'ਜਿਹੜੇ ਗਾਇਕਾਂ 'ਤੇ ਸਾਨੂੰ ਮਾਣ, ਉਹੀ ਪੰਜਾਬੀ ਨੂੰ ਕਰ ਰਹੇ ਨੇ ਬਦਨਾਮ'

Tuesday, Sep 24, 2019 - 06:27 PM (IST)

'ਜਿਹੜੇ ਗਾਇਕਾਂ 'ਤੇ ਸਾਨੂੰ ਮਾਣ, ਉਹੀ ਪੰਜਾਬੀ ਨੂੰ ਕਰ ਰਹੇ ਨੇ ਬਦਨਾਮ'

ਰੂਪਨਗਰ (ਚੋਵੇਸ਼ ਲਟਾਵਾ)— ਸ੍ਰੀ ਅਨੰਦਪੁਰ ਸਾਹਿਬ ਤੋਂ ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਜਾਮਰਾ ਨੇ ਮਸ਼ਹੂਰ ਗਾਇਕ ਗੁਰਦਾਸ ਮਾਨ ਅਤੇ ਸਿੱਧੂ ਮੂਸੇ ਵਾਲਾ ਦੇ ਮੁੱਦੇ 'ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਗੁਰਦਾਸ ਮਾਨ ਵੱਲੋਂ 'ਇਕੋ ਰਾਸ਼ਟਰ ਇਕੋ ਭਾਸ਼ਾ' ਦੇ ਹੱਕ 'ਚ ਦਿੱਤੇ ਗਏ ਬਿਆਨ ਅਤੇ ਸਿੱਧੂ ਮੂਸੇ ਵਾਲਾ ਦੇ ਮੁੱਦੇ 'ਤੇ ਬੋਲਦੇ ਚੰਦੂਮਾਜਰਾ ਨੇ ਕਿਹਾ ਕਿ ਇਹ ਬੜੇ ਦੁੱਖ ਦੀ ਗੱਲ ਹੈ ਕਿ ਜਿਹੜੇ ਗਾਇਕਾਂ 'ਤੇ ਸਾਨੂੰ ਮਾਣ ਹੈ, ਉਹੀ ਪੰਜਾਬੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਪੰਜਾਬ ਦਾ ਇਤਿਹਾਸ ਮਾਣਯੋਗ ਹੈ ਪਰ ਗੁਰਦਾਸ ਮਾਨ ਅਤੇ ਸਿੱਧੂ ਮੂਸੇ ਵਾਲਾ ਵਰਗੇ ਗਾਇਕ ਪੰਜਾਬ ਅਤੇ ਪੰਜਾਬੀਅਤ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਗੁਰਦਾਸ ਮਾਨ ਨੂੰ ਕੀਤੀ ਗਈ ਗਲਤੀ ਲਈ ਮੁਆਫੀ ਮੰਗਣੀ ਚਾਹੀਦੀ ਹੈ।

ਉਥੇ ਹੀ ਬੀਤੇ ਦਿਨ ਬੇਰੋਜ਼ਗਾਰ ਅਧਿਆਪਕਾਂ 'ਤੇ ਪੁਲਸ ਵੱਲੋਂ ਕੀਤੇ ਗਏ ਲਾਠੀਚਾਰਜ ਦੀ ਵੀ ਚੰਦੂਮਾਜਰਾ ਨੇ ਸਖਤ ਸ਼ਬਦਾਂ 'ਚ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਇਕ ਪਾਸੇ ਜਿੱਥੇ ਪੰਜਾਬ ਸਰਕਾਰ ਰੋਜ਼ਗਾਰ ਦੇਣ ਦੇ ਦਾਅਵੇ ਕਰ ਰਹੀ ਹੈ, ਉਥੇ ਹੀ ਦੂਜੇ ਪਾਸੇ ਰੋਜ਼ਗਾਰ ਮੰਗਣ ਵਾਲਿਆਂ ਨੂੰ ਲਾਠੀਆਂ ਦੇ ਨਾਲ ਮਾਰ ਰਹੀ ਹੈ। ਉਨ੍ਹਾਂ ਕਿਹਾ ਕਿ ਜਿਹੜੇ ਵੀ ਅਫਸਰਾਂ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ, ਉਨ੍ਹਾਂ ਖਿਲਾਫ ਸਖਤ ਤੋਂ ਸਖਤ ਐਕਸ਼ਨ ਲੈਣਾ ਚਾਹੀਦਾ ਹੈ।


author

shivani attri

Content Editor

Related News