ਕਾਂਗਰਸ ਦੀ ਡੁੱਬਦੀ ਬੇੜੀ ਨੂੰ ''ਪ੍ਰਿਯੰਕਾ'' ਪਾਰ ਨਹੀਂ ਲਾ ਸਕਦੀ : ਚੰਦੂਮਾਜਰਾ

Friday, Jan 25, 2019 - 04:14 PM (IST)

ਕਾਂਗਰਸ ਦੀ ਡੁੱਬਦੀ ਬੇੜੀ ਨੂੰ ''ਪ੍ਰਿਯੰਕਾ'' ਪਾਰ ਨਹੀਂ ਲਾ ਸਕਦੀ : ਚੰਦੂਮਾਜਰਾ

ਚੰਡੀਗੜ੍ਹ (ਜੱਸੋਵਾਲ) : ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਦਾ ਕਹਿਣਾ ਹੈ ਕਿ ਕਾਂਗਰਸ ਦੀ ਡੁੱਬਦੀ ਹੋਈ ਬੇੜੀ ਨੂੰ ਹੁਣ ਪ੍ਰਿੰਯਕਾ ਗਾਂਧੀ ਵੀ ਪਾਰ ਨਹੀਂ ਲਾ ਸਕਦੀ ਕਿਉਂਕਿ ਮੋਦੀ ਸਰਕਾਰ ਨੇ ਪਿਛਲੇ ਸਾਢੇ 4 ਸਾਲਾਂ 'ਚ ਜੋ ਕੰਮ ਕਰ ਦਿੱਤੇ ਹਨ, ਉਹ ਕਾਂਗਰਸ 70 ਸਾਲਾਂ 'ਚ ਵੀ ਨਹੀਂ ਕਰ ਸਕੀ। ਚੰਦੂਮਾਜਰਾ ਨੇ ਕਿਹਾ ਕਿ ਲੋਕਾਂ ਭਾਜਪਾ ਅਤੇ ਉਸ ਦੀ ਭਾਈਵਾਲ ਪਾਰਟੀਆਂ ਨੂੰ ਹੀ ਵੋਟਾਂ ਪਾਉਣਗੇ ਅਤੇ ਸਰਕਾਰ ਬਣਾਉਣ ਦਾ ਦੁਬਾਰਾ ਮੌਕਾ ਦੇਣਗੇ। ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਰੀਅਲ ਅਸਟੇਟ 'ਚ ਫਿਰ ਉਛਾਲ ਆਉਣ ਵਾਲਾ ਹੈ, ਕਿਉਂਕਿ ਮੋਦੀ ਸਰਕਾਰ ਦੀਆਂ ਨੀਤੀਆਂ ਬਹੁਤ ਵਧੀਆਂ ਹਨ।


author

Babita

Content Editor

Related News