ਅਕਾਲੀ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਾਂਗਰਸ ਸਰਕਾਰ 'ਤੇ ਬੋਲੇ ਤਿੱਖੇ ਸ਼ਬਦੀ ਹਮਲੇ

Sunday, Dec 01, 2019 - 03:56 PM (IST)

ਅਕਾਲੀ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਾਂਗਰਸ ਸਰਕਾਰ 'ਤੇ ਬੋਲੇ ਤਿੱਖੇ ਸ਼ਬਦੀ ਹਮਲੇ

ਰੂਪਨਗਰ (ਸੱਜਣ ਸੈਣੀ)— ਅਕਾਲੀ ਦਲ ਦੇ ਸਾਬਕਾ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਪੰਜਾਬ ਦੀ ਕਾਂਗਰਸ ਸਰਕਾਰ 'ਤੇ ਤਿੱਖਾ ਸ਼ਬਦੇ ਹਮਲੇ ਬੋਲੇ ਹਨ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਰਕੇ ਪੰਜਾਬ ਦਾ ਰੱਬ ਹੀ ਰਾਖਾ ਹੈ ਕਿਉਂਕਿ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਰਕੇ ਹਰ ਖੇਤਰ ਖਤਮ ਹੁੰਦਾ ਜਾ ਰਿਹਾ ਹੈ ਕਿ ਅਤੇ ਲੋਕਾਂ 'ਚ ਹਾਹਾਕਾਰ ਮਚੀ ਹੈ। ਚੰਦੂਮਾਜਰਾ ਨਗਰ ਪੰਚਾਇਤ ਸ੍ਰੀ ਚਮਕੌਰ ਸਾਹਿਬ ਦੇ ਸਾਬਕਾ ਪ੍ਰਧਾਨ ਅਮਨਦੀਪ ਸਿੰਘ ਮਾਂਗਟ ਅਤੇ ਉਸ ਦੇ ਸਾਥੀਆਂ ਦੇ ਹੱਕ 'ਚ ਜ਼ਿਲਾ ਰੂਪਨਗਰ ਦੇ ਸੀਨੀਅਰ ਪੁਲਸ ਕਪਤਾਨ ਨੂੰ ਇਕ ਮੰਗ ਪੱਤਰ ਦੇਣ ਰੂਪਨਗਰ ਪਹੁੰਚੇ ਸਨ। ਉਨ੍ਹਾਂ ਮੰਗ ਕਰਦੇ ਹੋਏ ਕਿਹਾ ਕਿ ਨਹਿਰੀ ਵਿਸ਼ਰਾਮ ਘਰ ਸ੍ਰੀ ਚਮਕੌਰ ਸਾਹਿਬ ਵਿਖੇ ਬੀਤੇ ਦਿਨ ਜੋ ਮਾਈਨਿੰਗ ਕੀਤੀ ਗਈ ਹੈ, ਉਸ ਦੇ ਦੋਸ਼ੀਆਂ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇ।

ਚੰਦੂਮਾਜਰਾ ਨੇ ਦੋਸ਼ ਲਗਾਉਂਦੇ ਕਿਹਾ ਕਿ ਗੋਰਖ ਧੰਦੇ ਦੇ ਪਿੱਛੇ ਇਕ ਮੰਤਰੀ ਦਾ ਹੱਥ ਹੈ ਅਤੇ ਮੰਤਰੀ ਦੇ ਇਸ਼ਾਰਿਆਂ 'ਤੇ ਹੀ ਨਗਰ ਪੰਚਾਇਤ ਸ੍ਰੀ ਚਮਕੌਰ ਸਾਹਿਬ ਦਾ ਮੌਜੂਦਾ ਪ੍ਰਧਾਨ ਨਾਜਾਇਜ਼ ਮਾਈਨਿੰਗ ਕਰਦਾ ਹੈ। ਸ਼ਿਕਾਇਤ 'ਚ ਦੱਸਿਆ ਗਿਆ ਹੈ ਕਿ ਨਹਿਰੀ ਵਿਸ਼ਰਾਮ ਘਰ ਕੋਲੋਂ ਲਗਭਗ 150 ਟਿੱਪਰ ਮਿੱਟੀ ਦੇ, ਦੋ-ਤਿੰਨ ਰਾਤਾਂ 'ਚ ਚੁੱਕੇ ਗਏ ਹਨ ਅਤੇ ਸਬੰਧਤ ਪੁਲਸ ਇਸ ਧੰਦੇ ਨੂੰ ਸੁਰੱਖਿਆ ਛਤਰੀ ਮੁਹੱਈਆ ਕਰਦੀ ਰਹੀ ਹੈ। ਅਜਿਹਾ ਕਰਕੇ ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ। ਜ਼ਿਲਾ ਪੁਲਸ ਮੁਖੀ ਨੂੰ ਦਰਖਾਸਤ ਦੇਣ ਤੋਂ ਬਾਅਦ ਚੰਦੂਮਾਜਰਾ ਅਤੇ ਸ਼੍ਰੀ ਹਰਮੋਹਣ ਸਿੰਘ ਸੰਧੂ ਨੇ ਕਿਹਾ ਕਿ ਇਸ ਦੇ ਬਾਵਜੂਦ ਸਬੰਧਤ ਮੰਤਰੀ ਇਲਾਕਾ ਸ੍ਰੀ ਚਮਕੌਰ ਸਾਹਿਬ ਦੇ ਅਕਾਲੀ ਕਾਰਕੁੰਨਾਂ 'ਤੇ ਝੂਠੇ ਕੇਸ ਦਰਜ ਕਰਨ ਦਾ ਦਬਾਅ ਪਾ ਰਿਹਾ ਹੈ, ਜਿਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ ਅਤੇ ਸੜਕਾਂ 'ਤੇ ਆਉਣ ਲਈ ਬੇਵੱਸ ਹੋਣਗੇ।


author

shivani attri

Content Editor

Related News