ਪੰਜਾਬ ’ਚ ਡੂੰਘਾ ਹੋਇਆ ਬਿਜਲੀ ਸੰਕਟ, ਕਮੀ ਪੂਰੀ ਕਰਨ ਲਈ ਪਾਵਰਕਾਮ ਲਗਾ ਰਹੈ ਲੰਬੇ-ਲੰਬੇ ਕੱਟ
Sunday, Apr 24, 2022 - 06:12 PM (IST)
ਪਟਿਆਲਾ : ਅਪ੍ਰੈਲ ਵਿਚ ਹੀ ਗਰਮੀ ਦੇ ਵਧਣ ਕਾਰਣ ਬਿਜਲੀ ਦੀ ਮੰਗ ਵੱਡੇ ਪੱਧਰ ’ਤੇ ਵੱਧ ਗਈ ਹੈ। ਬਿਜਲੀ ਦੀ ਮੰਗ ਵਧਣ ਨਾਲ ਹੀ ਪੰਜਾਬ ਵਿਚ ਬਿਜਲੀ ਸੰਕਟ ਵੀ ਦਿਨੋ ਦਿਨ ਗੰਭੀਰ ਹੁੰਦਾ ਜਾ ਰਿਹਾ ਹੈ। ਆਲਮ ਇਹ ਹੈ ਕਿ ਥਰਮਲ ਪਲਾਂਟ ’ਚ ਕੋਲੇ ਦੀ ਘਾਟ ਵੀ ਲਗਾਤਾਰ ਵੱਧ ਰਹੀ ਹੈ। ਜਿਸ ਕਾਰਣ ਵਿਭਾਗ ਨੂੰ 4 ਤੋਂ 9 ਘੰਟੇ ਤੱਕ ਬਿਜਲੀ ਦੇ ਕੱਟ ਲਗਾਉਣੇ ਪੈ ਰਹੇ ਹਨ। ਇਸ ਦੇ ਨਾਲ ਹੀ ਓਪਨ ਪਾਵਰ ਐਕਸਚੇਂਜ ਮਾਰਕੀਟ ਤੋਂ 12 ਰੁਪਏ ਪ੍ਰਤੀ ਯੂਨਿਟ ਦੀ ਦਾਰ ਨਾਲ 617 ਮੈਗਾਵਾਟ ਬਿਜਲੀ ਖਰੀਦੀ ਗਈ ਹੈ। ਇਸ ਵਾਰ ਡਿਮਾਂਡ 7800 ਮੈਗਾਵਾਟ ਪਾਰ ਕਰ ਗਈ ਹੈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਵਲੋਂ ਬੰਪਰ ਨੌਕਰੀਆਂ ਦੇਣ ਦਾ ਐਲਾਨ, ਦੇਖੋ ਕਿਹੜੇ ਵਿਭਾਗ ਵਿਚ ਹੋਣਗੀਆਂ ਭਰਤੀਆਂ
ਇਥੇ ਇਹ ਵੀ ਦੱਸਣਯੋਗ ਹੈ ਕਿ ਥਰਮਲ ਪਲਾਂਟ ਵਿਚ ਕੋਲੇ ਦਾ 24 ਦਿਨਾਂ ਦਾ ਸਟਾਕ ਹੋਣਾ ਜ਼ਰੂਰੀ ਹੈ। ਜੇਕਰ ਕੋਲੇ ਦਾ ਸਟਾਕ 6 ਦਿਨਾਂ ਤੋਂ ਘੱਟ ਰਹਿ ਜਾਂਦਾ ਹੈ ਤਾਂ ਥਰਮਲ ਪਲਾਂਟ ਨੂੰ ਗੰਭੀਰ ਪੜਾਅ ’ਤੇ ਮੰਨਿਆ ਜਾਂਦਾ ਹੈ। ਜਦਕਿ ਸੂਬੇ ਦੇ ਸਭ ਤੋਂ ਵੱਡੇ ਥਰਮਲ ਪਲਾਂਟ ਤਲਵੰਡੀ ਸਾਬੋ ਵਿਚ ਸਿਰਫ਼ 5 ਦਿਨ ਦੇ ਕੋਲੇ ਦਾ ਸਟਾਕ ਹੀ ਬਚਿਆ ਹੈ। ਜੀਵੀਕੇ ਕੋਲ 2.6 ਦਿਨ, ਰੋਪੜ 8.3 ਦਿਨ, ਲਹਿਰਾ 5.7 ਦਿਨ ਅਤੇ ਰਾਜਪੁਰਾ ਕੋਲ 18.8 ਦਿਨ ਦਾ ਕੋਲਾ ਹੈ। ਪਾਵਰਕਾਮ ਵੱਲੋਂ ਖਪਤਕਾਰਾਂ ਨੂੰ 12 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ 3.49 ਰੁਪਏ ਪ੍ਰਤੀ ਯੂਨਿਟ ਨਾਲ ਬਿਜਲੀ ਦਿੱਤੀ ਜਾ ਰਹੀ ਹੈ। ਇਸ ਨਾਲ ਪਾਵਰਕਾਮ ਦਾ ਵਿੱਤੀ ਸੰਕਟ ਹੋਰ ਵੱਧਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
ਇਹ ਵੀ ਪੜ੍ਹੋ : ਕ੍ਰਾਈਮ ਸੈੱਲ ਨੇ ਚੰਡੀਗੜ੍ਹੋਂ ਗ੍ਰਿਫ਼ਤਾਰ ਕੀਤੀ ‘ਬੰਟੀ ਬਬਲੀ’ ਦੀ ਜੋੜੀ, ਪੂਰੀ ਘਟਨਾ ਜਾਣ ਹੋਵੋਗੇ ਹੈਰਾਨ
ਦੂਜੇ ਪਾਸੇ ਪਾਵਰਕਾਮ ਦੇ ਡਾਇਰੈਕਟਰ ਦਾ ਕਹਿਣਾ ਹੈ ਕਿ ਬਿਜਲੀ ਸੰਕਟ ਪਹਿਲਾਂ ਦੇਖਣ ਨੂੰ ਨਹੀਂ ਮਿਲ ਰਿਹਾ ਸੀ ਕਿਉਂਕਿ ਕਈ ਐਗਰੀਮੈਂਟਾਂ ਦੇ ਤਹਿਤ ਬਿਜਲੀ ਮਿਲ ਰਹੀ ਸੀ। ਅਪ੍ਰੈਲ ਵਿਚ ਹੀ ਮਈ ਜਿੰਨੀ ਗਰਮੀ ਹੋ ਜਾਣ ਕਾਰਨ ਇਸ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੱਸ ਦਈਏ ਕਿ ਝੋਨੇ ਦੀ ਸਿੰਚਾਈ ਹੋਣ ਤੋਂ ਪਹਿਲਾਂ ਹੀ ਸੂਬੇ ’ਚ ਬਿਜਲੀ ਸੰਕਟ ਨੇ ਗੰਭੀਰ ਰੂਪ ਧਾਰ ਲਿਆ ਹੈ। ਮੰਗ ਅਤੇ ਸਪਲਾਈ ’ਚ ਭਾਰੀ ਫਰਕ ਹੋਣ ਕਾਰਨ ਪਾਵਰਕਾਮ ਨੂੰ ਲਗਭਗ 4 ਤੋਂ 6 ਘੰਟੇ ਤੱਕ ਦੇ ਕੱਟ ਲਾਉਣੇ ਪਏ ਹਨ। ਇਸ ਦੇ ਨਾਲ ਹੀ ਓਪਨ ਪਾਵਰ ਐਕਸਚੇਂਜ ਬਾਜ਼ਾਰ ’ਚ 12 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ 617 ਮੈਗਾਵਾਟ ਬਿਜਲੀ ਖ਼ਰੀਦੀ ਗਈ ਹੈ।
ਇਹ ਵੀ ਪੜ੍ਹੋ : ਚਰਨਜੀਤ ਚੰਨੀ ਨੇ ਲਈ ਹਾਰ ਦੀ ਜ਼ਿੰਮੇਵਾਰੀ, ਨਵਜੋਤ ਸਿੱਧੂ ’ਤੇ ਆਖੀ ਇਹ ਗੱਲ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?