ਪ੍ਰਬੋਧ ਕੁਮਾਰ ਬਣੇ ਇੰਟੈਲੀਜੈਂਸ ਦੇ ਸਪੈਸ਼ਲ ਡੀ. ਜੀ. ਪੀ., ਗੁਰਪ੍ਰੀਤ ਦਿਓ ਨੂੰ ਚੀਫ ਵਿਜੀਲੈਂਸ ਆਫ਼ਿਸਰ ਦੀ ਜ਼ਿੰਮੇਵਾਰੀ

Saturday, Mar 26, 2022 - 10:32 AM (IST)

ਪ੍ਰਬੋਧ ਕੁਮਾਰ ਬਣੇ ਇੰਟੈਲੀਜੈਂਸ ਦੇ ਸਪੈਸ਼ਲ ਡੀ. ਜੀ. ਪੀ., ਗੁਰਪ੍ਰੀਤ ਦਿਓ ਨੂੰ ਚੀਫ ਵਿਜੀਲੈਂਸ ਆਫ਼ਿਸਰ ਦੀ ਜ਼ਿੰਮੇਵਾਰੀ

ਚੰਡੀਗੜ੍ਹ, ਜਲੰਧਰ (ਰਮਨਜੀਤ, ਧਵਨ) :  ਪੰਜਾਬ ਵਿਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਅੱਜ ਉਚ ਪੁਲਸ ਤੰਤਰ ਵਿਚ ਫੇਰਬਦਲ ਕਰਦੇ ਹੋਏ ਆਈ. ਪੀ. ਐੱਸ. ਅਧਿਕਾਰੀ ਅਤੇ ਲੋਕਪਾਲ ਪੰਜਾਬ ਦੇ ਸਪੈਸ਼ਲ ਡੀ. ਜੀ. ਪੀ. ਪ੍ਰਬੋਧ ਕੁਮਾਰ ਨੂੰ ਪੰਜਾਬ ਪੁਲਸ ਦੇ ਇੰਟੈਲੀਜੈਂਸ ਵਿੰਗ ਵਿਚ ਸਪੈਸ਼ਲ ਡੀ. ਜੀ. ਪੀ. ਨਿਯੁਕਤ ਕੀਤਾ ਹੈ। ਇੰਟੈਲੀਜੈਂਸ ਵਿੰਗ ਪੰਜਾਬ ਪੁਲਸ ਵਿਚ ਕਾਫੀ ਮਹੱਤਵਪੂਰਨ ਮੰਨਿਆ ਜਾਂਦਾ ਹੈ, ਜਿਸ ਨੂੰ ਸੂਬਾ ਸਰਕਾਰ ਦਾ ਅੱਖ ਤੇ ਕੰਨ ਵਿੰਗ ਕਿਹਾ ਜਾਂਦਾ ਹੈ।

ਇਹ ਵੀ ਪੜ੍ਹੋ : ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ ਨੰਬਰ ’ਤੇ ਪਹਿਲੇ ਦਿਨ ਰਿਪੋਰਟ ਹੋਏ ਪੁਰਾਣੇ ਮਾਮਲੇ, ਕਈ ਅਧਿਕਾਰੀ ਫਸੇ

