ਸੰਸਦ ਮੈਂਬਰ ਪ੍ਰਨੀਤ ਕੌਰ ਨੇ ਆਜ਼ਾਦੀ ਦਿਵਸ ’ਤੇ ਪਟਿਆਲਾ ਵਿਖੇ ਕੌਮੀ ਝੰਡਾ ਲਹਿਰਾਇਆ

08/15/2022 3:27:23 PM

ਪਟਿਆਲਾ : ਸਾਬਕਾ ਵਿਦੇਸ਼ ਮੰਤਰੀ ਅਤੇ ਪਟਿਆਲਾ ਤੋਂ ਸੰਸਦ ਮੈਂਬਰ ਪ੍ਰਨੀਤ ਕੌਰ ਨੇ ਅੱਜ ਭਾਰਤ ਦੇ 76ਵੇਂ ਸੁਤੰਤਰਤਾ ਦਿਵਸ ਮੌਕੇ 'ਤੇ ਪਟਿਆਲਾ ਦੇ ਮਹਾਤਮਾ ਗਾਂਧੀ ਬੁੱਤ ’ਤੇ ਰਾਸ਼ਟਰੀ ਝੰਡਾ ਲਹਿਰਾਇਆ। ਰਾਸ਼ਟਰੀ ਝੰਡਾ ਲਹਿਰਾਉਣ ਤੋਂ ਪਹਿਲਾਂ ਪਟਿਆਲਾ ਦੇ ਸੰਸਦ ਮੈਂਬਰ ਨੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਨੂੰ ਉਨ੍ਹਾਂ ਦੇ ਬੁੱਤ 'ਤੇ ਸ਼ਰਧਾਂਜਲੀ ਭੇਟ ਕੀਤੀ ਅਤੇ ਸਾਡੇ ਦੇਸ਼ ਦੀ ਆਜ਼ਾਦੀ ਦੇ ਸੰਘਰਸ਼ ਵਿਚ ਉਨ੍ਹਾਂ ਦੇ ਮਹਾਨ ਯੋਗਦਾਨ ਨੂੰ ਯਾਦ ਕੀਤਾ। ਝੰਡਾ ਲਹਿਰਾਉਣ ਦੀ ਰਸਮ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਟਿਆਲਾ ਦੇ ਸੰਸਦ ਮੈਂਬਰ ਨੇ ਕਿਹਾ ਕਿ ਮੈਂ ਆਪਣੇ ਸਾਰੇ ਸਾਥੀ ਭਾਰਤੀਆਂ ਨੂੰ ਸਾਡੇ 76ਵੇਂ ਆਜ਼ਾਦੀ ਦਿਹਾੜੇ ਦੀਆਂ ਸ਼ੁਭਕਾਮਨਾਵਾਂ ਦੇਣਾ ਚਾਹੁੰਦੀ ਹਾਂ। ਜਿਵੇਂ ਕਿ ਅਸੀਂ ਆਪਣੇ ਦੇਸ਼ ਦੀ ਆਜ਼ਾਦੀ ਦੇ 75 ਸਾਲ ਪੂਰੇ ਹੋਣ ਦਾ ਜਸ਼ਨ ਮਨਾ ਰਹੇ ਹਾਂ, ਮੈਂ ਵੀ ਨਿਮਰਤਾ ਸਹਿਤ ਸ਼ਰਧਾਂਜਲੀ ਭੇਟ ਕਰਦੀ ਹਾਂ। ਦੇਸ਼ ਭਗਤੀ ਦੇ ਉਨ੍ਹਾਂ ਦੇ ਨਿਡਰ ਕਾਰਜਾਂ ਲਈ ਸਾਡੇ ਦੇਸ਼ ਦੇ ਸਾਰੇ ਬਹਾਦਰ ਦਿਲਾਂ ਨੂੰ ਸ਼ਰਧਾਂਜਲੀ, ਜਿਨ੍ਹਾਂ ਨੇ ਆਜ਼ਾਦੀ ਸੰਗਰਾਮ ਵਿੱਚ ਆਪਣੀ ਜਾਨ ਕੁਰਬਾਨ ਕਰ ਦਿੱਤੀ ਸੀ।

