ਜਾਖੜ ਦੀ ਨਾਮਜ਼ਦਗੀ ਭਰਨ ਮੌਕੇ ਚਰਚਾ ''ਚ ਰਹੀ ਪ੍ਰਤਾਪ ਬਾਜਵਾ ਦੀ ਗੈਰ-ਮੌਜੂਦਗੀ

Saturday, Apr 27, 2019 - 01:36 PM (IST)

ਜਾਖੜ ਦੀ ਨਾਮਜ਼ਦਗੀ ਭਰਨ ਮੌਕੇ ਚਰਚਾ ''ਚ ਰਹੀ ਪ੍ਰਤਾਪ ਬਾਜਵਾ ਦੀ ਗੈਰ-ਮੌਜੂਦਗੀ

ਗੁਰਦਾਸਪੁਰ (ਹਰਮਨਪ੍ਰੀਤ) : ਬੀਤੇ ਦਿਨੀਂ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਸੁਨੀਲ ਜਾਖੜ ਦੇ ਨਾਮਜ਼ਦਗੀ ਕਾਗਜ਼ ਦਾਖਲ ਕਰਨ ਮੌਕੇ ਕੈਪਟਨ ਅਮਰਿੰਦਰ ਸਿੰਘ ਤੋਂ ਇਲਾਵਾ ਜ਼ਿਲੇ ਨਾਲ ਸਬੰਧਿਤ ਪਾਰਟੀ ਦੇ ਕਈ ਸੀਨੀਅਰ ਆਗੂਆਂ, ਮੰਤਰੀਆਂ ਅਤੇ ਵਿਧਾਇਕਾਂ ਨੇ ਸ਼ਹਿਰ ਅੰਦਰ ਪਹੁੰਚ ਕੇ ਜਾਖੜ ਦੀ ਚੋਣ ਮੁਹਿੰਮ ਨੂੰ ਹੁਲਾਰਾ ਦੇਣ ਦੀ ਕੋਸ਼ਿਸ਼ ਕੀਤੀ।

ਦੂਜੇ ਪਾਸੇ ਇਸ ਜ਼ਿਲੇ 'ਚ ਭਾਜਪਾ ਦੇ ਥੰਮ੍ਹ ਅਤੇ ਫਿਲਮੀ ਸਿਤਾਰੇ ਵਿਨੋਦ ਖੰਨਾ ਦੇ ਕਿਲੇ ਨੂੰ ਢਹਿ-ਢੇਰੀ ਕਰਨ ਵਾਲੇ ਸਾਬਕਾ ਲੋਕ ਸਭਾ ਮੈਂਬਰ ਅਤੇ ਮੌਜੂਦਾ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਅਤੇ ਉਨ੍ਹਾਂ ਦੇ ਕਈ ਸਮਰਥਕਾਂ ਦੀ ਗੈਰ-ਮੌਜੂਦਗੀ ਸਾਰਾ ਦਿਨ ਚਰਚਾ ਦਾ ਵਿਸ਼ਾ ਬਣੀ ਰਹੀ। ਇਸ ਕਾਰਨ ਕਈ ਥਾਈਂ ਬਾਜਵਾ ਸਮਰਥਕਾਂ ਅੰਦਰ ਭਾਰੀ ਰੋਸ ਵੀ ਦੇਖਣ ਨੂੰ ਮਿਲਿਆ। ਦੂਜੇ ਪਾਸੇ ਬੇਸ਼ੱਕ ਸੁਨੀਲ ਜਾਖੜ ਨਾਲ ਬਾਜਵਾ ਦੇ ਛੋਟੇ ਭਰਾ ਅਤੇ ਕਾਦੀਆਂ ਹਲਕੇ ਦੇ ਵਿਧਾਇਕ ਫਤਿਹਜੰਗ ਸਿੰਘ ਬਾਜਵਾ ਪਹੁੰਚੇ ਹੋਏ ਸਨ ਪਰ ਪ੍ਰਤਾਪ ਸਿੰਘ ਬਾਜਵਾ ਦੀ ਆਪਣੀ ਗੈਰ-ਮੌਜੂਦਗੀ ਜਿਥੇ ਕਈ ਕਾਂਗਰਸੀ ਵਰਕਰਾਂ ਨੂੰ ਰੜਕਦੀ ਰਹੀ, ਉਸ ਦੇ ਨਾਲ ਮੌਕੇ 'ਤੇ ਪਹੁੰਚੇ ਬਾਜਵਾ ਸਮਰਥਕ ਵੀ ਅੰਦਰਖਾਤੇ ਕਾਫੀ ਗੁੱਸੇ 'ਚ ਦਿਖਾਈ ਦਿੱਤੇ ਕਿ ਜ਼ਿਲੇ ਨਾਲ ਸਬੰਧਿਤ ਸੀਨੀਅਰ ਆਗੂ ਨੂੰ ਜਾਣਬੁਝ ਕੇ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ।
 


author

Anuradha

Content Editor

Related News