ਕਾਂਗਰਸੀ ਆਗੂ ਨੇ ਨਗਰ ਕੌਂਸਲ ਦੀ ਪ੍ਰਧਾਨਗੀ ਨੂੰ ਲੈ ਕੇ ਨਾਰਾਜ਼ਗੀ ਜਤਾਈ
Friday, Jan 05, 2018 - 02:16 PM (IST)
ਧਰਮਕੋਟ (ਸਤੀਸ਼) - ਨਗਰ ਕੌਂਸਲ ਧਰਮਕੋਟ ਦੀ ਪ੍ਰਧਾਨਗੀ ਦੀ ਹੋਈ ਚੋਣ ਦੌਰਾਨ ਕਾਂਗਰਸ ਪਾਰਟੀ ਦੇ ਟਕਸਾਲੀ ਆਗੂ ਗੁਰਮੀਤ ਮਖੀਜਾ ਵਾਈਸ ਚੇਅਰਮੈਨ ਵਪਾਰ ਸੈੱਲ ਪੰਜਾਬ ਕਾਂਗਰਸ ਅਤੇ ਕੌਂਸਲਰ ਧਰਮਕੋਟ ਆਪਣੇ ਸਾਥੀ 2 ਕੌਂਸਲਰਾਂ ਕਿਸ਼ਨ ਹਾਂਸ ਅਤੇ ਅਮਰਜੀਤ ਸਿੰਘ ਨਾਲ ਪ੍ਰਧਾਨਗੀ ਦੀ ਚੋਣ ਤੋਂ ਪਹਿਲਾਂ ਹਾਊਸ 'ਚੋਂ ਬਾਹਰ ਆ ਗਏ। ਉਨ੍ਹਾਂ ਕਿਹਾ ਕਿ ਉਹ ਕਾਂਗਰਸ ਪਾਰਟੀ ਦੇ ਵਫਾਦਾਰ ਸਿਪਾਹੀ ਹਨ, ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰ ਨੇ ਕਾਂਗਰਸ ਪਾਰਟੀ ਲਈ ਹਮੇਸ਼ਾ ਵਫਾਦਾਰੀ ਨਾਲ ਕੰਮ ਕੀਤਾ ਹੈ ਪਰ ਨਗਰ ਕੌਂਸਲ ਦੀ ਪ੍ਰਧਾਨਗੀ ਜਿਸ 'ਤੇ ਉਨ੍ਹਾਂ ਦਾ ਹੱਕ ਸੀ, ਉਨ੍ਹਾਂ ਨੂੰ ਇਸ ਹੱਕ ਤੋਂ ਵਾਂਝਾ ਕਰ ਕੇ ਉਨ੍ਹਾਂ ਨਾਲ ਵਿਸ਼ਵਾਸਘਾਤ ਕੀਤਾ ਗਿਆ ਹੈ। ਉਨ੍ਹਾਂ ਹਲਕਾ ਵਿਧਾਇਕ 'ਤੇ ਨਾਰਾਜ਼ਗੀ ਪ੍ਰਗਟਾਈ ਅਤੇ ਕਿਹਾ ਕਿ ਉਹ ਕਾਂਗਰਸੀ ਹਨ ਅਤੇ ਕਾਂਗਰਸੀ ਹੀ ਰਹਿਣਗੇ।
