ਪ੍ਰਕਾਸ਼ ਪੁਰਬ ਸਬੰਧੀ ਸਭ ਤੋਂ ਵਧੀਆ ਸੰਦੇਸ਼ ਲਿਖਣ ਵਾਲੇ ਸਰਕਾਰੀ ਕਾਮਿਆਂ ਨੂੰ ਇੰਝ ਮਿਲੇਗੀ ਪ੍ਰਮੋਸ਼ਨ

10/24/2019 6:17:43 PM

ਚੰਡੀਗੜ੍ਹ (ਵੈੱਬ ਡੈਸਕ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਦੇ ਸਰਕਾਰੀ ਵਿਭਾਗਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਪ੍ਰਮੋਸ਼ਨ ਪਾਉਣ ਲਈ ਆਪਣੀ ਏ.ਸੀ.ਆਰ. ਵਧੀਆ ਬਣਾਉਣ ਦਾ ਮੌਕਾ ਦਿੱਤਾ ਜਾ ਰਿਹਾ ਹੈ। ਇਸ ਲਈ ਹਰ ਵਿਭਾਗ ਦੇ ਅਧਿਕਾਰੀ ਜਾਂ ਕਰਮਚਾਰੀ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਇਕ ਸੰਦੇਸ਼ ਤਿਆਰ ਕਰਨਾ ਹੈ। ਇਹ ਸੰਦੇਸ਼ ਅਜਿਹਾ ਹੋਣ ਚਾਹੀਦਾ ਹੈ, ਜਿਸ ਨਾਲ ਸ਼ਰਧਾਲੂਆਂ ਵਿਚ ਇਕ ਚੰਗਾ ਸੰਦੇਸ਼ ਜਾਏ ਅਤੇ ਸ਼ਰਧਾਲੂ ਗੁਰੂ ਨਾਨਕ ਦੇਵ ਜੀ ਦੇ ਦੱਸੇ ਮਾਰਗ 'ਤੇ ਚੱਲਣ ਲਈ ਪ੍ਰੇਰਿਤ ਹੋਣ। ਸਭ ਤੋਂ ਚੰਗਾ ਸੰਦੇਸ਼ ਲਿਖਣ ਵਾਲੇ ਕਰਮਚਾਰੀ ਨੂੰ ਸਨਮਾਨ ਦੇ ਤੌਰ 'ਤੇ ਤੋਹਫਾ ਅਤੇ ਇਕ ਸਰਟੀਫਿਕੇਟ ਵੀ ਦਿੱਤਾ ਜਾਏਗਾ।
ਇਸ ਦੇ ਬਾਰੇ ਵਿਚ ਕਰਮਚਾਰੀਆਂ ਦੀ ਏ.ਸੀ.ਆਰ. ਵਿਚ ਇਸ ਉਪਲੱਬਧੀ ਨੂੰ ਦਰਜ ਕੀਤਾ ਜਾਏਗਾ, ਜਿਸ ਨਾਲ ਕਰਮਚਾਰੀ ਨੂੰ ਆਪਣੀ ਪ੍ਰਮੋਸ਼ਨ ਵਿਚ ਮਦਦ ਮਿਲੇਗੀ ਅਤੇ ਸਰਕਾਰ ਵੀ ਇਨ੍ਹਾਂ ਅਧਿਕਾਰੀਆਂ ਨੂੰ ਪਹਿਲ ਦੇਵੇਗੀ। ਪੰਜਾਬ ਸਰਕਾਰ ਵੱਲੋਂ ਪ੍ਰਕਾਸ਼ ਪੁਰਬ ਨੂੰ ਲੈ ਕੇ ਵੱਡੇ ਪੱਧਰ 'ਤੇ ਤਿਆਰੀਆਂ ਚੱਲ ਰਹੀਆਂ ਹਨ ਜਿਸ ਤਹਿਤ ਇਹ ਵੀ ਤੈਅ ਕੀਤਾ ਗਿਆ ਹੈ ਕਿ ਹਰ ਵਿਭਾਗ ਪ੍ਰਕਾਸ਼ ਪੁਰਬ 'ਤੇ ਹੋਣ ਵਾਲੇ ਸਮਾਗਮਾਂ ਵਿਚ ਆਉਣ ਵਾਲੇ ਸ਼ਰਧਾਲੂਆਂ ਲਈ ਕੁੱਝ ਖਾਸ ਸੰਦੇਸ਼ ਹੋਵੇ।

