ਪ੍ਰਤਾਪ ਸਿੰਘ ਬਾਜਵਾ ਨੇ ਇਨਵੈਸਟ ਪੰਜਾਬ ਸਮਿਟ ਨੂੰ ਲੈ ਕੇ ਘੇਰੇ CM ਮਾਨ

Monday, Feb 27, 2023 - 01:56 AM (IST)

ਪ੍ਰਤਾਪ ਸਿੰਘ ਬਾਜਵਾ ਨੇ ਇਨਵੈਸਟ ਪੰਜਾਬ ਸਮਿਟ ਨੂੰ ਲੈ ਕੇ ਘੇਰੇ CM ਮਾਨ

ਚੰਡੀਗੜ੍ਹ (ਬਿਊਰੋ) : ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਟਵੀਟ ਕਰ ਮੁੱਖ ਮੰਤਰੀ ਭਗਵੰਤ ਮਾਨ ਨੂੰ ਘੇਰਿਆ ਹੈ। ਪ੍ਰਤਾਪ ਸਿੰਘ ਬਾਜਵਾ ਨੇ ਟਵੀਟ ਕਰਦਿਆਂ ਕਿਹਾ ਕਿ ਇਨਵੈਸਟ ਪੰਜਾਬ ਸਮਿਟ ’ਤੇ ਕਰੋੜਾਂ ਰੁਪਏ ਖਰਚ ਕੀਤੇ, ਜੋ ਆਖਿਰਕਾਰ ਕੋਈ ਨਿਵੇਸ਼ ਕਰਨ ’ਚ ਅਸਫਲ ਰਹੇ।
ਮੁੱਖ ਮੰਤਰੀ ਪੰਜਾਬ ’ਚ ਸਿਰਫ ਕਾਲਪਨਿਕ ਬਿਆਨਾਂ ਨਾਲ ਨਵੇਂ ਨਿਵੇਸ਼ਕਾਂ ਨੂੰ ਲੁਭਾਉਣ ਦੀ ਕੋਸ਼ਿਸ਼ ਕਰ ਰਹੇ ਹਨ ।

ਇਹ ਵੀ ਪੜ੍ਹੋ : ਰਾਜਪਾਲ ਬਨਵਾਰੀਲਾਲ ਪੁਰੋਹਿਤ ਖ਼ਿਲਾਫ਼ ਸੁਪਰੀਮ ਕੋਰਟ ਪਹੁੰਚੀ ‘ਆਪ’ ਸਰਕਾਰ

PunjabKesari

ਉਨ੍ਹਾਂ ਨੇ ਨਵੇਂ ਨਿਵੇਸ਼ਕਾਂ ਨੂੰ ਮੁਸ਼ਕਿਲ ਰਹਿਤ ਅਨੁਭਵ ਪ੍ਰਦਾਨ ਕਰਨ ਦਾ ਵਾਅਦਾ ਕੀਤਾ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਪੰਜਾਬ ’ਚ ਨਿਵੇਸ਼ਕਾਂ ਨੂੰ ਲੁਭਾਉਣ ਲਈ ਪੰਜਾਬ ਇਨਵੈਸਟ ਸਮਿਟ ਦਾ ਆਯੋਜਨ ਕੀਤਾ ਗਿਆ ਸੀ। 2 ਦਿਨਾ 'ਪ੍ਰੈਗਰੈੱਸਿਵ ਇਨਵੈਸਟਰਜ਼ ਸਮਿੱਟ-2023' ਮੋਹਾਲੀ ਵਿਖੇ ਹੋਇਆ। ਇਸ ਸਮਿਟ ’ਚ ਦੇਸ਼-ਵਿਦੇਸ਼ ਤੋਂ ਨਿਵੇਸ਼ਕ ਹਿੱਸਾ ਲੈਣ ਪੁੱਜੇ। ਮੁੱਖ ਮੰਤਰੀ ਮਾਨ ਵੱਲੋਂ ਇਨ੍ਹਾਂ ਸਭ ਦਾ ਸੁਆਗਤ ਕੀਤਾ ਗਿਆ। ਇਸ ਸੰਮੇਲਨ 'ਚ ਮੇਦਾਂਤਾ ਗਰੁੱਪ, ਗੋਦਰੇਜ ਕੰਜ਼ਿਊਮਰ, ਭਾਰਤੀ ਗਰੁੱਪ ਨੈਸਲੇ ਆਦਿ ਸ਼ਾਮਲ ਹੋਏ।  

ਇਹ ਖ਼ਬਰ ਵੀ ਪੜ੍ਹੋ : ਵੱਡੀ ਖ਼ਬਰ : ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ CBI ਨੇ ਕੀਤਾ ਗ੍ਰਿਫ਼ਤਾਰ


author

Manoj

Content Editor

Related News