ਪ੍ਰਤਾਪ ਬਾਜਵਾ ਨੇ ਪ੍ਰਧਾਨ ਮੰਤਰੀ ਨੂੰ ਦਿੱਤੀ ਸਲਾਹ ‘ਦੇਸ਼ ਦੇ ਅੰਨਦਾਤੇ ਨੂੰ ਸੜਕਾਂ ’ਤੇ ਰੁੱਲ੍ਹਣ ਤੋਂ ਬਚਾਇਆ ਜਾਵੇ’
Tuesday, Jul 27, 2021 - 06:34 PM (IST)
ਗੁਰਦਾਸਪੁਰ (ਸਰਬਜੀਤ) : ਕਾਂਗਰਸ ਦੇ ਕੁੱਲ ਹਿੰਦ ਪ੍ਰਧਾਨ ਦੇ ਸਾਬਕਾ ਮੁੱਖੀ ਰਾਹੁਲ ਗਾਂਧੀ ਨਾਲ ਪ੍ਰਤਾਪ ਸਿੰਘ ਬਾਜਵਾ ਟ੍ਰੈਕਟਰ ਚਲਾ ਕੇ ਸੰਸਦ ਪਹੁੰਚੇ ਤਾਂ ਅੱਜ ਪ੍ਰਤਾਪ ਸਿੰਘ ਬਾਜਵਾ ਦੀ ਇਕ ਵੀਡੀਓ ਵਾਇਰਲ ਹੋਈ ਹੈ, ਜਿਸ ਵਿਚ ਉਨ੍ਹਾਂ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿਹਾ ਹੈ ਕਿ ਅੱਜ 8 ਮਹੀਨੇ ਹੋ ਗਏ ਹਨ ਦੇਸ਼ ਦਾ ਅੰਨਦਾਤਾ ਸੜਕਾਂ ’ਤੇ ਰੁੱਲ ਰਿਹਾ ਹੈ। ਜੋ ਤੁਸੀ ਕਾਲੇ ਕਾਨੂੰਨ ਉਨ੍ਹਾਂ ’ਤੇ ਥੋਪੇ ਹਨ, ਉਹ ਇਸ ਗੱਲ ਨਾਲ ਰਾਜੀ ਨਹੀਂ ਹਨ। ਤੁਹਾਡੀ ਮੌਜੂਦਾ ਸਰਕਾਰ ਹੈ। ਸੰਸਦ ਬੁਲਾਓ ਤੇ ਸਰਵਸੰਮਤੀ ਨਾਲ ਇਹ ਕਾਨੂੰਨ ਰੱਦ ਕਰੋ ਤਾਂ ਜੋ ਕਿਸਾਨ ਇਸ ਮੋਰਚੇ ਤੋਂ ਉੱਠ ਕੇ ਆਪਣੇ ਘਰਾਂ ਨੂੰ ਚੱਲੇ ਜਾਣ। ਅੱਜ ਪੰਜਾਬ ਹੀ ਨਹੀਂ, ਮਹਾਰਾਸ਼ਟਰ, ਯੂ.ਪੀ, ਕੇਰਲਾ ਦੇ ਕਿਸਾਨ ਵੀ ਦਿੱਲੀ ਦੇ ਬਾਰਡਰਾਂ ’ਤੇ ਬੈਠੇ ਹੋਏ ਹਨ, ਇਸ ਲਈ ਤੁਸੀ ਫਰਾਕ ਦਿਲੀ ਦਿਖਾਓ, ਆਓ ਮੈਂ ਤੁਹਾਡੇ ਨਾਲ ਚੱਲਦਾ ਹਾਂ ਤੇ ਕਿਸਾਨਾਂ ਨੂੰ ਇਹ ਵਿਸ਼ਵਾਸ਼ ਦਈਏ ਇਹ ਕਾਲੇ ਕਾਨੂੰਨ ਜੋ ਤੁਸੀ ਨਹੀਂ ਪਸੰਦ ਕਰਦੇ, ਅਸੀਂ ਇਨ੍ਹਾਂ ਨੂੰ ਰੱਦ ਕਰਦੇ ਹਾਂ। ਇਸ ਨਾਲ ਕਿਸਾਨ ਤੁਹਾਡੇ ਹੱਕ ਦੀ ਗੱਲ ਕਰਨਗੇ ਅਤੇ ਪੂਰੇ ਦੇਸ਼ ਵਿਚ ਅੰਨਦਾਤਾ ਜੋ ਕਿ ਸੜਕਾਂ ’ਤੇ ਰੁੱਲ ਰਿਹਾ ਹੈ, ਆਪਣੇ ਘਰੀ ਵਾਪਸ ਚੱਲੇ ਜਾਣਗੇ।
ਇਹ ਵੀ ਪੜ੍ਹੋ : ਇਨ੍ਹਾਂ ਪੰਜ ਏਜੰਡਿਆਂ ’ਤੇ ਸਿੱਧੂ ਨੇ ਮੰਗਿਆ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਇਨਸਾਫ਼
ਬਾਜਵਾ ਨੇ ਕਿਹਾ ਕਿ ਹੁਣ ਤੱਕ ਤੁਹਾਡੀਆ ਕਿਸਾਨਾਂ ਨਾਲ 11 ਮੀਟਿੰਗਾਂ ਹੋ ਚੁੱਕੀਆ ਹਨ, ਜੋ ਕਿ ਬੇਸਿੱਟਾ ਰਹੀਆਂ ਹਨ। ਇਸ ਦੌਰਾਨ ਦੇਸ਼ ਦੇ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਇਹ ਮੰਨ ਚੁੱਕੇ ਹਨ ਇਨ੍ਹਾਂ ਕਾਨੂੰਨਾਂ ਵਿਚ 9 ਕਰਮਸੰਖਿਆ ਵਿਚ ਸੋਧ ਕਰਨ ਵਾਲੀ ਹੈ। ਇਸ ਤੋਂ ਇਹ ਸਾਬਤ ਹੁੰਦਾ ਹੈ ਕਿ ਜੇਕਰ ਦੇਸ਼ ਦੇ ਖੇਤੀਬਾੜੀ ਮੰਤਰੀ ਖੁਦ ਹੀ ਮੰਨਿਆ ਹੈ ਤਾਂ ਤੁਹਾਨੂੰ ਪਤਾ ਹੈ ਕਿ ਇਹ ਕਾਨੂੰਨ ਕਿਸਾਨਾਂ ਦੇ ਹਿੱਤ ਵਿਚ ਨਹੀਂ, ਸਿਰਫ ਕਾਰਪੋਰੇਟ ਘਰਾਣਿਆ ਨੂੰ ਖੁਸ਼ ਕਰਨ ਲਈ ਲਾਗੂ ਕੀਤੇ ਗਏ ਹਨ। ਇਸ ਲਈ ਖੁੱਲ ਦਿਲੀ ਨਾਲ ਨਰਿੰਦਰ ਮੋਦੀ ਜੀ ਕਿਸਾਨਾਂ ਨੂੰ ਵਿਸ਼ਵਾਸ਼ ਵਿਚ ਲੈ ਕੇ ਇਹ ਕਾਨੂੰਨ ਰਪੀਲ ਕਰੋ, ਨਹੀਂ ਤਾਂ ਅਸੀ ਸਦਨ ਨਹੀਂ ਚੱਲਣ ਦੇਵਾਂਗੇ।
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?