ਪੰਜਾਬ ਪਾਲਿਟਿਕਸ ਦੇ ''ਪਾਵਰਫੁਲ ਕਪਲਜ਼'', ਸਿਆਸਤ ''ਚ ਸੂਬੇ ਤੋਂ ਲੈ ਕੇ ਕੇਂਦਰ ਤੱਕ ਜਮਾਈ ਧਾਕ (ਤਸਵੀਰਾਂ)

01/16/2022 10:26:15 AM

ਜਲੰਧਰ : ਸਿਆਸਤ ਵਿਚ ਥੋੜ੍ਹਾ ਜਿਹਾ ਵੀ ਸਰਗਰਮ ਰਹਿਣ ਵਾਲੇ ਦੀ ਇੱਛਾ ਰਹਿੰਦੀ ਹੈ ਕਿ ਉਸ ਨੂੰ ਕਿਸੇ ਨਾ ਕਿਸੇ ਤਰ੍ਹਾਂ ਸੱਤਾ ਦੀ ਸ਼ਕਤੀ ਹਾਸਲ ਹੋ ਜਾਵੇ ਪਰ ਪੰਜਾਬ ਦੀ ਸਿਆਸਤ ਵਿਚ ਕਈ ਜੋੜੇ ਮਤਲਬ ਪਤੀ-ਪਤਨੀ ਅਜਿਹੇ ਹਨ, ਜਿਨ੍ਹਾਂ ਨੂੰ ਲੋਕਾਂ ਨੇ ਜਿਤਾ ਕੇ ਵਿਧਾਇਕ ਜਾਂ ਸੰਸਦ ਮੈਂਬਰ ਬਣਾਇਆ ਹੈ। ਇਹ ਵੀ ਦਿਲਚਸਪ ਪਹਿਲੂ ਹੈ ਕਿ ਪੰਜਾਬ ਦੀ ਸਿਆਸਤ ਵਿਚ ਆਮ ਤੌਰ ’ਤੇ ਇਹ ਟਰੈਂਡ ਦੇਖਣ ਨੂੰ ਮਿਲਿਆ ਹੈ ਕਿ ਪਤੀਆਂ ਦਾ ਫੋਕਸ ਪੰਜਾਬ ਦੀ ਸਿਆਸਤ ’ਤੇ ਰਹਿੰਦਾ ਹੈ, ਜਦੋਂ ਕਿ ਪਤਨੀਆਂ ਸੰਸਦ ਮੈਂਬਰ ਬਣ ਕੇ ਦਿੱਲੀ ਦੀ ਸਿਆਸਤ ਵਿਚ ਸਰਗਰਮੀ ਵਿਖਾਉਂਦੀਆਂ ਹਨ। ਜਿਵੇਂ ਕਿ ਪਰਨੀਤ ਕੌਰ ਸੰਸਦ ਵਿਚ ਸਰਗਰਮ ਰਹੇ ਹਨ, ਜਦੋਂ ਕਿ ਕੈਪਟਨ ਅਮਰਿੰਦਰ ਸਿੰਘ ਪੰਜਾਬ ਵਿਚ। ਹਰਸਿਮਰਤ ਕੌਰ ਬਾਦਲ ਸੰਸਦੀ ਰਾਜਨੀਤੀ ਵਿਚ, ਜਦੋਂ ਕਿ ਸੁਖਬੀਰ ਦਾ ਫੋਕਸ ਪੰਜਾਬ ਦੀ ਰਾਜਨੀਤੀ ’ਤੇ ਰਿਹਾ ਹੈ। ਸੰਤੋਸ਼ ਚੌਧਰੀ ਸੰਸਦ ਮੈਂਬਰ ਰਹੇ, ਜਦੋਂ ਕਿ ਉਨ੍ਹਾਂ ਦੇ ਪਤੀ ਰਾਮ ਲੁਭਾਇਆ ਵਿਧਾਇਕ। ਪ੍ਰਤਾਪ ਬਾਜਵਾ ਸੰਸਦ ਵਿਚ ਸਨ ਅਤੇ ਉਨ੍ਹਾਂ ਦੀ ਪਤਨੀ ਚਰਨਜੀਤ ਕੌਰ ਵਿਧਾਨ ਸਭਾ ਵਿਚ। ਪੇਸ਼ ਹੈ 'ਜਗ ਬਾਣੀ' ਦੇ ਰਮਨਜੀਤ ਸਿੰਘ ਦੀ ਰਿਪੋਰਟ-

