ਤੇਜ਼ ਤੂਫ਼ਾਨ ਤੇ ਝੱਖੜ ਨਾਲ ਪਾਵਰਕਾਮ ਨੂੰ ਹੋਇਆ ਕਰੋੜਾਂ ਰੁਪਏ ਦਾ ਨੁਕਸਾਨ

05/18/2023 9:53:46 PM

ਚੰਡੀਗੜ੍ਹ/ਪਟਿਆਲਾ (ਪਰਮੀਤ) : ਪੰਜਾਬ ’ਚ ਬੀਤੀ ਰਾਤ ਆਇਆ ਤੇਜ਼ ਤੂਫ਼ਾਨ ਤੇ ਝੱਖੜ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪਾਵਰਕਾਮ) ਨੂੰ ਬਹੁਤ ਮਹਿੰਗਾ ਪਿਆ ਹੈ ਤੇ ਇਸ ਦਾ ਤਕਰੀਬਨ 18 ਕਰੋੜ ਰੁਪਏ ਦਾ ਨੁਕਸਾਨ ਹੋ ਗਿਆ ਹੈ। ਇਸ ਨੁਕਸਾਨ ਵਿਚ ਦੋ 66 ਕੇ. ਵੀ. ਗ੍ਰਿਡ ਸਟੇਸ਼ਨਾਂ ਸਮੇਤ 1839 ਟਰਾਂਸਫਾਰਮਰ ਤੇ 6899 ਖੰਭਿਆਂ ਦਾ ਨੁਕਸਾਨ ਹੋ ਗਿਆ ਹੈ।

ਇਹ ਵੀ ਪੜ੍ਹੋ : CM ਮਾਨ ਵੱਲੋਂ ਪੰਜਾਬ ਪੁਲਸ ਲਈ ਵੱਡੇ ਐਲਾਨ, ਸਰਕਾਰੀ ਬੱਸਾਂ ਨੂੰ ਲੈ ਕੇ ਅਹਿਮ ਖ਼ਬਰ, ਪੜ੍ਹੋ Top 10

ਪਾਵਰਕਾਮ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪਟਿਆਲਾ ਤੇ ਲੁਧਿਆਣਾ ਵਿਚ ਇਕ-ਇਕ 66 ਕੇ. ਵੀ. ਗ੍ਰਿਡ ਦਾ ਨੁਕਸਾਨ ਹੋਇਆ ਹੈ। ਇਸ ਤੋਂ ਇਲਾਵਾ ਸਭ ਤੋਂ ਵੱਧ 1033 ਟਰਾਂਸਫਾਰਮਰਾਂ ਤੇ 3480 ਖੰਭਿਆਂ ਦਾ ਨੁਕਸਾਨ ਦੱਖਣੀ ਜ਼ੋਨ ਵਿਚ ਹੋਇਆ ਹੈ। ਇਸ ਉਪਰੰਤ ਪੱਛਮੀ ਜ਼ੋਨ ਵਿਚ 619 ਟਰਾਂਸਫਾਰਮਰਾਂ ਤੇ 2495 ਖੰਭਿਆਂ ਦਾ ਨੁਕਸਾਨ ਹੋਇਆ ਹੈ। ਕੇਂਦਰੀ ਜ਼ੋਨ ’ਚ 134 ਟਰਾਂਸਫਾਰਮਰਾਂ ਤੇ 719 ਖੰਭਿਆਂ ਦਾ ਨੁਕਸਾਨ ਹੋਇਆ ਹੈ। ਉੱਤਰੀ ਜ਼ੋਨ ਵਿਚ 50 ਟਰਾਂਸਫਾਰਮਰਾਂ ਤੇ 194 ਖੰਭਿਆਂ ਦਾ ਨੁਕਸਾਨ ਹੋਇਆ ਹੈ, ਜਦਕਿ ਸਰਹੱਦੀ ਜ਼ੋਨ ਵਿਚ 3 ਟਰਾਂਸਫਾਰਮਰਾਂ ਅਤੇ 11 ਖੰਭਿਆਂ ਦਾ ਨੁਕਸਾਨ ਹੈ।

ਇਹ ਵੀ ਪੜ੍ਹੋ : ਪੰਚਾਇਤੀ ਜ਼ਮੀਨਾਂ ਤੋਂ ਕਬਜ਼ੇ ਛੁਡਵਾਉਣ ਨੂੰ ਲੈ ਕੇ ਕੈਬਨਿਟ ਮੰਤਰੀ ਧਾਲੀਵਾਲ ਨੇ ਦਿੱਤੇ ਇਹ ਹੁਕਮ

