ਕਾਂਗਰਸ ਦੀਆਂ ਜਥੇਬੰਦਕ ਚੋਣਾਂ ਲਈ ਮੈਦਾਨ ਤਿਆਰ
Tuesday, Aug 15, 2017 - 04:21 AM (IST)

ਅੰਮ੍ਰਿਤਸਰ, (ਬਿਊਰੋ)- ਜ਼ਿਲਾ ਕਾਂਗਰਸ ਕਮੇਟੀ ਅੰਮ੍ਰਿਤਸਰ ਦਿਹਾਤੀ ਦੇ ਜਥੇਬੰਦਕ ਢਾਂਚੇ ਦੀ ਚੋਣ ਤਿਆਰ ਕਰਨ ਲਈ ਮੈਦਾਨ ਤਿਆਰ ਹੋ ਗਿਆ ਹੈ। 6 ਹਲਕਿਆਂ ਅਤੇ 12 ਬਲਾਕਾਂ ਦੇ ਰਿਟਰਨਿੰਗ ਅਫਸਰਾਂ ਦੀਆਂ ਨਿਯੁਕਤੀਆਂ ਹੋ ਗਈਆਂ ਹਨ। ਜ਼ਿਲਾ ਕਾਂਗਰਸ ਕਮੇਟੀ ਦਿਹਾਤੀ ਦੇ ਦਫਤਰ ਅੱਜ ਚੋਣ ਅਧਿਕਾਰੀਆਂ ਅਤੇ ਕਾਂਗਰਸੀ ਆਗੂਆਂ ਦੀ ਪਠੇਲੀ ਮੀਟਿੰਗ ਹੋਈ ਜਿਸ ਵਿਚ ਚੋਣਾਂ ਨੂੰ ਲੈ ਕੇ ਸਿਰ ਜੋੜ ਕੇ ਵਿਚਾਰ ਚਰਚਾ ਕੀਤੀ ਗਈ। ਚੋਣ ਅਧਿਕਾਰੀਆਂ ਵੱਲੋਂ ਇਸ ਸਮੇਂ ਚੋਣ ਦੇ ਨਿਯਮਾਂ ਤੋਂ ਵੀ ਜਾਣੂ ਕਰਵਾਇਆ ਗਿਆ।
ਜ਼ਿਲਾ ਕਾਂਗਰਸ ਕਮੇਟੀ ਦਿਹਾਤੀ ਦੇ ਪ੍ਰਧਾਨ ਭਗਵੰਤਪਾਲ ਸਿੰਘ ਸੱਚਰ ਵੱਲੋਂ ਆਲ ਇੰਡੀਆ ਕਾਂਗਰਸ ਕਮੇਟੀ ਸਹਾਇਕ ਰਿਟਰਨਿੰਗ ਅਫਸਰ ਸੁਮਿਤ ਖੰਨਾ, ਜ਼ਿਲਾ ਰਿਟਰਨਿੰਗ ਅਫਸਰ ਅਨਿਲ ਤਾਂਤੀਆਂ, ਜ਼ਿਲਾ ਅੰਮ੍ਰਿਤਸਰ ਦਿਹਾਤੀ ਦੇ 6 ਵਿਧਾਨ ਸਭਾ ਹਲਕਿਆਂ, 12 ਬਲਾਕਾਂ ਦੇ ਰਿਟਰਨਿੰਗ ਅਫਸਰਾਂ ਦਾ ਅੰਮ੍ਰਿਤਸਰ ਪੁੱਜਣ 'ਤੇ ਨਿੱਘਾ ਸਵਾਗਤ ਕੀਤਾ ਜਦੋਂ ਕਿ ਰਿਟਰਨਿੰਗ ਅਫਸਰਾਂ ਨੇ ਬਲਾਕ ਅਤੇ ਜ਼ਿਲੇ ਦੇ ਅਹੁਦੇਦਾਰਾਂ ਨੂੰ ਚੋਣ ਪ੍ਰਕਿਰਿਆ ਤੋਂ ਜਾਣੂ ਕਰਵਾਇਆ।
ਸੱਚਰ ਨੇ ਸਵਾਗਤ ਕਰਦਿਆਂ ਕਿਹਾ ਕਿ ਜ਼ਿਲਾ ਦਿਹਾਤੀ 'ਚ 98 ਫੀਸਦੀ ਭਰਤੀ ਮੁਕੰਮਲ ਕਰ ਕੇ ਸਾਰਾ ਰਿਕਾਰਡ ਪਾਰਟੀ ਨੂੰ ਸੌਂਪ ਦਿੱਤਾ ਗਿਆ ਹੈ। 15 ਮਈ ਤੋਂ 20 ਅਗਸਤ ਤੱਕ ਵੱਖ-ਵੱਖ ਪੜਾਵਾਂ 'ਚੋਂ ਇਹ ਪ੍ਰਕਿਰਿਆ ਦੂਸਰੇ ਪੜਾਅ 'ਚ 21 ਅਗਸਤ ਤੋਂ ਲੈ ਕੇ 4 ਸਤੰਬਰ ਤੱਕ ਬੂਥ ਪੱਧਰ ਤੱਕ ਸ਼ਨਾਖਤੀ ਕਾਰਡ ਜਾਰੀ ਕੀਤੇ ਜਾਣਗੇ। ਇਸ ਉਪਰੰਤ ਬੂਥ ਪੱਧਰ 'ਤੇ ਇਕ ਪ੍ਰਧਾਨ, ਇਕ ਮੀਤ ਪ੍ਰਧਾਨ, ਇਕ ਖਜ਼ਾਨਚੀ ਅਤੇ ਇਕ ਐਗਜ਼ੈਕਟਿਵ ਮੈਂਬਰ ਦੀ ਚੋਣ ਹੋਵੇਗੀ।