ਉਨ੍ਹਾਂ ਨੇ ਅੱਗੇ ਕਿਹਾ ਕਿ ਆਓ ਸਾਰੇ ਇੱਕਜੁੱਟ ਹੋ ਕੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਚੰਗੇ ਕੱਲ੍ਹ ਲਈ ਮਨੁੱਖਤਾ, ਸ਼ਾਂਤੀ, ਸੱਚਾਈ ਅਤੇ ਸਮਾਜਿਕ ਤਬਦੀਲੀ ਦੇ ਮਾਰਗ ’ਤੇ ਚੱਲਣ ਦਾ ਪ੍ਰਣ ਲਈਏ। ਪ੍ਰਨੀਤ ਕੌਰ ਦੇ ਨਾਲ ਪਟਿਆਲਾ ਦੇ ਵੱਖ-ਵੱਖ ਆਗੂ ਕੇ.ਕੇ. ਮਲਹੋਤਰਾ, ਕੇ.ਕੇ. ਸ਼ਰਮਾ, ਐੱਸ.ਐੱਸ.ਘੁੰਮਣ, ਸੰਜੀਵ ਬਿੱਟੂ, ਅਨਿਲ ਮੰਗਲਾ, ਨਰਿੰਦਰ ਸਹਿਗਲ, ਸਚਿਨ ਸ਼ਰਮਾ, ਸੁਰਿੰਦਰ ਵਾਲੀਆ, ਹਰਮੇਸ਼ ਗੋਇਲ, ਹਰਦੇਵ ਬੱਲੀ, ਪ੍ਰੋਫੈਸਰ ਸਮੀਰ ਸੀਰਾ, ਹਰਿੰਦਰ ਕੋਹਲੀ, ਵਿਜੇ ਕੂਕਾ, ਡਾ. ਕਮਲੇਸ਼ ਮਲਹੋਤਰਾ, ਸ਼ਮੀ ਡੈਂਟਰ, ਮਨਜੀਵ ਕਾਲਿਕਾ, ਹਰੀਸ਼ ਕਪੂਰ, ਸੰਦੀਪ ਮਲਹੋਤਰਾ, ਨੰਦ ਲਾਲ ਗੁਰਬਾ, ਸੋਨੂੰ ਸੰਗਰ, ਨੱਥੂ ਰਾਮ, ਰੂਪ ਕੁਮਾਰ, ਸੰਜੇ ਸ਼ਰਮਾ, ਹੈਪੀ ਸ਼ਰਮਾ, ਬੰਟੀ ਸਹਿਗਲ, ਵਿਕਰਮ ਗੋਲਡੀ, ਗੋਪੀ ਰੰਗੀਲਾ, ਰਾਮਾ ਪੁਰੀ, ਰਾਖੀ ਮਾਂਗਟ, ਰਾਜੀਵ ਸ਼ਰਮਾ, ਨਿਰਮਲ ਡਕਾਲਾ, ਸਾਹਿਲ, ਲਖਵਿੰਦਰ, ਪੋਨੀ, ਲਾਭ ਸਿੰਘ, ਕੇਹਰ ਸਿੰਘ, ਬਲਵਿੰਦਰ ਗਰੇਵਾਲ, ਹਰਭਜਨ ਲਚਕਾਣੀ, ਅਨੁਜ ਖੋਸਲਾ, ਨਿਖਿਲ ਕਾਲਾ, ਰਾਕੇਸ਼ ਬਿਡਲਾ, ਮਨੀਸ਼ਾ ਉੱਪਲ, ਕਿਰਨ ਮੱਕੜ, ਲਵਲੀ ਅਰੋੜਾ, ਸੁਮਨ ਜੈਨ, ਆਸ਼ਾ ਦੇਵੀ, ਭੁਪਿੰਦਰ ਕੌਰ, ਬਿਮਲਾ ਸ਼ਰਮਾ, ਰਾਜੀਵ ਭਾਰਦਵਾਜ, ਵਿੱਕੀ ਅਰੋੜਾ, ਸੰਜੀਵ ਸ਼ਰਮਾ, ਲੱਕੀ ਸੋਢੀ, ਗਣੇਸ਼, ਹਰਮੀਤ ਠਕਰਾਲ, ਟੋਨੀ ਬਿੰਦਰਾ, ਡੌਨੀ, ਵੇਦ ਪ੍ਰਕਾਸ਼, ਰੋਹਿਤ ਜਲੋਟਾ, ਰਜਨੀਸ਼ ਪਾਂਧੀ, ਮਨੋਹਰ ਮਹਿਰਾ, ਜੋਗਿੰਦਰ ਆਦਿ ਮੌਜੂਦ ਰਹੇ।


Gurminder Singh

Content Editor

Related News