ਪਾਵਰਕਾਮ ਦੀਆਂ ਕਾਲੀਆਂ ਭੇਡਾਂ ਦੋਨੋਂ ਹੱਥਾਂ ਨਾਲ ਮਚਾ ਰਹੀਆਂ ਲੁੱਟ!

Thursday, Jul 02, 2020 - 11:11 AM (IST)

ਪਾਵਰਕਾਮ ਦੀਆਂ ਕਾਲੀਆਂ ਭੇਡਾਂ ਦੋਨੋਂ ਹੱਥਾਂ ਨਾਲ ਮਚਾ ਰਹੀਆਂ ਲੁੱਟ!

ਅੰਮ੍ਰਿਤਸਰ (ਰਮਨ): ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੀਆਂ ਕਾਲੀਆਂ ਭੇਡਾਂ ਆਪਣੇ ਵਿਭਾਗ ਦੇ ਨਾਲ-ਨਾਲ ਲੋਕਾਂ ਨੂੰ ਲੁੱਟਣ 'ਚ ਲੱਗੀਆਂ ਹੋਈਆਂ ਹਨ। ਜੂਨ ਮਹੀਨੇ 'ਚ 'ਜਗ ਬਾਣੀ' ਵਲੋਂ ਇਕ ਬਿਜਲੀ ਮੀਟਰ ਚੋਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ ਸੀ, ਜਿਸ 'ਚ 2 ਮੁਲਜ਼ਮ ਫੜੇ ਗਏ ਸਨ। ਉਨ੍ਹਾਂ ਨੂੰ ਐਂਟੀਂ ਥੈਫਟ ਥਾਣੇ ਦੀ ਪੁਲਸ ਵਲੋਂ ਰਿਮਾਂਡ 'ਤੇ ਪੁੱਛਗਿਛ ਦੌਰਾਨ 10 ਮੀਟਰ ਟੈਂਪਰਿੰਗ ਵੀ ਫੜੇ ਗਏ ਹਨ। ਹੁਣ ਦੋਨੋਂ ਮੁਲਜ਼ਮ ਸਲਾਖਾਂ ਦੇ ਪਿੱਛੇ ਸਜ਼ਾ ਭੁਗਤ ਰਹੇ ਹਨ, ਉਥੇ ਹੀ ਹੁਣ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ।

ਇਹ ਵੀ ਪੜ੍ਹੋ: 2022 'ਚ ਪੰਜਾਬ ਦੀ ਰਾਜਨੀਤਕ ਪਿੱਚ 'ਤੇ ਖੁੱਲ੍ਹ ਕੇ ਬੈਟਿੰਗ ਕਰਨ ਦੇ ਰੌੰਅ 'ਚ ਨਵਜੋਤ ਸਿੱਧੂ

ਇਕ ਜੇ. ਈ. ਜਿਸ ਨੇ ਲਾਕਡਾਊਨ ਦੌਰਾਨ ਇਕ ਵਿਅਕਤੀ ਤੋਂ ਬਿਜਲੀ ਦਾ ਖੰਭਾ ਲਾਉਣ ਲਈ ਕੁੱਝ ਪੈਸੇ ਠੱਗੇ ਹਨ। ਉਸ ਨੇ ਪੈਸੇ ਆਪਣੀ ਜੇਬ 'ਚ ਪਾ ਲਏ ਅਤੇ ਖਪਤਕਾਰ ਦਾ ਕੰਮ ਨਹੀਂ ਕੀਤਾ। ਇਸ ਦੌਰਾਨ ਜੇ. ਈ. ਸੇਵਾ-ਮੁਕਤ ਹੋ ਗਿਆ। ਜਦੋਂ ਉਕਤ ਜੇ. ਈ. ਨੂੰ ਭਿਣਕ ਲੱਗੀ ਕਿ ਗੱਲ ਮੀਡੀਆ ਤੱਕ ਪਹੁੰਚ ਗਈ ਤਾਂ ਉਸ ਨੂੰ ਹੱਥਾਂ-ਪੈਰਾਂ ਦੀ ਪੈ ਗਈ ਅਤੇ ਕੰਮ ਕਰਵਾਉਣ ਲਈ ਇਲਾਕੇ ਦੇ ਅਧਿਕਾਰੀਆਂ ਦੀਆਂ ਮਿੰਨਤਾਂ ਕਰਨ ਲੱਗ ਪਿਆ। ਕੁੱਝ ਦਿਨ ਪਹਿਲਾਂ ਉਹ ਖੰਭਾ ਤਾਂ ਉੱਥੇ ਲੱਗ ਗਿਆ ਪਰ ਉਸ ਦੇ ਪੈਸੇ ਪਾਵਰਕਾਮ ਦੇ ਕਿਸੇ ਸਰਕਾਰੀ ਖਾਤੇ 'ਚ ਜਮ੍ਹਾਂ ਨਹੀਂ ਹੋਏ, ਜਿਸ ਨਾਲ ਪਾਵਰਕਾਮ ਦੀਆਂ ਇਹ ਕਾਲੀਆਂ ਭੇਡਾਂ ਦੋਨੋਂ ਹੱਥਾਂ ਨਾਲ ਲੁੱਟਣ 'ਚ ਲੱਗੀਆਂ ਹੋਈਆਂ ਹਨ।ਮੀਟਰ ਚੋਰੀ ਅਤੇ ਮੀਟਰ ਟੈਂਪਰਿੰਗ ਕੇਸ 'ਚ ਕੁੱਝ ਕਰਮਚਾਰੀਆਂ ਦੀ ਮਿਲੀਭੁਗਤ ਹੈ ਪਰ ਉਨ੍ਹਾਂ ਦੇ ਨਾਵਾਂ ਨੂੰ ਦਬਾਇਆ ਜਾ ਰਿਹਾ ਹੈ। ਵੈਸਟ ਸਬ-ਡਵੀਜ਼ਨ ਦੇ ਮੀਟਰ ਈਸਟ ਸਬ-ਡਵੀਜ਼ਨ 'ਚ ਲੱਗਣਾ ਵੱਡੀ ਗੱਲ ਹੈ। ਉਥੇ ਹੀ ਪਵਨ ਨਗਰ ਇਲਾਕੇ 'ਚ ਹੀ 10 ਬਿਜਲੀ ਦੇ ਮੀਟਰ ਟੈਂਪਰ ਕੀਤੇ ਗਏ , ਉਹ ਬਿਨ੍ਹਾਂ ਕਿਸੇ ਕਰਮਚਾਰੀ ਦੀ ਮਿਲੀਭੁਗਤ ਤੋਂ ਬਗੈਰ ਨਹੀਂ ਹੋ ਸਕਦਾ ਹੈ। ਸ਼ਹਿਰ ਦੇ ਛੋਟੇ ਜਿਹੇ ਹਿੱਸੇ 'ਚ ਇਨ੍ਹੇ ਕੇਸ ਨਿਕਲ ਕੇ ਸਾਹਮਣੇ ਆਏ ਹਨ ਤਾਂ ਬਾਕੀ ਸ਼ਹਿਰ 'ਚ ਕੀ ਹਾਲ ਹੋਵੇਗਾ।