ਇਸ ਨੁਕਸਾਨ ਤੋਂ ਇਲਾਵਾ ਤਾਰਾਂ ਟੁੱਟਣ ਦਾ ਨੁਕਸਾਨ ਵੱਖਰੇ ਤੌਰ ’ਤੇ ਹੋਇਆ ਹੈ। ਪਾਵਰਕਾਮ ਵੱਲੋਂ ਤਿਆਰ ਐਸਟੀਮੇਟ ਦੇ ਮੁਤਾਬਕ ਦੱਖਣੀ ਜ਼ੋਨ ਵਿਚ 10 ਕਰੋੜ 64 ਲੱਖ 4 ਹਜ਼ਾਰ 712 ਰੁਪਏ ਦਾ ਨੁਕਸਾਨ ਹੋਇਆ ਹੈ। ਪੱਛਮੀ ਜ਼ੋਨ ਵਿਚ 4 ਕਰੋੜ 88 ਲੱਖ 5 ਹਜ਼ਾਰ 375 ਰੁਪਏ ਦਾ ਨੁਕਸਾਨ ਹੋਇਆ ਹੈ। ਕੇਂਦਰੀ ਜ਼ੋਨ ਵਿਚ 1 ਕਰੋੜ 47 ਲੱਖ 57 ਹਜ਼ਾਰ 286 ਰੁਪਏ ਦਾ ਨੁਕਸਾਨ ਹੋਇਆ ਹੈ। ਉੱਤਰੀ ਜ਼ੋਨ ਵਿਚ 75 ਲੱਖ 35 ਹਜ਼ਾਰ 901 ਰੁਪਏ ਅਤੇ ਬਾਰਡਰ ਜ਼ੋਨ ਵਿਚ 8 ਲੱਖ 81 ਹਜ਼ਾਰ ਰੁਪਏ ਦਾ ਨੁਕਸਾਨ ਹੋਇਆ ਹੈ। ਇਸ ਤਰੀਕੇ ਪਾਵਰਕਾਮ ਨੂੰ ਕੁੱਲ 17 ਕਰੋੜ 83 ਲੱਖ 84 ਹਜ਼ਾਰ 274 ਰੁਪਏ ਦਾ ਨੁਕਸਾਨ ਹੋਇਆ ਹੈ।

ਇਕੋ ਰਾਤ ਵਿਚ 50 ਹਜ਼ਾਰ ਬਿਜਲੀ ਸ਼ਿਕਾਇਤਾਂ

ਪਾਵਰਕਾਮ ਦੇ ਸੀ. ਐੱਮ. ਡੀ. ਇੰਜੀਨੀਅਰ ਬਲਦੇਵ ਸਿੰਘ ਸਰਾਂ ਨੇ ਜਾਰੀ ਕੀਤੇ ਬਿਆਨ ਵਿਚ ਦੱਸਿਆ ਕਿ ਫਰੀਦਕੋਟ, ਬਠਿੰਡਾ, ਸ੍ਰੀ ਮੁਕਤਸਰ ਸਾਹਿਬ, ਸੰਗਰੂਰ, ਬਰਨਾਲਾ, ਖੰਨਾ, ਪਟਿਆਲਾ ਅਤੇ ਰੋਪੜ ਸਮੇਤ ਪੰਜਾਬ ਭਰ ਤੋਂ 50 ਹਜ਼ਾਰ ਤੋਂ ਵੱਧ ਸ਼ਿਕਾਇਤਾਂ ਇਸ ਰਾਤ ਨੂੰ ਮਿਲੀਆਂ ਹਨ। 
 

11 ਕੇ. ਵੀ. ਦੇ 600 ਫੀਡਰਾਂ ਦਾ ਕੰਮ ਹੋਇਆ ਠੱਪ

ਇਸ ਝੱਖੜ ਕਾਰਨ ਪੰਜਾਬ ਵਿਚ 11 ਕੇ. ਵੀ. ਦੇ 600 ਫੀਡਰਾਂ ਦਾ ਕੰਮ ਠੱਪ ਹੋ ਗਿਆ। ਇਸ ਕਾਰਨ 73 ਕਿਲੋਮੀਟਰ ਕੰਡਕਟਰ ਤੋਂ ਇਲਾਵਾ ਹੋਰ ਸਾਮਾਨ ਦਾ ਵੀ ਨੁਕਸਾਨ ਹੋਇਆ ਹੈ।


Manoj

Content Editor

Related News