ਪ੍ਰਾਇਮਰੀ ਐਜੂਕੇਸ਼ਨ ਅਫਸਰ ਰਿਸ਼ਵਤ ਲੈਂਦਾ ਗ੍ਰਿਫਤਾਰ
Thursday, Aug 03, 2017 - 09:36 PM (IST)
 
            
            ਜਲੰਧਰ— ਪੰਜਾਬ ਵਿਜਿਲੈਂਸ ਬਿਊਰੋ ਦੀ ਟੀਮ ਨੇ ਵੀਰਵਾਰ ਨੂੰ ਬਲਾਕ ਪ੍ਰਾਇਮਰੀ ਐਜੂਕੇਸ਼ਨ ਅਫਸਰ ਨੂੰ ਰਿਸ਼ਵਤ ਲੈਂਦੇ ਹੋਏ ਗ੍ਰਿਫਤਾਰ ਕੀਤਾ ਹੈ। 
ਜਾਣਕਾਰੀ ਮੁਤਾਬਕ ਬਲਾਕ ਪ੍ਰਾਇਮਰੀ ਐਜੂਕੇਸ਼ਨ ਅਫਸਰ ਅਮਰੀਕ ਸਿੰਘ ਇਕ ਪ੍ਰਾਇਮਰੀ ਸਕੂਲ ਦੀ ਅਧਿਆਪਿਕਾ ਤੋਂ ਰਿਸ਼ਵਤ 'ਚ 1500 ਰੁਪਏ ਲੈਂਦੇ ਹੋਏ ਗ੍ਰਿਫਤਾਰ ਕੀਤਾ ਗਿਆ। ਸਰਕਾਰੀ ਪ੍ਰਾਇਮਰੀ ਸਕੂਲ, ਰਾਏਪੁਰ ਬਘੇਲਾ 'ਚ ਤਾਇਨਾਤ ਈ. ਟੀ. ਟੀ. ਅਧਿਆਪਿਕਾ ਇੰਦਰਜੀਤ ਕੌਰ  ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਏ. ਸੀ. ਪੀ. ਸਕੀਮ ਤਹਿਤ ਉਸ ਦਾ ਚਾਰ ਸਾਲ ਲਈ ਇੰਕਰੀਮੈਂਟ ਲੱਗਣਾ ਸੀ, ਜਿਸ ਕਾਰਨ ਅਮਰੀਕ ਇਸ ਸਕੀਮ 'ਚ ਲਾਭ ਦੇਣ ਲਈ 1500 ਰੁਪਏ ਦੀ ਮੰਗ ਕਰ ਰਿਹਾ ਸੀ। ਇਸ ਤੋਂ ਬਾਅਦ ਵਿਜਿਲੈਂਸ ਟੀਮ ਨੇ ਅਮਰੀਕ ਖਿਲਾਫ ਕੇਸ ਦਰਜ ਕਰ ਲਿਆ ਹੈ।

 
                             
                             
                             
                            