ਕੇਬਲ ਚੈਨਲਾਂ ਦਾ ਭਾਅ ਨਿਰਧਾਰਤ ਕਰਨਾ ਕੇਂਦਰ ਦਾ ਅਧਿਕਾਰ ਖੇਤਰ : ਕੰਵਰ ਸੰਧੂ
Thursday, Nov 25, 2021 - 12:37 AM (IST)
ਚੰਡੀਗੜ੍ਹ- ਆਮ ਆਦਮੀ ਪਾਰਟੀ ਦੇ ਖਰੜ ਤੋਂ ਵਿਧਾਇਕ ਕੰਵਰ ਸੰਧੂ ਜਿਨ੍ਹਾਂ ਨੇ ਬੀਤੇ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਮੁਲਾਕਾਤ ਕੀਤੀ ਸੀ। ਜਿਸ ਤੋਂ ਬਾਅਦ ਕੰਵਰ ਸੰਧੂ ਦਾ ਰਾਜਨੀਤਕ ਗਲਿਆਰਿਆਂ 'ਚ ਕਾਂਗਰਸ 'ਚ ਸ਼ਾਮਲ ਹੋਣ ਦੀਆਂ ਚਰਚਾਵਾਂ ਦਾ ਬਾਜ਼ਾਰ ਗਰਮ ਹੋ ਗਿਆ ਸੀ ਪਰ ਅੱਜ ਉਨ੍ਹਾਂ ਨੇ ਅੱਜ ਪੰਜਾਬ ਕਾਂਗਰਸ 'ਤੇ ਤੰਜ ਕਸਿਆ ਹੈ। ਕੰਵਰ ਨੇ ਪੰਜਾਬ ਕਾਂਗਰਸ 'ਤੇ ਤੰਜ ਕਸਦਿਆ ਲਿਖਿਆ ਕਿ ਫ਼ੈਸਲੇ ਲੈਣ ਤੋਂ ਪਹਿਲਾਂ ਪੂਰੀ ਘੋਖ ਨਾ ਕੀਤੀ ਜਾਵੇ ਤਾਂ ਇਹੀ ਹਾਲ ਹੁੰਦਾ ਹੈ।
ਇਹ ਵੀ ਪੜ੍ਹੋ- “ਸਦੀਆਂ ਤੋਂ ਸੱਭਿਅਤਾ ਦਾ ਧੁਰਾ ਕਹੀ ਜਾਣ ਵਾਲੀ ਜਮੀਨ ’ਤੇ ਕੇਜਰੀਵਾਲ ਕਿਹੜੀ ਸਿੱਖਿਆ ਕ੍ਰਾਂਤੀ ਲਿਆਏਗਾ?”
ਦੱਸ ਦੇਈਏ ਕਿ ਕੰਵਰ ਸੰਧੂ ਵੱਲੋਂ ਆਪਣੇ ਫੇਸਬੁੱਕ ਪੇਜ਼ 'ਤੇ ਇਕ ਨਿੱਜੀ ਅਖ਼ਬਾਰ ਦਾ ਆਰਟੀਕਲ ਸ਼ੇਅਰ ਕੀਤਾ ਗਿਆ ਹੈ ਜਿਸ 'ਚ ਦੱਸਿਆ ਗਿਆ ਹੈ ਕਿ ਕੇਬਲ ਚੈਨਲਾਂ ਦਾ ਭਾਅ ਨਿਰਧਾਰਤ ਕਰਨਾ ਕੇਂਦਰ ਦਾ ਅਧਿਕਾਰ ਖੇਤਰ ਹੁੰਦਾ ਹੈ ਨਾ ਕਿ ਸੂਬਾ ਸਰਕਾਰ ਦਾ। ਇਸ 'ਚ ਇਹ ਵੀ ਦੱਸਿਆ ਗਿਆ ਹੈ ਕਿ ਪੰਜਾਬ ਸਰਕਾਰ ਚਾਹੇ ਤਾਂ ਆਪਣੇ ਹਿੱਸੇ ਦਾ 9 ਫੀਸਦੀ ਜੀ.ਐੱਸ.ਟੀ. ਘਟਾ ਸਕਦੀ ਹੈ ਪਰ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ 100 ਰੁਪਏ ਮਹੀਨੇ ਵਾਲਾ ਐਲਾਨ ਕਿਸੇ ਵੀ ਪੱਖੋ ਜਾਇਜ਼ ਨਹੀਂ ਜਾਪਦਾ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।