ਪਹਿਲੇ 3 ਸਥਾਨਾਂ 'ਤੇ ਆਉਣ ਵਾਲੇ ਵਿਭਾਗ ਹੋਣਗੇ ਸਨਮਾਨਤ
ਚੰਗਾ ਸੰਦੇਸ਼ ਤਿਆਰ ਕਰਨ ਵਾਲੇ ਵਿਭਾਗਾਂ ਨੂੰ ਸਰਕਾਰ ਵੱਲੋਂ ਸਨਮਾਨਿਤ ਵੀ ਕੀਤਾ ਜਾਏਗਾ। ਇਸ ਵਿਚ ਪਹਿਲੇ, ਦੂਜੇ ਅਤੇ ਤੀਜੇ ਸਥਾਨ 'ਤੇ ਆਉਣ ਵਾਲੇ ਤਿੰਨਾਂ ਵਿਭਾਗਾਂ ਦੇ ਅਧਿਕਾਰੀਆਂ ਨੂੰ ਸੱਦ ਕੇ ਵਿਭਾਗ ਦਾ ਸਨਮਾਨ ਕੀਤਾ ਜਾਵੇਗਾ।

ਜਲਦ ਦੇਣਗੇ ਪ੍ਰੈਜੇਂਟੇਸ਼ਨ
ਸਾਰੇ ਵਿਭਾਗਾਂ ਵੱਲੋਂ ਆਪਣੇ-ਆਪਣੇ ਵਿਭਾਗਾਂ ਦੀ ਇਕ ਪ੍ਰੈਜੇਂਟੇਸ਼ਨ ਸਲਾਈਡ ਤਿਆਰ ਕੀਤੀ ਜਾਏਗੀ, ਜਿਸ ਤੋਂ ਬਾਅਦ ਇਸ ਨੂੰ ਸੀ.ਐਮ. ਜਾਂ ਮੁੱਖ ਸਕੱਤਰ ਨੂੰ ਦਿਖਾਇਆ ਜਾਏਗਾ। ਇਸ ਪ੍ਰੈਜੇਂਟੇਸ਼ਨ ਦੌਰਾਨ ਸੀ.ਐਮ.ਓ. ਦੇ ਦੂਜੇ ਅਧਿਕਾਰੀ ਵੀ ਮੌਜੂਦ ਰਹਿਣਗੇ। ਇਸ ਤੋਂ ਬਾਅਦ ਹੀ 3 ਵਿਭਾਗਾਂ ਨੂੰ ਸ਼ਾਰਟ ਲਿਸਟ ਕੀਤਾ ਜਾਏਗਾ ਅਤੇ ਉਨ੍ਹਾਂ ਵਿਭਾਗਾਂ ਦੇ ਨਾਮ ਤੈਅ ਕੀਤੇ ਜਾਣਗੇ।

ਇਸ ਤਰ੍ਹਾਂ ਹੋਵੇਗਾ ਸੰਦੇਸ਼ ਤਿਆਰ
ਜੇਕਰ ਸਿਹਤ ਵਿਭਾਗ ਕੋਈ ਸੰਦੇਸ਼ ਤਿਆਰ ਕਰਦਾ ਹੈ ਤਾਂ ਉਸ ਨੂੰ ਆਪਣੇ ਸੰਦੇਸ਼ ਵਿਚ ਇਹ ਦੱਸਣਾ ਹੋਵੇਗਾ ਕਿ ਜਿਸ ਤਰ੍ਹਾਂ ਨਾਲ ਗੁਰੂ ਨਾਨਕ ਦੇਵ ਜੀ ਮਨੁੱਖਤਾ ਦੀ ਸੇਵਾ ਕਰਨ ਦਾ ਸੰਦੇਸ਼ ਦਿੰਦੇ ਸਨ ਉਸੇ ਤਰ੍ਹਾਂ ਨਾਲ ਵਿਭਾਗ ਵੀ ਆਪਣੇ ਮਰੀਜਾਂ ਦਾ ਇਲਾਜ ਕਰਕੇ ਮਨੁੱਖਤਾ ਦੀ ਸੇਵਾ ਕਰ ਰਿਹਾ ਹੈ ਅਤੇ ਇਸ ਦੇ ਨਾਲ ਗੁਰੂ ਨਾਨਕ ਦੇਵ ਜੀ ਦਾ ਕੋਈ ਸੰਦੇਸ਼ ਜੋੜ ਸਕਦੇ ਹਨ, ਜਿਸ ਨਾਲ  ਲੋਕਾਂ ਵਿਚ ਚੰਗਾ ਸੰਦੇਸ਼ ਜਾਏ।


cherry

Content Editor

Related News