ਇਹ ਵੀ ਪੜ੍ਹੋ : ਅਹਿਮ ਖ਼ਬਰ : ਇਸ ਕਾਰਨ ਕਰਕੇ CM ਚਿਹਰਾ ਐਲਾਨਣ ਦੀ ਹਿੰਮਤ ਨਹੀਂ ਜੁਟਾ ਪਾ ਰਹੀ 'ਕਾਂਗਰਸ'

PunjabKesari
3 ਅਕਤੂਬਰ 2019, ਕੈਪਟਨ ਅਮਰਿੰਦਰ ਦੀ ਫੇਸਬੁੱਕ ਪੋਸਟ
ਪਿਆਰ ਕਰਨ ਵਾਲੀ ਮਾਂ, ਦਿਆਲੂ ਨੇਤਾ, ਮਜ਼ਬੂਤ ਔਰਤ

ਕੈਪਟਨ ਅਮਰਿੰਦਰ ਸਿੰਘ ਨੇ ਇਹ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ ਸੀ ਕਿ ਜੀਵਨ ਭਰ ਦੀਆਂ ਖੂਬਸੂਰਤ ਯਾਦਾਂ ਨੂੰ ਯਾਦ ਕਰਦੇ ਹੋਏ ਅੱਜ ਅਸੀਂ ਪਤਨੀ ਪਰਨੀਤ ਦਾ ਜਨਮਦਿਨ ਮਨਾ ਰਹੇ ਹਾਂ। ਪਿਆਰ ਕਰਨ ਵਾਲੀ ਮਾਂ, ਦਿਆਲੂ ਨੇਤਾ ਅਤੇ ਤੁਹਾਡੇ ਵਰਗੀ ਮਜ਼ਬੂਤ ਔਰਤ ਨੂੰ ਸਲਾਮ। ਤੁਹਾਡੀ ਵਧੀਆ ਸਿਹਤ ਅਤੇ ਪ੍ਰਸੰਨਤਾ ਦੀ ਕਾਮਨਾ ਕਰਦਾ ਹਾਂ। ਜਨਮਦਿਨ ਮੁਬਾਰਕ।

ਇਹ ਵੀ ਪੜ੍ਹੋ : ਲੁਧਿਆਣਾ ਦੀਆਂ 5 ਟਿਕਟਾਂ ਦਾ ਐਲਾਨ ਨਾ ਹੋਣ 'ਤੇ ਵਧੀਆਂ ਦਾਅਵੇਦਾਰਾਂ ਦੀਆਂ ਧੜਕਣਾਂ

PunjabKesari
22 ਅਪ੍ਰੈਲ, 2013 ਨੂੰ ਨਵਜੋਤ ਨੇ ਇਹ ਫੋਟੋ ਪੋਸਟ ਕੀਤੀ ਸੀ
ਸਿੱਧੂ ਦਾ ‘ਲਵ ਐਟ ਫਸਟ ਸਾਈਟ’ ਵਾਲਾ ਪਿਆਰ

ਨਵਜੋਤ ਸਿੰਘ ਸਿੱਧੂ ਦਾ ਨਵਜੋਤ ਕੌਰ ਲਈ ਪਿਆਰ ‘ਲਵ ਐਟ ਫਸਟ ਸਾਈਟ’ ਵਾਲਾ ਪਿਆਰ ਸੀ। ਸਿੱਧੂ ਫਿਲਮੀ ਸਟਾਈਲ ਵਿਚ ਨਵਜੋਤ ਦਾ ਪਿੱਛਾ ਕਰਦੇ ਸਨ ਅਤੇ ਘਰ ਦੇ ਬਾਹਰ ਮੰਡਰਾਉਂਦੇ ਰਹਿੰਦੇ ਸਨ। ਸਿੱਧੂ ਦਿਲ ਦੀ ਗੱਲ ਕਹਿਣ ਲਈ ਕਈ ਮਹੀਨਿਆਂ ਤੱਕ ਲਗਾਤਾਰ ਕਈ-ਕਈ ਘੰਟੇ ਨਵਜੋਤ ਦੇ ਘਰ ਦੇ ਬਾਹਰ ਖੜ੍ਹੇ ਰਹਿੰਦੇ ਸਨ। ਕਾਲਜ ਤੋਂ ਪਰਤਣ ਦਾ ਰਾਹ ਵੇਖਿਆ ਕਰਦੇ ਸਨ। ਭਿਆਨਕ ਗਰਮੀ ਵਿਚ ਘਰ ਦੇ ਬਾਹਰ ਧੁੱਪੇ ਘੰਟਿਆਂਬੱਧੀ ਖੜ੍ਹੇ ਰਹਿੰਦੇ ਸਨ।