ਇਹ ਵੀ ਪੜ੍ਹੋ: ਰੰਜਿਸ਼ ਦੇ ਚੱਲਦਿਆਂ ਕਹੀ ਮਾਰ ਕੇ ਬਜ਼ੁਰਗ ਡਾਕਟਰ ਦਾ ਕੀਤਾ ਕਤਲ

ਅਧਿਕਾਰੀਆਂ ਨੂੰ ਆਪਣੇ ਸਟਾਫ 'ਤੇ ਨਹੀਂ ਰਿਹਾ ਵਿਸ਼ਵਾਸ
ਪਾਵਰਕਾਮ ਵਲੋਂ ਸਾਰੇ ਪੰਜਾਬ 'ਚ ਬਿਜਲੀ ਚੋਰੀ ਨੂੰ ਰੋਕਣ ਲਈ ਮੀਟਰ ਘਰਾਂ 'ਚੋਂ ਬਾਹਰ ਕੱਢ ਕੇ ਪਿੱਲਰ ਬਕਸਿਆਂ 'ਚ ਲਾਏ ਜਾਣ ਦਾ ਮਾਸਟਰ ਪਲਾਨ ਸੀ, ਜਿਸ ਨੂੰ ਲੈ ਕੇ ਮੀਟਰ ਬਾਹਰ ਵੀ ਲੱਗ ਗਏ ਹਨ ਪਰ ਹੁਣ ਮੀਟਰ ਟੈਂਪਰ ਹੋਣ ਸ਼ੁਰੂ ਹੋ ਗਏ ਹਨ। ਮੀਟਰ ਟੈਂਪਰ ਕਰਨ ਵਾਲਾ ਗਿਰੋਹ 1500 ਰੁਪਏ ਤੋਂ ਲੈ ਕੇ 15 ਹਜ਼ਾਰ ਰੁਪਏ ਠੱਗ ਰਿਹਾ ਹੈ। ਮੀਟਰ ਟੈਂਪਰਿੰਗ ਕਰਨ ਲਈ ਰਜਿਸਟੈਂਸ, ਰਿਮੋਟ ਨਾਲ ਚੱਲਣ ਵਾਲਾ ਸਰਕਟ ਲਾਇਆ ਜਾ ਰਿਹਾ ਹੈ, ਜਦੋਂ ਕਦੇ ਚੈਕਿੰਗ ਹੁੰਦੀ ਹੈ ਤਾਂ ਬਹੁਤ ਬਾਰੀਕੀ ਤੋਂ ਬਾਅਦ ਹੀ ਪਤਾ ਚੱਲ ਪਾਉਂਦਾ ਹੈ ਕਿ ਮੀਟਰ ਟੈਂਪਰ ਹੋਇਆ ਹੈ। ਇਕ ਪਾਸੇ ਪਾਵਰਕਾਮ ਦੇ ਉੱਚ ਅਧਿਕਾਰੀ ਬਿਜਲੀ ਚੋਰੀ ਰੋਕਣ ਦੀ ਕੋਸ਼ਿਸ਼ ਕਰ ਰਹੇ ਹਨ। ਦੂਜੇ ਪਾਸੇ ਉਨ੍ਹਾਂ ਦੇ ਹੀ ਸਟਾਫ ਦੇ ਮੈਂਬਰ ਬਿਜਲੀ ਚੋਰੀ ਦੇ ਭੇਤ ਦੱਸ ਰਹੇ ਹਨ।

ਇਹ ਵੀ ਪੜ੍ਹੋ: ਪੁਲਸ ਵਲੋਂ ਕੇ.ਐੱਲ.ਐੱਫ.ਦੇ ਅੱਤਵਾਦੀ ਮਡਿਊਲ ਦਾ ਪਰਦਾਫਾਸ਼, ਜਾਂਚ 'ਚ ਸਾਹਮਣੇ ਆਈਆਂ ਇਹ ਗੱਲਾਂ


author

Shyna

Content Editor

Related News