ਕਰਤਾਰਪੁਰ ਸਾਹਿਬ ਸਬੰਧੀ ਸਮਾਗਮਾਂ ਦੀ ਤਿਆਰੀ ਮੁਕੰਮਲ : ਸੁਖਜਿੰਦਰ ਰੰਧਾਵਾ

Monday, Nov 26, 2018 - 08:37 AM (IST)

ਕਰਤਾਰਪੁਰ ਸਾਹਿਬ ਸਬੰਧੀ ਸਮਾਗਮਾਂ ਦੀ ਤਿਆਰੀ ਮੁਕੰਮਲ : ਸੁਖਜਿੰਦਰ ਰੰਧਾਵਾ

ਬਟਾਲਾ, ਡੇਰਾ ਬਾਬਾ ਨਾਨਕ, (ਬੇਰੀ, ਕੰਵਲਜੀਤ)- ਕਰਤਾਰਪੁਰ ਸਾਹਿਬ ਕਾਰੀਡੋਰ ਸਬੰਧੀ 26 ਨਵੰਬਰ ਨੂੰ ਪਿੰਡ ਮਾਨ ਵਿਚ ਰਾਸ਼ਟਰੀ ਪੱਧਰ ’ਤੇ ਕਰਵਾਏ ਜਾ ਰਹੇ ਸਮਾਗਮ ਦੀਆਂ  ਤਿਆਰੀਆਂ ਮੁਕੰਮਲ ਹੋ ਚੁੱਕੀ ਹੈ। ਇਸ ਗੱਲ ਦੀ ਜਾਣਕਾਰੀ ਐਤਵਾਰ ਨੂੰ ਕੈਬਨਿਟ ਮੰਤਰੀ ਸੁਖਜਿੰਦਰ  ਸਿੰਘ ਰੰਧਾਵਾ ਨੇ ਗੱਲਬਾਤ ਕਰਦੇ ਹੋਏ ਦਿੱਤੀ।

 PunjabKesari
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਜੋ ਇਹ ਸਮਾਗਮ  ਕਰਵਾਇਆ ਜਾ ਰਿਹਾ ਹੈ ਉਹ ਇਕ ਹੀ ਮੰਚ ’ਤੇ ਹੋਵੇਗਾ ਅਤੇ ਉਸ ਮੰਚ ਵਿਚ ਉਪ-ਰਾਸ਼ਟਰਪਤੀ ਵੈਂਕਈਆ ਨਾਇਡੂ ਦਾ ਸਵਾਗਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਸਮਾਗਮ  ਵਿਚ ਸੰਤ ਸਮਾਜ ਦੇ ਲੋਕ ਵੀ ਵੱਡੀ ਗਿਣਤੀ ਵਿਚ ਪਹੁੰਚ ਰਹੇ ਹਨ ਅਤੇ ਇਹ ਸਮਾਗਮ ਪੂਰੀ  ਤਰ੍ਹਾਂ ਨਾਲ ਧਾਰਮਕ ਹੋਵੇਗਾ। ਜਿਸ ਦੇ ਚਲਦੇ ਸਟੇਜ ’ਤੇ ਕੋਈ ਵੀ ਕੁਰਸੀ ਨਹੀਂ ਲਾਈ  ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਸਮਾਗਮ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸ਼ੁਕਰਾਨਾ ਅਦਾ ਕਰਨ ਲਈ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਮੌਕੇ ’ਤੇ ਕੋਈ ਵੀ ਵੱਖ ਸਟੇਜ ਨਹੀਂ ਲਾਈ ਜਾਵੇਗੀ ਇਕ ਹੀ ਸਟੇਜ ਲਗੇਗੀ ਅਤੇ ਉਸ ’ਚ ਪੰਜਾਬ ਦੇ ਸਾਰੇ ਕੈਬਿਨੇਟ ਮੰਤਰੀ ਵਿਧਾਇਕ ਅਤੇ ਸੰਤ ਸਮਾਜ ਦੇ ਲੋਕ ਵੱਡੀ ਗਿਣਤੀ ’ਚ ਹਾਜਰ ਹੋਣਗੇ। ਇਸ ਮੌਕੇ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਕੈਬਨਿਟ ਮੰਤਰੀ, ਬਰਿੰਦਰਮੀਤ ਸਿੰਘ ਪਾਹਡ਼ਾ ਵਿਧਾਇਕ, ਐੱਸ. ਐੱਸ. ਪੀ.  ਬਟਾਲਾ ਉਪੇਦਜੀਤ ਸਿੰਘ ਘੁੰਮਣ, ਡੀ. ਸੀ. ਗੁਰਦਾਸਪੁਰ ਵਿਪੁਲ ਉੱਜਵਲ, ਐੱਸ. ਐੱਸ. ਪੀ.  ਮਜੀਠਾ ਪਰਮਪਾਲ ਸਿੰਘ ਆਦਿ ਵੀ ਹਾਜ਼ਰ ਸਨ। 


Related News