ਪਾਵਰਕਾਮ ਪੈਨਸ਼ਨਰਾਂ ਵੱਲੋਂ ਰੋਸ ਪ੍ਰਦਰਸ਼ਨ, 7 ਮਾਰਚ ਨੂੰ ਹੋਵੇਗੀ ਪਟਿਆਲਾ ''ਚ ਸੂਬਾ ਪੱਧਰੀ ਰੈਲੀ

Monday, Feb 12, 2018 - 04:13 PM (IST)

ਪਾਵਰਕਾਮ ਪੈਨਸ਼ਨਰਾਂ ਵੱਲੋਂ ਰੋਸ ਪ੍ਰਦਰਸ਼ਨ, 7 ਮਾਰਚ ਨੂੰ ਹੋਵੇਗੀ ਪਟਿਆਲਾ ''ਚ ਸੂਬਾ ਪੱਧਰੀ ਰੈਲੀ

ਹੁਸ਼ਿਆਰਪੁਰ (ਘੁੰਮਣ)— ਪਾਵਰਕਾਮ ਸਬ ਅਰਬਨ ਡਿਵੀਜ਼ਨ ਵਿਖੇ ਸੋਮਵਾਰ ਪੈਨਸ਼ਨਰਜ਼ ਐਸੋਸੀਏਸ਼ਨ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਅਤੇ ਮੈਨੇਜਮੈਂਟ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਸੂਬਾ ਮੀਤ ਪ੍ਰਧਾਨ ਇੰਜੀ. ਪ੍ਰੇਮ ਸੁੱਖ ਤੇ ਸਰਕਲ ਪ੍ਰਧਾਨ ਡੀ. ਕੇ. ਮਹਿਤਾ ਨੇ ਕਿਹਾ ਕਿ ਵਾਰ-ਵਾਰ ਮੰਗਾਂ ਮੰਨੇ ਜਾਣ ਦਾ ਭਰੋਸਾ ਦੇਣ ਦੇ ਬਾਵਜੂਦ ਵੀ ਸਰਕਾਰ ਅਤੇ ਮੈਨੇਜਮੈਂਟ ਉਨ੍ਹਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦੇ ਰਹੀ। 
ਉਨ੍ਹਾਂ ਨੇ ਕਿਹਾ ਕਿ ਐਸੋਸੀਏਸ਼ਨ ਨੇ ਫੈਸਲਾ ਕੀਤਾ ਹੈ ਕਿ ਆਪਣੀਆਂ ਮੰਗਾਂ ਨੂੰ ਲੈ ਕੇ ਸੂਬੇ ਦੇ ਵੱਖ-ਵੱਖ ਹਿੱਸਿਆਂ ਤੋਂ ਪਹੁੰਚ ਕੇ ਵੱਡੀ ਗਿਣਤੀ 'ਚ ਪੈਨਸ਼ਨਰ 7 ਮਾਰਚ ਨੂੰ ਪਟਿਆਲਾ ਸਥਿਤ ਪਾਵਰਕਾਮ ਦੇ ਹੈੱਡਕੁਆਟਰ ਅੱਗੇ ਧਰਨਾ ਦੇਣਗੇ ਅਤੇ ਘਿਰਾਓ ਅਤੇ ਪ੍ਰਦਰਸ਼ਨ ਕਰਨਗੇ। ਇਸ ਮੌਕੇ ਪੈਨਸ਼ਨਰ ਗੁਰਮੇਲ ਸਿੰਘ, ਸਵਰਨ ਸਿੰਘ, ਤਿਰਲੋਚਨ ਸਿੰਘ, ਰਤਨ ਲਾਲ, ਤਰਸੇਮ ਸਿੰਘ, ਮਲਕੀਤ ਸਿੰਘ, ਸੁਰਜੀਤ ਸਿੰਘ, ਨਿਰਮਲ ਸਿੰਘ, ਤਿਲੋਕ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ ਅਤੇ ਮੰਗ ਕੀਤੀ ਕਿ ਉਨ੍ਹਾਂ ਦੀਆਂ ਲਟਕਦੀਆਂ ਮੰਗਾਂ ਨੂੰ ਸਰਕਾਰ ਜਲਦ ਤੋਂ ਜਲਦ ਲਾਗੂ ਕਰੇ।


Related News