨ
Saturday, Feb 12, 2022 - 06:16 PM (IST)
ਗੁਰਦਾਸਪੁਰ (ਗੁਰਪ੍ਰੀਤ) : ਰਾਜ ਸਭਾ ਮੈਂਬਰ ਅਤੇ ਵਿਧਾਨ ਸਭਾ ਹਲਕਾ ਕਾਦੀਆਂ ਤੋਂ ਕਾਂਗਰਸ ਦੇ ਉਮੀਦਵਾਰ ਪ੍ਰਤਾਪ ਸਿੰਘ ਬਾਜਵਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੰਟਰਵਿਊ ’ਚ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਅਤੇ ਅਕਾਲੀ ਦਲ ਭਾਜਪਾ ਦੇ ਪੁਰਾਣੇ ਗਠਜੋੜ ਦੇ ਬਿਆਨ ’ਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਦੇਸ਼ ਹਿੱਤ ’ਚ ਕਾਨੂੰਨ ਰੱਦ ਕਰਨ ਦਾ ਫ਼ੈਸਲਾ ਲਿਆ ਹੈ। ਪਰ ਉਹ ਤੋਂ ਸ਼ੁਰੂ ਤੋਂ ਹੀ ਆਖ ਰਹੇ ਹਨ ਕਿ ਇਹ ਕਾਨੂੰਨ ਦੇਸ਼ ਵਿਚ ਨਹੀਂ ਸਨ, ਫਿਰ ਵੀ ਇਹ ਕਾਨੂੰਨ ਵਾਪਸ ਲੈਣ ਵਿਚ ਇੰਨੀ ਦੇਰੀ ਕਿਉਂ ਕੀਤੀ ਗਈ। ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨ ਜੇਕਰ ਛੋਟੇ ਕਿਸਾਨਾਂ ਦੇ ਭਲੇ ਲਈ ਹੁੰਦੇ ਤਾਂ ਛੋਟੇ ਕਿਸਾਨ ਅੰਦੋਲਨ ਹੀ ਕਿਉਂ ਕਰਦੇ।
ਇਹ ਵੀ ਪੜ੍ਹੋ : ਨਵਜੋਤ ਸਿੱਧੂ ਨੇ 30 ਪੰਨਿਆਂ ਦਾ 13 ਨੁਕਾਤੀ ‘ਪੰਜਾਬ ਮਾਡਲ’ ਕੀਤਾ ਜਾਰੀ
ਉਥੇ ਹੀ ਉਨ੍ਹਾਂ ਬਾਦਲ ਪਰਿਵਾਰ ’ਤੇ ਵੀ ਤੰਜ ਕੱਸਿਆ। ਉਨ੍ਹਾਂ ਕਿਹਾ ਕਿ ਪ੍ਰਧਾਨ ਨੇ ਕਿਹਾ ਸੀ ਕਿ ਪੰਜਾਬ ਵਿਚ ਅਮਨ ਸ਼ਾਂਤੀ ਲਈ ਅਕਾਲੀ ਦਲ ਨਾਲ ਗਠਜੋੜ ਕੀਤਾ ਗਿਆ ਸੀ ਪਰ ਜੇ ਅਮਨ ਸ਼ਾਂਤੀ ਲਈ ਹੀ ਸੀ ਫਿਰ ਗਠਜੋੜ ਤੋੜਿਆ ਕਿਉਂ ਗਿਆ। ਇਸ ਦੇ ਨਾਲ ਹੀ ਰਾਮ ਰਹੀਮ ਨੂੰ ਫਰਲੋ ’ਤੇ ਛੱਡਣ ’ਤੇ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਇਹ ਭਾਜਪਾ ਅਤੇ ਅਕਾਲੀ ਦਲ ਦੀ ਹੀ ਰਾਜਨੀਤੀ ਹੈ ਜੋ ਉਹ ਸ਼ੁਰੂ ਤੋਂ ਖੇਡਦੇ ਆ ਰਹੇ ਹਨ ਕਿਉਂਕਿ ਮਾਲਵਾ ਦੀਆਂ ਬਹੁਤ ਸੀਟਾਂ ਅਜਿਹੀਆਂ ਹਨ, ਜਿੱਥੇ ਰਾਮ ਰਹੀਮ ਦੇ ਪੈਰੋਕਾਰਾਂ ਦੀਆਂ ਵੱਧ ਵੋਟਾਂ ਹਨ।
ਇਹ ਵੀ ਪੜ੍ਹੋ : ਸ੍ਰੀ ਮੁਕਤਸਰ ਸਾਹਿਬ ਦੇ ਚੋਣ ਮੈਦਾਨ ’ਚ ਪਹੁੰਚੇ ਰਾਜਾ ਵੜਿੰਗ, ਦਿੱਤਾ ਵੱਡਾ ਬਿਆਨ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?