PunjabKesari
21 ਨਵੰਬਰ 2020, ਹਰਸਿਮਰਤ ਨੇ ਇਹ ਪੋਸਟ ਸ਼ੇਅਰ ਕੀਤੀ
ਬਹੁਤ ਹੀ ਵਧੀਆ 29 ਸਾਲ ਇਕੱਠੇ

ਹਰਸਿਮਰਤ ਕੌਰ ਬਾਦਲ ਨੇ ਇਹ ਪੋਸਟ ਆਪਣੇ ਐੱਫ. ਬੀ. ਪੇਜ਼ ’ਤੇ ਸਾਂਝੀ ਕਰਦੇ ਹੋਏ ਲਿਖਿਆ ਸੀ-ਬਹੁਤ ਹੀ ਵਧੀਆ 29 ਸਾਲ ਇਕੱਠੇ। ਹੈਪੀ ਐਨੀਵਰਸਰੀ ਸੁਖਬੀਰ ਜੀ। ਹਰਸਿਮਰਤ ਦਾ ਜਨਮ ਵੀ ਇੱਕ ਰਾਜਨੀਤਕ ਘਰਾਣੇ ਵਿਚ ਹੋਇਆ ਹੈ, ਉਨ੍ਹਾਂ ਦੇ ਪਿਤਾ ਸੱਤਿਆਜੀਤ ਸਿੰਘ ਮਜੀਠੀਆ ਨਹਿਰੂ ਕੈਬਨਿਟ ਵਿਚ ਡਿਪਟੀ ਡਿਫੈਂਸ ਮਨਿਸਟਰ ਸਨ। ਇਸ ਦੇ ਨਾਲ ਹੀ ਉਨ੍ਹਾਂ ਦੇ ਭਰਾ ਬਿਕਰਮ ਮਜੀਠੀਆ ਵੀ ਪੰਜਾਬ ਵਿਚ ਮੰਤਰੀ ਰਹਿ ਚੁੱਕੇ ਹਨ।

ਇਹ ਵੀ ਪੜ੍ਹੋ : CM ਚੰਨੀ ਵੱਲੋਂ ਮੁੱਖ ਚੋਣ ਕਮਿਸ਼ਨਰ ਨੂੰ ਵੋਟਾਂ ਦੀ ਤਾਰੀਖ਼ ਮੁਲਤਵੀ ਕਰਨ ਦੀ ਮੰਗ, ਜਾਣੋ ਕਾਰਨ