ਇਸੇ ਤਰ੍ਹਾਂ ਭਗਵੰਤ ਮਾਨ ਸਰਕਾਰ ਨੇ ਆਈ. ਪੀ. ਐੱਸ. ਅਤੇ ਟ੍ਰੈਫਿਕ ਵਿੰਗ ਪੰਜਾਬ ਦੇ ਏ. ਡੀ. ਜੀ. ਪੀ. ਐੱਸ. ਐੱਸ. ਸ਼੍ਰੀਵਾਸਤਵ ਨੂੰ ਇੰਟੈਲੀਜੈਂਸ ਵਿੰਗ ਵਿਚ ਹੀ ਅਮਰਦੀਪ ਸਿੰਘ ਰਾਏ ਦੀ ਜਗ੍ਹਾ ’ਤੇ ਏ. ਡੀ. ਜੀ. ਪੀ. ਨਿਯੁਕਤ ਕੀਤਾ ਹੈ। ਪੰਜਾਬ ਦੇ ਆਈ. ਜੀ. ਪੀ. ਵੀ. ਕੇ. ਭਾਵਰਾ ਵਲੋਂ ਜਾਰੀ ਹੁਕਮਾਂ ਵਿਚ ਏ. ਡੀ. ਜੀ. ਪੀ. ਸ਼੍ਰੀਮਤੀ ਗੁਰਪ੍ਰੀਤ ਦਿਓ ਨੂੰ ਚੀਫ ਵਿਜੀਲੈਂਸ ਆਫਿਸਰ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਉਨ੍ਹਾਂ ਨੂੰ ਆਈ. ਪੀ. ਐੱਸ. ਈਸ਼ਵਰ ਸਿੰਘ ਦੀ ਜਗ੍ਹਾ ਨਿਯੁਕਤ ਕੀਤਾ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਵਲੋਂ ਭ੍ਰਿਸ਼ਟਾਚਾਰ ਖ਼ਿਲਾਫ ਐਂਟੀ ਕੁਰੱਪਸ਼ਨ ਐਕਸ਼ਨ ਵਿੰਗ ਦੀ ਸਥਾਪਨਾ ਤੋਂ ਬਾਅਦ ਵਿਜੀਲੈਂਸ ਵਿਭਾਗ ਦੀਆਂ ਜ਼ਿੰਮੇਵਾਰੀਆਂ ਹੋਰ ਵਧ ਗਈਆਂ ਹਨ। ਪੰਜਾਬ ਸਰਕਾਰ ਨੇ ਆਈ. ਪੀ. ਐੱਸ. ਅਤੇ ਇੰਟੈਲੀਜੈਂਸ ਵਿੰਗ ਦੇ ਏ. ਡੀ. ਜੀ. ਪੀ. ਅਮਰਦੀਪ ਸਿੰਘ ਰਾਏ ਨੂੰ ਪੰਜਾਬ ਪੁਲਸ ਵਿਚ ਐੱਸ. ਐੱਸ. ਸ਼੍ਰੀਵਾਸਤਵ ਦੀ ਜਗ੍ਹਾ ਏ. ਡੀ. ਜੀ. ਪੀ. ਟ੍ਰੈਫਿਕ ਨਿਯੁਕਤ ਕੀਤਾ ਹੈ।

ਇਹ ਵੀ ਪੜ੍ਹੋ : ਲੋਕ ਸਭਾ 'ਚ ਗੂੰਜਿਆ ਬੀ.ਬੀ.ਐੱਮ.ਬੀ. ਦਾ ਮੁੱਦਾ, ਡਾ. ਅਮਰ ਸਿੰਘ ਨੇ ਖੋਲ੍ਹੀਆਂ ਪੁਰਾਣੀਆਂ ਪਰਤਾਂ

ਮੁੱਖ ਮੰਤਰੀ ਭਗਵੰਤ ਮਾਨ ਵਲੋਂ ਅਗਲੇ ਹਫਤੇ ਪੁਲਸ ਦੇ ਉਚ ਤੰਤਰ ਅਤੇ ਉਚ ਪ੍ਰਸ਼ਾਸਨਿਕ ਤੰਤਰ ਵਿਚ ਵੀ ਫੇਰਬਦਲ ਕੀਤਾ ਜਾ ਸਕਦਾ ਹੈ। ਮੁੱਖ ਮੰਤਰੀ ਈਮਾਨਦਾਰ ਅਧਿਕਾਰੀਆਂ ਬਾਰੇ ਪੂਰੀ ਜਾਣਕਾਰੀ ਇਕੱਠੀ ਕਰਨ ਵਿਚ ਲੱਗੇ ਹੋਏ ਹਨ ਅਤੇ ਉਸ ਦੇ ਆਧਾਰ ’ਤੇ ਮੁੱਖ ਮੰਤਰੀ ਵਲੋਂ ਉਚ ਅਹੁਦਿਆਂ ’ਤੇ ਈਮਾਨਦਾਰ ਅਧਿਕਾਰੀਆਂ ਦੀਆਂ ਨਿਯੁਕਤੀਆਂ ਕੀਤੀਆਂ ਜਾਣੀਆਂ ਹਨ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

 


author

Anuradha

Content Editor

Related News