ਸਹਾਇਕ ਪ੍ਰਦੇਸ਼ ਰਿਟਰਨਿੰਗ ਅਫਸਰ ਸੁਮਿਤ ਖੰਨਾ ਤੇ ਜ਼ਿਲਾ ਰਿਟਰਨਿੰਗ ਅਫਸਰ ਅਨਿਲ ਤਾਂਤੀਆਂ ਨੇ ਬਲਾਕ ਪ੍ਰਧਾਨ ਅਤੇ ਬਲਾਕ ਰਿਟਰਨਿੰਗ ਅਫਸਰਾਂ ਨੂੰ ਤੀਜੇ, ਚੌਥੇ ਅਤੇ ਪੰਜਵੇਂ ਪੜਾਅ ਬਾਰੇ ਵਿਸਥਾਰ ਸਹਿਤ ਚੋਣਾਂ ਦੀ ਪ੍ਰਕਿਰਿਆ ਬਾਰੇ ਦੱਸਿਆ। ਹਲਕਾ ਮਜੀਠਾ ਦੇ ਪ੍ਰਧਾਨ ਹੰਸਰਾਜ, ਹਲਕਾ ਮਜੀਠਾ-2 ਦੇ ਪ੍ਰਧਾਨ ਜਗਤਾਰ ਸਿੰਘ ਬੁਰਜ, ਕੁਲਵਿੰਦਰ ਕੁਮਾਰ ਬਿੱਟੂ, ਰਾਮ ਲਾਲ ਜੱਸੀ, ਸਤੀਸ਼ ਕੁਮਾਰ ਸਲਹੋਤਰਾ, ਸੁਖਵਿੰਦਰ ਸਿੰਘ ਲਾਲੀ, ਵਿਨੋਦ ਬਠਲਾ, ਰਸ਼ਪਾਲ, ਅਸ਼ੋਕ ਗੁਪਤਾ, ਮਨੋਜ ਅਗਰਵਾਲ, ਰਜਿੰਦਰ ਪ੍ਰਸਾਦ ਸੋਨੀ, ਸਰਦਾਰੀ ਲਾਲ ਭਗਤ ਨੂੰ ਵੱਖ-ਵੱਖ ਬਲਾਕਾਂ ਦੇ ਰਿਟਰਨਿੰਗ ਅਫਸਰ ਨਿਯੁਕਤ ਕੀਤਾ ਗਿਆ।
ਮੀਟਿੰਗ ਵਿਚ ਵਿਧਾਇਕ ਸੰਤੋਖ ਸਿੰਘ ਭਲਾਈਪੁਰ, ਕੰਵਰ ਪ੍ਰਤਾਪ ਸਿੰਘ ਅਜਨਾਲਾ, ਬਲਾਕ ਪ੍ਰਧਾਨ ਬਲਵਿੰਦਰ ਸਿੰਘ ਮਰੜੀ, ਕੇ.ਕੇ. ਸ਼ਰਮਾ, ਹਰਪਾਲ ਸਿੰਘ, ਬਲਜਿੰਦਰ ਸਿੰਘ, ਹਰਪਾਲ ਸਿੰਘ ਅਜਨਾਲਾ, ਰਾਜਬੀਰ ਸਿੰਘ ਮਧੂਸ਼ਾਂਗਾ, ਜਸਕਰਨ ਸਿੰਘ, ਜਸਵਿੰਦਰ ਸਿੰਘ, ਲਖਵਿੰਦਰ ਸਿੰਘ, ਪ੍ਰਿਤਪਾਲ ਸਿੰਘ, ਹਰਪਾਲ ਚਾਵਲਾ, ਰਵਿੰਦਰ ਸਿੰਘ, ਸੁਖਪਾਲ ਸਿੰਘ, ਸੋਨੀ ਕੱਥੂਨੰਗਲ, ਸੁਖਪਾਲ ਸਿੰਘ, ਅਮਨ ਝੰਡੇਰ, ਰਾਜਦੀਪ ਸਿੰਘ, ਪ੍ਰੀਤਇੰਦਰ ਸਿੰਘ ਢਿੱਲੋਂ, ਰੋਮੀ ਅਟਾਰੀ, ਬਾਊ ਰਮੇਸ਼ ਸ਼ਰਮਾ, ਅਮਨ ਝੰਡੇਰ, ਸੁਖਪਾਲ ਸਿੰਘ ਡਿਪਟੀ, ਸਰਵਨ ਸਿੰਘ ਤੇ ਹੋਰ ਵੀ ਆਗੂ ਹਾਜ਼ਰ ਸਨ।