ਕਰਤਾਰਪੁਰ ਕਾਰੀਡੋਰ ਕਾਰਪੋਰੇਸ਼ਨ ਵਲੋਂ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਲਈ ਕੀਤੀ ਅਰਦਾਸ
Wednesday, Apr 28, 2021 - 01:43 PM (IST)
ਡੇਰਾ ਬਾਬਾ ਨਾਨਕ (ਵਤਨ ) : ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਬੰਦ ਪਏ ਲਾਂਘੇ ਨੂੰ ਮੁੜ ਖੁਲ੍ਹਵਾਉਣ ਲਈ ਕਰਤਾਰਪੁਰ ਕਾਰੀਡੋਰ ਕਾਰਪੋਰੇਸ਼ਨ ਜ਼ੱਦੋ-ਜਹਿਦ ਕਰ ਰਹੀ ਹੈ। ਕਰਤਾਰਪੁਰ ਕਾਰੀਡੋਰ ਕਾਰਪੋਰੇਸ਼ਨ ਵਲੋਂ ਭਾਰਤ ਪਾਕਿ ਕੌਮਾਂਤਰੀ ਸਰਹੱਦ ’ਤੇ ਬਣੇ ਕਰਤਾਰਪੁਰ ਦਰਸ਼ਨ ਸਥੱਲ ’ਤੇ ਪਹੁੰਚ ਕੇ ਜਥੇ. ਰਘਬੀਰ ਸਿੰਘ ਦੀ ਅਗਵਾਈ ਹੇਠ ਸੰਗਤਾਂ ਵਲੋਂ ਇਸ ਲਾਂਘੇ ਨੂੰ ਮੁੜ ਖੋਲ੍ਹਣ ਲਈ ਅਰਦਾਸ ਕੀਤੀ ਗਈ। ਅਰਦਾਸ ਕਰਨ ਤੋਂ ਬਾਅਦ ਭਾਰਤ ਪਾਕਿ ਸਰਹੱਦ ’ਤੇ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੰਸਥਾ ਦੇ ਮੁੱਖ ਸੇਵਾਦਾਰ ਜਥੇ. ਰਘਬੀਰ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਆਪਣੇ ਹੰਕਾਰੀ ਰਵਈਏ ਨੂੰ ਤਿਆਗੇ ਅਤੇ ਆਪਣੇ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਮੁਹੱਈਆ ਕਰਵਾਏ। ਉਨ੍ਹਾਂ ਕਿਹਾ ਕਿ ਇੱਕ ਪਾਸੇ ਭਾਰਤ ਸਰਕਾਰ ਆਪਣੀ ਫ਼ੌਜੀ ਸਮਰਥਾ ਦਾ ਗੁਣਗਾਣ ਕਰ ਰਹੀ ਹੈ, ਦੂਸਰੇ ਪਾਸੇ ਇਸੇ ਦੇਸ਼ ਦੇ ਲੋਕ ਸਿਹਤ ਸਹੂਲਤਾਂ ਨਾਲ ਮਿਲਣ ਕਾਰਨ ਹਸਪਤਾਲਾਂ ਦੇ ਅੰਦਰ ਅਤੇ ਬਾਹਰ ਦਮ ਤੋੜ ਰਹੇ ਹਨ।
ਇਹ ਵੀ ਪੜ੍ਹੋ : ਉਮੀਦ ਦੀ ਖ਼ਬਰ: ਪੰਜਾਬ ’ਚ ਘਰੇੂਲ ਇਕਾਂਤਵਾਸ ਅਧੀਨ 1,80,461 ਮਰੀਜ਼ ਸਿਹਤਯਾਬ ਹੋਏ : ਸਿਹਤ ਮੰਤਰੀ
ਉਨ੍ਹਾਂ ਕਿਹਾ ਕਿ ਗੁਆਂਢੀ ਮੁਲਕ ਪਾਕਿਸਤਾਨ ਨੇ ਭਾਰਤ ਦੇ ਇਨ੍ਹਾਂ ਹਾਲਾਤ ਨੂੰ ਧਿਆਨ ’ਚ ਰੱਖਦਿਆਂ ਭਾਰਤ ਨੂੰ ਮਦਦ ਦੇਣ ਦੀ ਪੇਸ਼ਕਸ਼ ਕੀਤੀ ਹੈ ਪਰ ਅਜੇ ਵੀ ਭਾਰਤ ਸਰਕਾਰ ਵਲੋਂ ਇਸ ਪੇਸ਼ਕਸ਼ ਬਾਰੇ ਸਹਿਮਤੀ ਨਹੀਂ ਪ੍ਰਗਟਾਈ ਗਈ। ਉਨ੍ਹਾਂ ਕਿਹਾ ਕਿ ਕੌਮਾਂਤਰੀ ਭਾਈਚਾਰੇ ਨੂੰ ਮਜ਼ਬੂਤ ਕਰਨ ਲਈ ਅਤੇ ਕੌਮਾਂਤਰੀ ਅਮਨ ਵੀ ਪਹਿਲਾ ਕਦਮ ਪੁਟਦਿਆਂ ਕੇਂਦਰ ਸਰਕਾਰ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਖੋਲ੍ਹੇ। ਇਸ ਮੌਕੇ ਬਲਬੀਰ ਸਿੰਘ ਢੀਂਗਰਾ ਜਨਰਲ ਸਕੱਤਰ, ਜਨਕ ਰਾਜ, ਗੁਰਮੇਜ਼ ਸਿੰਘ ਉਬੋਕੇ, ਕਰਤਾਰ ਸਿੰਘ ਸਾਬਕਾ ਡੀ. ਐੱਸ. ਪੀ., ਸੁਲੱਖਣ ਸਿੰਘ ਸੰਗਤਪੁਰਾ, ਸਰਬਜੀਤ ਸਿੰਘ ਚੇਤਨਪੁਰਾ ਰਜਿੰਦਰ ਸਿੰਘ ਪੰਡੋਰੀ ਵੜੈਂਚ, ਸੁੱਖਪਾਲ ਸਿੰਘ ਸੋਢੀ ਆਦਿ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।
ਇਹ ਵੀ ਪੜ੍ਹੋ : ਪੰਜਾਬ ਕੋਲ ਕੋਵਿਡ-19 ਟੀਕੇ ਦੀਆਂ ਸਿਰਫ਼ 1.9 ਲੱਖ ਖੁਰਾਕਾਂ ਬਚੀਆਂ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