PunjabKesari
ਕੈਪਟਨ 2 ਵਾਰ ਮੁੱਖ ਮੰਤਰੀ, ਪਰਨੀਤ 4 ਵਾਰ ਸੰਸਦ ਮੈਂਬਰ
ਪੰਜਾਬ ਦੀ ਸਿਆਸਤ ਵਿਚ ਪਾਵਰ ਕਪਲਜ਼ ਮਤਲਬ ਵਿਆਹੀਆਂ ਰਾਜਨੀਤਕ ਜੋੜੀਆਂ ਦੀ ਗੱਲ ਕਰੀਏ ਤਾਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਜ਼ਿਕਰ ਜ਼ਰੂਰ ਹੋਵੇਗਾ। ਕੈਪਟਨ ਅਮਰਿੰਦਰ ਸਿੰਘ ਨਾ ਸਿਰਫ ਵਿਧਾਇਕ ਰਹੇ ਹਨ, ਸਗੋਂ ਦੋ ਵਾਰ ਸੰਸਦ ਅਤੇ ਪੰਜਾਬ ਦੇ ਮੁੱਖ ਮੰਤਰੀ ਵੀ ਰਹੇ ਹਨ। ਕੈਪਟਨ ਨੇ ਪਟਿਆਲਾ, ਸਮਾਣਾ ਅਤੇ ਤਲਵੰਡੀ ਸਾਬੋ ਵਿਧਾਨ ਸਭਾ ਹਲਕਿਆਂ ਦੀ ਤਰਜ਼ਮਾਨੀ ਕੀਤੀ ਹੈ। ਉਨ੍ਹਾਂ ਦੀ ਪਤਨੀ ਪਰਨੀਤ ਕੌਰ 4 ਵਾਰ ਸੰਸਦ ਮੈਂਬਰ ਚੁਣੇ ਗਏ ਹਨ। ਇੱਕ ਵਾਰ ਵਿਧਾਇਕ ਵੀ ਰਹੇ ਹਨ ਅਤੇ ਕੇਂਦਰ ਸਰਕਾਰ ਵਿਚ ਵਿਦੇਸ਼ ਰਾਜ ਮੰਤਰੀ ਵੀ। ਇਹੀ ਕਾਰਨ ਹੈ ਕਿ ਇਸ ਜੋੜੇ ਦਾ ਪੰਜਾਬ ਦੀ ਸਿਆਸਤ ’ਤੇ ਕਾਫ਼ੀ ਦਬਦਬਾ ਰਿਹਾ ਹੈ।
ਨਵਜੋਤ ਸਿੰਘ ਸਿੱਧੂ
ਸਾਬਕਾ ਕ੍ਰਿਕਟਰ, ਸਾਬਕਾ ਸੰਸਦ ਮੈਂਬਰ ਕਮੈਂਟੇਟਰ, ਟੀ. ਵੀ. ਆਰਟਿਸਟ ਅਤੇ ਮੌਜੂਦਾ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਉਨ੍ਹਾਂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਦੋ ਦਹਾਕਿਆਂ ਦੀ ਰਾਜਨੀਤੀ ਵਿਚ ਪਾਵਰਫੁਲ ਕਪਲ ਬਣ ਚੁੱਕੇ ਹਨ। ਸਿੱਧੂ 3 ਵਾਰ ਲੋਕ ਸਭਾ ਸੰਸਦ ਮੈਂਬਰ ਬਣੇ, ਜਦੋਂ ਕਿ ਇਕ ਵਾਰ ਰਾਜ ਸਭਾ ਸੰਸਦ ਮੈਂਬਰ ਵੀ ਨਾਮਜ਼ਦ ਕੀਤੇ ਜਾ ਚੁੱਕੇ ਹਨ। ਪਟਿਆਲਾ ਵਿਚ ਪਲੇ ਅਤੇ ਵੱਡੇ ਹੋਏ ਸਿੱਧੂ ਨੂੰ ਜਦੋਂ ਭਾਜਪਾ ਨੇ ਅੰਮ੍ਰਿਤਸਰ ਤੋਂ ਲੋਕਸਭਾ ਚੋਣਾਂ ਲੜਨ ਲਈ ਕਿਹਾ ਤਾਂ 2004, 2007 ਅਤੇ ਫਿਰ 2009 ਵਿਚ ਲਗਾਤਾਰ ਚੋਣਾਂ ਜਿੱਤੀਆਂ। 2012 ਵਿਚ ਉਨ੍ਹਾਂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਅੰਮ੍ਰਿਤਸਰ ਈਸਟ ਤੋਂ ਵਿਧਾਇਕ ਬਣੇ ਅਤੇ ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਵਿਚ ਸੀ. ਪੀ. ਐੱਸ. ਦੇ ਅਹੁਦੇ ’ਤੇ ਰਹੇ। ਕੈਪਟਨ ਸਰਕਾਰ ਵਿਚ ਨਵਜੋਤ ਸਿੰਘ ਕੈਬਨਿਟ ਮੰਤਰੀ ਵੀ ਰਹੇ ਅਤੇ ਮੌਜੂਦਾ ਸਮੇਂ ਵਿਚ ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਹਨ। ਸਿੱਧੂ ਕਪਲ ਦੀ ਪਾਵਰ ਦਾ ਅੰਦਾਜ਼ਾ ਇਸ ਤੋਂ ਲਗਾਇਆ ਜਾ ਸਕਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਵਰਗੇ ਧੁਰੰਧਰ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਹਟਾਉਣ ਦੇ ਝੰਡਾਬਰਦਾਰ ਸਿੱਧੂ ਹੀ ਰਹੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News